ਮੋਗਾ ਜ਼ਿਲ੍ਹੇ ਦੇ ਮਾਛੀਕੇ ਪਿੰਡ 'ਚ ਸਿੱਖ ਪਰਿਵਾਰ ਨੇ ਮਸਜਿਦ ਬਣਾਉਣ ਲਈ ਜ਼ਮੀਨ ਦਾਨ ਕੀਤੀ

ਮੋਗਾ ਜ਼ਿਲ੍ਹੇ ਦੇ ਮਾਛੀਕੇ ਪਿੰਡ 'ਚ ਸਿੱਖ ਪਰਿਵਾਰ ਨੇ ਮਸਜਿਦ ਬਣਾਉਣ ਲਈ ਜ਼ਮੀਨ ਦਾਨ ਕੀਤੀ

ਮੋਗਾ: ਇੱਥੋਂ ਨੇੜਲੇ ਪਿੰਡ ਮਾਛੀਕੇ ਵਿੱਚ ਇੱਕ ਸਿੱਖ ਪਰਿਵਾਰ ਨੇ ਆਪਣੀ 16 ਮਰਲੇ ਜ਼ਮੀਨ ਮੁਸਲਮਾਨ ਭਾਈਚਾਰੇ ਨੂੰ ਦਾਨ ਕਰ ਦਿੱਤੀ ਹੈ ਤਾਂ ਕਿ ਮੁਸਲਮਾਨ ਉੱਥੇ ਆਪਣੀ ਇਬਾਦਤ ਦੀ ਥਾਂ ਮਸਜਿਦ ਬਣਾ ਸਕਣ। ਟਾਈਮਜ਼ ਆਫ ਇੰਡੀਆ ਅਖਬਾਰ ਦੀ ਰਿਪੋਰਟ ਮੁਤਾਬਿਕ ਬਰਨਾਲਾ ਮੋਗਾ ਮੁੱਖ ਮਾਰਗ 'ਤੇ ਪਹਿਲਾਂ 200 ਸਾਲ ਪੁਰਾਣੀ ਮਸਜਿਦ ਬਣੀ ਹੋਈ ਸੀ। ਪਰ ਸੜਕ ਚੌੜੀ ਹੋਣ ਕਾਰਨ ਇਸ ਮਸਜਿਦ ਨੂੰ ਢਾਹੁਣ ਦੇ ਹੁਕਮ ਜਾਰੀ ਹੋ ਗਏ ਹਨ।

ਜ਼ਮੀਨ ਦੀ ਚਲਦੀ ਕੀਮਤ ਮੁਤਾਬਿਕ ਸਿੱਖ ਪਰਿਵਾਰ ਵੱਲੋਂ ਦਿੱਤੀ ਗਈ ਜ਼ਮੀਨ ਦੀ ਕੀਮਤ 8 ਲੱਖ ਰੁਪਏ ਬਣਦੀ ਹੈ। ਜਾਣਕਾਰੀ ਮੁਤਾਬਿਕ ਜਦੋਂ ਸੜਕ ਚੌੜੀ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਮੁਸਲਿਮ ਭਾਈਚਾਰੇ ਨੇ ਅਫਸਰਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਇਸ ਮਸਜਿਦ ਨੂੰ ਬਚਾ ਲਿਆ ਜਾਵੇ। ਪਰ ਇਹ ਬੇਨਤੀ ਪ੍ਰਵਾਨ ਨਾ ਚੜ੍ਹੀ। ਪਿੰਡ ਵਿੱਚ ਮਹਿਜ਼ 14-15 ਘਰ ਹੀ ਮੁਸਲਮਾਨਾਂ ਦੇ ਦੱਸੇ ਜਾਂਦੇ ਹਨ ਤੇ ਪਿੰਡ ਦੀ ਉਂਝ ਅਬਾਦੀ 7000 ਤੋਂ ਵੱਧ ਹੈ। 

ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਉਹਨਾਂ ਦੀ ਮਸਜਿਦ ਢੱਠਣ ਤੋਂ ਬਾਅਦ ਉਹਨਾਂ ਕੋਲ ਇਬਾਦਤ ਕਰਨ ਦੀ ਕੋਈ ਥਾਂ ਨਹੀਂ ਰਹਿ ਗਈ ਸੀ। ਤਾਂ ਦਰਸ਼ਨ ਸਿੰਘ ਦੇ ਪਰਿਵਾਰ ਨੇ ਮੁਸਲਿਮ ਭਾਈਚਾਰੇ ਦੀ ਬਾਂਹ ਫੜ੍ਹੀ ਤੇ ਮਸਜਿਦ ਅਤੇ ਧਰਮਸ਼ਾਲਾ ਬਣਾਉਣ ਲਈ 16 ਮਰਲੇ ਜ਼ਮੀਨ ਦਾਨ ਦੇ ਦਿੱਤੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।