ਕਨੇਡਾ ਵਿੱਚ ਜਿੱਤ ਦੇ ਝੰਡੇ ਲਹਿਰਾਉਣ ਵਾਲੇ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ: ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ

ਕਨੇਡਾ ਵਿੱਚ ਜਿੱਤ ਦੇ ਝੰਡੇ ਲਹਿਰਾਉਣ ਵਾਲੇ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ: ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ

ਨਿਊਯਾਰਕ: ਪਿਛਲੇ ਦਿਨੀ ਕਨੇਡਾ ਵਿੱਚ ਹੋਈਆਂ ਐਮ ਪੀ ਦੀਆਂ ਚੋਣਾਂ ਵਿਚ ਜਿਥੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ, ਨਾਲ ਹੀ ਇਹ ਤਸਵੀਰ ਵੀ ਪੂਰੀ ਤਰ੍ਹਾਂ ਸਾਫ ਹੋ ਚੁੱਕੀ ਹੈ ਕਿ ਟਰੂਡੋ ਦੀ ਸਰਕਾਰ ਬਣਾਉਣ ਲਈ ਅਜ਼ਾਦੀ ਘੁਲਾਟੀਏ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੇ ਪੜ-ਪੋਤਰੇ ਸ੍ਰ. ਜਗਮੀਤ ਸਿੰਘ ਕਿੰਗ ਮੇਕਰ ਸਾਬਿਤ ਹੋਣਗੇ, ਕਹਿਣ ਦਾ ਭਾਵ ਸ੍ਰ. ਜਗਮੀਤ ਸਿੰਘ ਦਾ ਉਪ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ। 

ਇਹਨਾਂ ਸਬਦਾਂ ਦਾ ਪ੍ਰਗਟਾਵਾ ਸ੍ਰ. ਬੂਟਾ ਸਿੰਘ ਖੜੌਦ ਕਨਵੀਨਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਅਤੇ ਪ੍ਰਧਾਨ ਸ੍ਰ. ਸੁਰਜੀਤ ਸਿੰਘ ਕੁਲਾਰ ਨੇ ਕੀਤਾ। ਉਹਨਾਂ ਜਿਥੇ ਜਸਟਿਨ ਟਰੂਡੋ ਨੂੰ ਵਧਾਈ ਦਿੱਤੀ ਉਥੇ ਹੀ ਆਜਾਦੀ ਘੁਲਾਟੀਏ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੇ ਪੜ-ਪੋਤਰੇ ਸ੍ਰ. ਜਗਮੀਤ ਸਿੰਘ ਨੂੰ ਐਮ ਪੀ ਅਤੇ ਕਿੰਗ ਮੇਕਰ ਬਣਨ ਦੀਆਂ ਅਤੇ ਹੋਰਨਾਂ 17 ਪੰਜਾਬੀਆਂ ਨੂੰ ਵੀ ਐਮ ਪੀ ਬਣਨ ਦੀਆਂ ਵਧਾਈਆਂ ਭੇਜੀਆਂ। 

ਜ਼ਿਕਰਯੋਗ ਹੈ ਕਿ ਇਸ ਵਾਰ ਕਨੇਡਾ ਦੀ ਸੰਸਦ ਵਿੱਚ 18 ਪੰਜਾਬੀ ਚਿਹਰੇ ਬਤੌਰ ਐਮ ਪੀ ਚੁਣੇ ਗਏ ਹਨ। ਇਸ ਮੌਕੇ ਉਹਨਾਂ ਨਾਲ ਸ੍ਰ. ਜੀਤ ਸਿੰਘ ਆਲੋਆਰਖ ਕੌਮੀ ਜਰਨਲ ਸਕੱਤਰ, ਸ੍ਰ. ਮੱਖਣ ਸਿੰਘ ਕਲੇਰ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ , ਰੁਪਿੰਦਰ ਸਿੰਘ ਬਾਠ ਸਕੱਤਰ ਜਰਨਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੇ ਵੀ ਵਧਾਈਆਂ ਦਿੱਤੀਆਂ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।