ਸ਼ਿਵ ਸੈਨਾ ਦਾ ਆਗੂ ਨਿਸ਼ਾਂਤ ਸ਼ਰਮਾ ਗਿ੍ਫ਼ਤਾਰ

  ਸ਼ਿਵ ਸੈਨਾ ਦਾ ਆਗੂ ਨਿਸ਼ਾਂਤ ਸ਼ਰਮਾ ਗਿ੍ਫ਼ਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਮਾਮਲਾ ਸਿਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ                                      

 ਮੋਹਾਲੀ : ਪੁਲਿਸ ਨੇ ਸ਼ਿਵ ਸੈਨਾ ਹਿੰਦ ਦੇ ਆਗੂ ਨਿਸ਼ਾਂਤ ਸ਼ਰਮਾ ਸਣੇ 30 ਜਣਿਆਂ 'ਤੇ ਜਨਤਕ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਮਾਹੌਲ ਖ਼ਰਾਬ ਕਰਨ ਦੇ ਦੋਸ਼ ਤਹਿਤ ਆਈਪੀਸੀ ਦੀ ਧਾਰਾ 295ਏ, 298, 153ਏ, 13ਬੀ, 505, 149, 124ਏ ਤੇ 120ਬੀ ਤਹਿਤ ਮਾਮਲਾ ਦਰਜ ਕੀਤਾ ਹੈ। ਨਿਸ਼ਾਂਤ ਨੂੰ ਦੇਰ ਸ਼ਾਮ ਮੋਹਾਲੀ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਨਿਸ਼ਾਂਤ ਨੂੰ  ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਨਿਸ਼ਾਂਤ ਤੋਂ ਇਲਾਵਾ ਯੂਥ ਵਿੰਗ ਦਾ ਕੌਮੀ ਪ੍ਰਧਾਨ ਇਸ਼ਾਨ ਸ਼ਰਮਾ, ਪੰਜਾਬ ਦਾ ਪ੍ਰਧਾਨ ਅਰਵਿੰਦ ਗੌਤਮ, ਕੌਮੀ ਚੇਅਰਮੈਨ ਭਾਰਤੀ ਅਰੋੜਾ, ਕੌਮੀ ਕੋਰ ਕਮੇਟੀ ਦਾ ਚੇਅਰਮੈਨ ਰਵੀ ਸ਼ਰਮਾ, ਕੌਮੀ ਜਨਰਲ ਸਕੱਤਰ ਰਾਹੁਲ ਦੁਆ, ਸ਼ਿਵ ਜੋਸ਼ੀ, ਹਰਕੀਰਤ ਖੁਰਾਣਾ, ਜਤਿੰਦਰ, ਦੀਪਕ ਛਾਬੜਾ, ਅਰਜਨ ਗੁਪਤਾ, ਗੌਤਮ ਸ਼ਰਮਾ, ਅਜੈ ਸ਼ਰਮਾ, ਅਸ਼ੋਕ ਪਾਸੀ, ਜਗਸੀਰ, ਕੇਵਲ ਕ੍ਰਿਸ਼ਨ, ਸ਼ਿਵ ਦਰਸ਼ਨ, ਸੰਜੇ, ਕਾਲਾ ਪਾਂਡੀ, ਬੰਟੀ, ਜੋਗੀ, ਸੋਨੂੰ, ਰਾਣਾ, ਸੰਦੀਪ, ਜੋਗਿੰਦਰਪਾਲ, ਸੁਭਾਸ਼, ਸੁੰਦਰ, ਸੰਦੀਪ, ਸੋਨੂੰ ਸਿੰਘ, ਅਮਿਤ ਤੇ ਅਸ਼ੋਕ ਵਗੈਰਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਇਨ੍ਹਾਂ ਅਨਸਰਾਂ ਦਾ ਵੀਡੀਓ ਜਾਰੀ ਹੋਇਆ ਹੈ ਜਿਸ ਵਿਚ ਇਹ ਨਿਹੰਗ ਸਿੰਘਾਂ ਬਾਰੇ ਫ਼ਿਰਕੂ ਕਿਸਮ ਦੀ ਟਿੱਪਣੀ ਕਰਦੇ ਸੁਣੇ ਗਏ ਹਨ। ਇਹ ਅਨਸਰ ਆਖਦੇ ਹਨ ਕਿ ਜੇ ਸਰਕਾਰ ਇਨ੍ਹਾਂ 'ਤੇ ਪਾਬੰਦੀ ਨਹੀਂ ਲਾਉਂਦੀ ਤਾਂ ਅਸੀਂ ਵੰਗਾਂ ਪਾ ਕੇ ਨਹੀਂ ਬੈਠੇ ਹਾਂ। ਪੁਲਿਸ ਮੁਤਾਬਕ ਬਾਕੀ ਜਣੇ ਛੇਤੀ ਛੇਤੀ ਕਾਬੂ ਕਰ ਲਏ ਜਾਣਗੇ।