ਉਤਰੀ ਕੈਰੋਲੀਨਾ ਦੇ ਇਕ ਘਰ ਵਿਚ ਪਾਰਟੀ ਦੌਰਾਨ ਹੋਈ ਗੋਲੀਬਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ
3 ਮੌਤਾਂ, 4ਜ਼ਖਮੀ
ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)-ਵਿਲਮਿੰਗਟਨ (ਉੱਤਰੀ ਕੈਰੋਲੀਨਾ) ਦੇ ਇਕ ਘਰ ਵਿਚ ਚੱਲ ਰਹੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ 3 ਵਿਅਕਤੀ ਮਾਰੇ ਗਏ ਤੇ 4 ਹੋਰ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ਼ ਲਈ ਨਿਊ ਹੈਨਓਵਰ ਰੀਜਨਲ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ।
ਵਿਲਮਿੰਗਟਨ ਪੁਲਿਸ ਵਿਭਾਗ ਅਨੁਸਾਰ ਇਹ ਘਟਨਾ ਅੱਧੀ ਰਾਤ ਤੋਂ ਬਾਅਦ ਵਾਪਰੀ। ਮ੍ਰਿਤਕਾਂ ਦੇ ਨਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਹੈ। ਪੁਲਿਸ ਅਨੁਸਾਰ ਗੋਲੀਬਾਰੀ ਦੇ ਮਕਸਦ ਬਾਰੇ ਅਜੇ ਕੁਝ ਨਹੀਂ ਪਤਾ ਲੱਗ ਸਕਿਆ ਤੇ ਇਸ ਸਬੰਧੀ ਸਾਰੇ ਪੱਖਾਂ ਦੀ ਜਾਂਚ ਕੀਤੀ ਜਾਵੇਗੀ।
ਇਹ ਪ੍ਰਗਟਾਵਾ ਕਰਦਿਆਂ ਲੋਕ ਸੰਪਰਕ ਅਧਿਕਾਰੀ ਜੈਸਿਕਾ ਵਿਲੀਅਮਜ਼ ਨੇ ਕਿਹਾ ਹੈ ਕਿ ਇਹ ਕੋਈ ਬਿਨਾਂ ਸੋਚੇ ਸਮਝੇ ਵਾਪਰੀ ਘਟਨਾ ਨਹੀਂ ਹੈ। ਉਨਾਂ ਨੇ ਲੋਕਾਂ ਨੂੰ ਅਪੀਲੀ ਕੀਤੀ ਹੈ ਕਿ ਜੋ ਵੀ ਕੋਈ ਇਸ ਘਟਨਾ ਬਾਰੇ ਜਾਣਦਾ ਹੈ ਉਹ ਪੁਲਿਸ ਨਾਲ ਸੰਪਰਕ ਕਰੇ ਤਾਂ ਜੋ ਪੀੜਤਾਂ ਨੂੰ ਨਿਆਂ ਮਿਲ ਸਕੇ।
Comments (0)