ਆਸ਼ਰਮ ਦੇ ਮੁਖੀ ਨੇ ਨਬਾਲਗ ਬੱਚੀਆਂ ਨਾਲ ਕੀਤਾ ਬਲਾਤਕਾਰ

ਆਸ਼ਰਮ ਦੇ ਮੁਖੀ ਨੇ ਨਬਾਲਗ ਬੱਚੀਆਂ ਨਾਲ ਕੀਤਾ ਬਲਾਤਕਾਰ

ਚੰਡੀਗੜ੍ਹ: ਚੰਡੀਗੜ੍ਹ ਦੇ ਨੇੜਲੇ ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਵਿਚ ਰਾਏਪੁਰ ਰਾਣੀ 'ਚ ਸਥਿਤ ਇਕ ਆਸ਼ਰਮ ਦੇ ਮੁਖੀ ਨੂੰ ਪੁਲਸ ਨੇ ਦੋ ਨਬਾਲਗ ਬੱਚੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਹੈ। 

ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਬਾਬਾ ਲਕਸ਼ਨੰਦ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਸ਼ੀ ਖਿਲਾਫ ਬਲਾਤਕਾਰ ਅਤੇ ਪੋਸਕੋ ਕਾਨੂੰਨ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ 14 ਅਤੇ 15 ਸਾਲ ਦੀਆਂ ਦੋ ਕੁੜੀਆਂ ਤਿੰਨ ਦਿਨ ਪਹਿਲਾਂ ਆਸ਼ਰਮ ਮੱਥਾ ਟੇਕਣ ਗਈਆਂ ਸਨ। ਐਸਐਚਓ ਨੇ ਦੱਸਿਆ ਕਿ ਆਸ਼ਰਮ ਦੇ ਮੁਖੀ ਲਕਸ਼ਨੰਦ ਨੇ ਕੁੜੀਆਂ ਨਾਲ ਕਈ ਵਾਰ ਦੁਸ਼ਕਰਮ ਕੀਤਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।