ਨਿਊ ਓਰਲੀਨਜ ਵਿਚ ਗੋਲੀਬਾਰੀ ਵਿੱਚ ਇਕ ਨਬਾਲਗ ਲੜਕੀ ਸਮੇਤ 3 ਦੀ ਮੌਤ

ਨਿਊ ਓਰਲੀਨਜ ਵਿਚ ਗੋਲੀਬਾਰੀ ਵਿੱਚ ਇਕ ਨਬਾਲਗ ਲੜਕੀ ਸਮੇਤ 3 ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਹਫਤੇ ਦੇ ਅੰਤ ਵਿਚ ਨਿਊੂ ਓਰਲੀਨਜ ਵਿਚ ਗੋਲੀਬਾਰੀ ਦੀਆਂ ਵਾਪਰੀਆਂ 2 ਘਟਨਾਵਾਂ ਵਿਚ ਇਕ ਨਬਾਲਗ ਲੜਕੀ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਕੁਝ ਹੋਰ ਜਖਮੀ ਹੋਏ ਹਨ। ਇਹ ਜਾਣਕਾਰੀ ਪੁਲਿਸ ਵਿਭਾਗ ਨੇ ਦਿੱਤੀ ਹੈ। ਪੁਲਿਸ ਮੁੱਖੀ ਸ਼ਾਨ ਫਰਗੁਸਨ ਨੇ ਕਿਹਾ ਹੈ ਕਿ ਐਤਵਾਰ ਦੇਰ ਗਏ ਇਕ ਗ੍ਰੈਜੂਏਸ਼ਨ ਪਾਰਟੀ ਵਿਚ ਹੋਈ ਗੋਲੀਬਾਰੀ ਵਿਚ ਇਕ 12 ਸਾਲਾ ਲੜਕੀ ਦੀ ਮੌਤ ਹੋ ਗਈ ਜਦ ਕਿ ਦੋ ਹੋਰ ਨਬਾਲਗ ਜਖਮੀ ਹੋ ਗਏ। ਇਹ ਘਟਨਾ ਡੇਲਰੀ ਸਟਰੀਟ ਵਿਖੇ ਵਾਪਰੀ। ਪੁਲਿਸ ਅਨੁਸਾਰ ਘਟਨਾ ਲਈ ਜਿੰਮੇਵਾਰ ਇਕ ਸ਼ੱਕੀ ਦੀ ਪਛਾਣ ਕਰ  ਲਈ ਗਈ ਹੈ। ਇਕ ਹੋਰ ਘਟਨਾ ਵਿਚ ਇਕ ਘਰੇਲੂ ਹਿੰਸਾ ਵਿਚ ਇਕ ਔਰਤ ਤੇ ਮਰਦ ਜਖਮੀ ਹੋ ਗਏ। ਹਾਲਾਂ ਕਿ ਘਟਨਾ ਜਾਂਚ ਅਧੀਨ ਹੈ ਪਰ ਸਮਝਿਆ ਜਾਂਦਾ ਹੈ ਕਿ ਔਰਤ ਨੂੰ ਮਰਦ ਨੇ ਜਖਮੀ ਕੀਤਾ ਹੈ ਤੇ ਮਰਦ ਦੇ ਗੋਲੀ ਪੁਲਿਸ ਨੇ ਮਾਰੀ ਹੈ। ਉਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।