ਜਿਹਨਾਂ ਆਗੂਆਂ ਨੂੰ ਹਿੰਦੂਆਂ ਦਾ ਮਾਰਗਦਰਸ਼ਨ ਦੱਸਿਆ ਜਾ ਰਿਹਾ ਉਹਨਾਂ ਨੂੰ ਹਿੰਦੂ ਹੀ ਸਮਲਿੰਗੀ ਕਹਿ ਰਹੇ ਹਨ: ਮਾਨ

ਜਿਹਨਾਂ ਆਗੂਆਂ ਨੂੰ ਹਿੰਦੂਆਂ ਦਾ ਮਾਰਗਦਰਸ਼ਨ ਦੱਸਿਆ ਜਾ ਰਿਹਾ ਉਹਨਾਂ ਨੂੰ ਹਿੰਦੂ ਹੀ ਸਮਲਿੰਗੀ ਕਹਿ ਰਹੇ ਹਨ: ਮਾਨ

ਫ਼ਤਹਿਗੜ੍ਹ ਸਾਹਿਬ: “ਆਰ.ਐਸ.ਐਸ-ਬੀਜੇਪੀ, ਸਿਵ ਸੈਨਾ, ਫਿਰਕੂ ਹਿੰਦੂਤਵ ਜਮਾਤਾਂ ਆਪਣੇ-ਆਪ ਨੂੰ ਉੱਚੇ-ਇਖ਼ਲਾਕ ਵਾਲੀਆ ਜਮਾਤਾਂ ਸਾਬਤ ਕਰਨ ਦੀਆਂ ਗੱਲਾਂ ਕਰਕੇ ਇਥੋਂ ਦੇ ਨਿਵਾਸੀਆ ਨੂੰ ਆਪਣੀ ਪੁਰਾਤਨ ਲੀਡਰਸ਼ਿਪ ਨੂੰ ਉਭਾਰਕੇ ਆਪਣੇ-ਆਪ ਨੂੰ ਸਭ ਤੋਂ ਸ੍ਰੇਸਟ ਦਰਸਾਉਦੀਆ ਹਨ। ਆਰ.ਐਸ.ਐਸ-ਬੀਜੇਪੀ ਆਪਣੇ ਆਗੂ ਵੀਰ ਸਰਵਾਰਕਰ ਨੂੰ ਆਪਣਾ ਮਾਰਗ ਦਰਸ਼ਕ ਕਰਾਰ ਦੇ ਕੇ ਹਿੰਦੂਆਂ ਨੂੰ ਉਸ ਸੋਚ ਉਤੇ ਪਹਿਰਾ ਦੇਣ ਦਾ ਪ੍ਰਚਾਰ ਕਰਦੀਆ ਹਨ। ਉਸ ਬਾਰੇ ਮੱਧ-ਪ੍ਰਦੇਸ਼ ਦੇ ਇਕ ਕਾਂਗਰਸੀ ਵੱਲੋਂ ਬੀਤੇ ਦਿਨੀਂ ਜਾਰੀ ਕੀਤੇ ਗਏ ਇਕ ਕਿਤਾਬਚੇ “ਵੀਰ ਸਰਵਾਰਕਰ ਕਿਤਨੇ ਵੀਰ” ਵਿਚ ਤੱਥਾਂ ਸਹਿਤ ਉਸਦੇ ਸਮਲਿੰਗੀ ਹੋਣ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਫਿਰ ਇਹ ਵੀਰ ਸਰਵਾਰਕਰ ਨੂੰ ਆਪਣਾ ਮਾਰਗ ਦਰਸ਼ਕ ਕਹਾਉਣ ਵਾਲੀ ਬੀਜੇਪੀ-ਆਰ.ਐਸ.ਐਸ. ਫਿਰਕੂ ਜਮਾਤਾਂ ਦੇ ਆਗੂ ਕਿੰਨੇ ਕੁ ਇਖਲਾਕੀ ਹੋਣਗੇ, ਜੋ ਵੀਰ ਸਰਵਾਰਕਰ ਨੂੰ ਇਹ ਫਿਰਕੂ ਆਗੂ ਉੱਚੇ-ਇਖ਼ਲਾਕ ਵਾਲਾ ਸਾਬਤ ਕਰਨਾ ਚਾਹੁੰਦੇ ਹਨ, ਉਹ ਤਾਂ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਨਾਲ ਸਮਲਿੰਗੀ ਵਿਚ ਮਸ਼ਰੂਫ ਸੀ, ਇਸੇ ਤਰ੍ਹਾਂ ਇਕ ਹੋਰ ਲੇਖਕ ਜੋਸਫ਼ ਲੇਲਾਈਵੇਲਡ ਦੁਆਰਾ ਲਿਖੀ ਗਈ ਗਾਂਧੀ ਦੀ ਸਵੈਜੀਵਨੀ ਗ੍ਰੇਟ ਸੋਲ (Great Soul) ਗਾਂਧੀ ਵਿਚ ਸਪੱਸਟ ਬਿਆਨ ਕੀਤਾ ਹੈ ਕਿ ਗਾਂਧੀ ਆਪਣੇ ਜਰਮਨ ਦੇ ਵਾਸੀ ਸ੍ਰੀ ਕਾਲੇਨਬਾਛ ਨਾਲ ਦੱਖਣੀ ਅਫ਼ਰੀਕਾ ਵਿਚ ਲੰਮਾਂ ਸਮਾਂ ਸਮਲਿੰਗੀ ਕਰਦੇ ਰਹੇ ਹਨ। ਕੀ ਹੁਣ ਉਸ ਬਾਰੇ ਕੋਈ ਖੋਜ਼ ਕਰਨ ਜਾਂ ਪੁੱਛਣ ਦੀ ਲੋੜ ਬਾਕੀ ਰਹਿ ਜਾਂਦੀ ਹੈ?”
          
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਆਗੂ ਵੀਰ ਸਰਵਾਰਕਰ ਅਤੇ ਗਾਂਧੀ ਦੇ ਇਖ਼ਲਾਕ ਬਾਰੇ ਕਿਤਾਬਾਂ ਵਿਚ ਪ੍ਰਕਾਸਿ਼ਤ ਹੋਏ ਸੱਚ ਤੋਂ ਇਥੋਂ ਦੇ ਨਿਵਾਸੀਆ ਨੂੰ ਜਾਣੂ ਕਰਵਾਉਦੇ ਹੋਏ ਅਤੇ ਬੀਜੇਪੀ-ਆਰ.ਐਸ.ਐਸ, ਕਾਂਗਰਸ ਵਰਗੀਆ ਜਮਾਤਾਂ ਦੇ ਆਗੂਆਂ ਦੇ ਦਾਗੀ ਜੀਵਨ ਸੰਬੰਧੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਕਾਂਗਰਸ, ਬੀਜੇਪੀ-ਆਰ.ਐਸ.ਐਸ, ਸੈਂਟਰ ਦੀ ਯੂਨੀਅਨ ਹੋਮ ਮਨਿਸਟਰੀ, ਦਾ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, ਹਿੰਦੂਸਤਾਨ ਟਾਈਮਜ਼, ਟਾਇਮਜ਼ ਆਫ਼ ਇੰਡੀਆ ਬਿਨ੍ਹਾਂ ਤੱਥਾਂ ਅਤੇ ਸੱਚਾਈ ਤੋਂ ਆਪਣੇ ਮੀਡੀਏ ਰਾਹੀ ਅਤੇ ਪ੍ਰਚਾਰ ਸਾਧਨਾਂ ਰਾਹੀ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਦੇ ਨਾਮ ਦੇ ਕੇ ਬਦਨਾਮ ਕਰਨ ਦੀਆਂ ਸਾਜ਼ਿਸਾਂ ਰਚਦੀਆ ਆ ਰਹੀਆ ਹਨ। ਉਪਰੋਕਤ ਲਿਖੀਆਂ ਗਈਆਂ ਕਿਤਾਬਾਂ ਵਿਚੋਂ ਛਪੇ ਵੇਰਵਿਆ ਤੋਂ ਸਪੱਸਟ ਹੁੰਦਾ ਹੈ ਕਿ ਸਰਵਾਰਕਰ ਤੇ ਗਾਂਧੀ ਇਸ ਸਮਲਿੰਗੀ ਵਿਚ ਉਪਰਲੀ ਭੂਮਿਕਾ ਨਿਭਾਉਦੇ ਰਹੇ ਹਨ ਅਤੇ ਦੂਸਰੇ ਹੇਠਲੀ। ਅਜਿਹੀ ਲੀਡਰਸ਼ਿਪ ਜਿਸ ਨੂੰ ਫਿਰਕੂ ਆਗੂ ਉਭਾਰਨਾ ਚਾਹੁੰਦੇ ਹਨ ਅਤੇ ਇਹ ਖੁਦ ਕਿਸੇ ਮੁਲਕ ਜਾਂ ਮੁਲਕ ਨਿਵਾਸੀਆ ਨੂੰ ਕਿਹੋ ਜਿਹੀ ਇਖਲਾਕੀ ਸੇਧ ਦੇ ਸਕਣਗੇ? ਜੋ ਸਿੱਖ ਕੌਮ ਨੂੰ ਉਪਰੋਕਤ ਨਫਰਤ ਭਰੇ ਸ਼ਬਦਾਂ ਨਾਲ ਬਦਨਾਮ ਕਰਦੇ ਹਨ, ਉਹ ਸਮੁੱਚੇ ਇੰਡੀਆ ਨਿਵਾਸੀਆ ਨੂੰ ਉਪਰੋਕਤ ਤੱਥਾਂ ਦੇ ਸਾਹਮਣੇ ਆਉਣ ਤੇ ਜੁਆਬ ਦੇਣ ਕਿ ਉਨ੍ਹਾਂ ਦੀ ਪੁਰਾਤਨ ਲੀਡਰਸ਼ਿਪ ਅਤੇ ਉਹ ਖੁਦ ਕੀ ਹਨ? 
          
ਉਨ੍ਹਾਂ ਕਿਹਾ ਕਿ ਹਿੰਦੂਤਵ ਜਮਾਤਾਂ ਕਾਂਗਰਸ-ਬੀਜੇਪੀ, ਆਰ.ਐਸ.ਐਸ. ਦੇ ਉਪਰੋਕਤ ਆਗੂਆਂ ਬਾਰੇ ਸਿੱਖ ਕੌਮ ਕੁਝ ਨਹੀਂ ਕਹਿ ਰਹੀ, ਬਲਕਿ ਉਨ੍ਹਾਂ ਦੇ ਆਗੂਆਂ ਵੱਲੋਂ ਹੀ ਲਿਖੀਆਂ ਗਈਆਂ ਕਿਤਾਬਾਂ ਅਤੇ ਕਿਤਾਬਚਿਆਂ ਵਿਚ ਉਪਰੋਕਤ ਸਾਰੇ ਸੱਚ ਨੂੰ ਸਾਹਮਣੇ ਲਿਆਂਦਾ ਗਿਆ ਹੈ। ਹੁਣ ਇਹ ਖੁਦ ਹੀ ਇੰਡੀਆਂ ਦੀ ਜਨਤਾ ਵਿਚ ਦਾਗੀ ਰੂਪ ਵਿਚ ਖੜ੍ਹੇ ਹਨ। ਇਹ ਆਗੂ ਆਪਣੇ ਜੀਵਨ ਦੇ ਨਾਂਹਵਾਚਕ ਪੱਖ ਨੂੰ ਛੁਪਾਕੇ ਹਾਂ-ਵਾਚਕ ਪੱਖ ਨੂੰ ਉਭਾਰਕੇ ਇਥੋਂ ਦੇ ਨਿਵਾਸੀਆ ਨੂੰ ਪਹਿਲੇ ਵੀ ਗੁੰਮਰਾਹ ਕਰਦੇ ਰਹੇ ਹਨ ਅਤੇ ਅੱਜ ਵੀ ਗੁੰਮਰਾਹ ਕਰ ਰਹੇ ਹਨ। ਅਜਿਹੀ ਲੀਡਰਸਿ਼ਪ ਅਤੇ ਅਜਿਹੀਆ ਜਮਾਤਾਂ ਕਦੀ ਵੀ ਕਿਸੇ ਮੁਲਕ ਦੇ ਨਿਵਾਸੀਆ ਨੂੰ ਨਾ ਤਾਂ ਇਖਲਾਕੀ ਤੇ ਸਮਾਜਿਕ ਅਗਵਾਈ ਦੇ ਸਕਦੀਆਂ ਹਨ ਅਤੇ ਨਾ ਹੀ ਸੰਬੰਧਤ ਮੁਲਕ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੀ ਸਮਰੱਥਾ ਰੱਖਦੀਆਂ ਹਨ। ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਗਾਂਧੀ ਵਰਗੇ ਹਿੰਦੂ ਆਗੂ ਸਿੱਖ ਕੌਮ ਦੇ ਇਨਸਾਨੀਅਤ ਦੀਆਂ ਲੀਹਾਂ ਉਤੇ ਪਹਿਰਾ ਦੇਣ ਵਾਲੇ ਅਤੇ ਮਨੁੱਖਤਾ ਲਈ ਆਪਣਾ ਸਰਬੰਸ ਵਾਰਨ ਵਾਲੇ ਸਿੱਖ ਕੌਮ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹ ਗੁੰਮਰਾਹਕੁੰਨ ਪ੍ਰਚਾਰ ਕਰਦੇ ਰਹੇ ਹਨ ਕਿ ਉਹ ਕੁਰਾਹੇ ਪਏ ਹੋਏ ਸਨ। ਇਸੇ ਤਰ੍ਹਾਂ ਸ੍ਰੀ ਅਡਵਾਨੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਬਾਰੇ ਆਪਣੀ ਕਿਤਾਬ ਵਿਚ ‘ਭਸਮਾਸੁਰ’ ਲਿਖਕੇ ਸਿੱਖ ਕੌਮ ਤੇ ਮਨੁੱਖਤਾ ਦੀ ਇਖਲਾਕੀ ਤੌਰ ਤੇ ਅਗਵਾਈ ਕਰਨ ਵਾਲੇ ਸਾਡੇ ਗੁਰੂ ਸਾਹਿਬਾਨ ਅਤੇ ਸਾਡੇ ਕੌਮੀ ਨਾਇਕ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਦੇ ਸਤਿਕਾਰਯੋਗ ਅਕਸ ਨੂੰ ਸਾਜ਼ਸੀ ਢੰਗ ਨਾਲ ਦਾਗੀ ਕਰਨਾ ਚਾਹੁੰਦੇ ਹਨ। ਜਿਸ ਵਿਚ ਉਹ ਨਾ ਤਾਂ ਪਹਿਲੇ ਕਾਮਯਾਬ ਹੋਏ ਹਨ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਕਾਮਯਾਬ ਹੋਣਗੇ। ਕਿਉਂਕਿ ਗੁਰੂ ਸਾਹਿਬਾਨ ਨੇ ਨਿਰਸਵਾਰਥ ਹੋ ਕੇ ਮਨੁੱਖਤਾ ਨੂੰ ਸੁਚੱਜੀ ਅਗਵਾਈ ਦਿੱਤੀ ਹੈ ਅਤੇ ਅੱਜ ਵੀ ਸਿੱਖ ਕੌਮ ਉਨ੍ਹਾਂ ਦੇ ਦਰਸਾਏ ਮਨੁੱਖਤਾ ਪੱਖੀ ਮਾਰਗ ਤੇ ਪਹਿਰਾ ਦਿੰਦੀ ਹੋਈ ਅੱਗੇ ਵੱਧ ਰਹੀ ਹੈ। ਸਾਨੂੰ ਇਹ ਕਦੀ ਵੀ ‘ਬੁਰੇ ਨਾਮ’ ਦੇ ਕੇ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਵਿਚ ਕਾਮਯਾਬ ਨਹੀਂ ਹੋ ਸਕਣਗੇ।