ਅਮਰੀਕਾ ਦੇ ਰਾਜਨੀਤਕ ਕੇਂਦਰ ਕੈਪੀਟਲ ਹਿੱਲ ਵਿਚ ਸਿੱਖ ਸਖਸ਼ੀਅਤਾਂ ਸਬੰਧੀ ਕਿਤਾਬ ਜਾਰੀ ਕੀਤੀ ਗਈ

ਅਮਰੀਕਾ ਦੇ ਰਾਜਨੀਤਕ ਕੇਂਦਰ ਕੈਪੀਟਲ ਹਿੱਲ ਵਿਚ ਸਿੱਖ ਸਖਸ਼ੀਅਤਾਂ ਸਬੰਧੀ ਕਿਤਾਬ ਜਾਰੀ ਕੀਤੀ ਗਈ

ਵਾਸ਼ਿੰਗਟਨ ਡੀ.ਸੀ: ਅਮਰੀਕਾ ਦੇ ਰਾਜਨੀਤਕ ਕੇਂਦਰ, ਕੈਪੀਟਲ ਹਿੱਲ ਵਿਖੇ ਹੋਏ ਇਕ ਸਾਮਗਮ 'ਚ ਪੂਰੇ ਅਮਰੀਕਾ ਤੋਂ ਪਹੁੰਚੇ 250 ਸਿੱਖ ਨੁਮਾਂਇੰਦਿਆਂ ਨਾਲ ਮੁਲਾਕਾਤ ਕਰਦਿਆਂ ਅਮਰੀਕੀ ਕਾਂਗਰਸ ਦੇ 15 ਨੁਮਾਂਇੰਦਿਆਂ ਨੇ ਕਿਹਾ, “ਸਿੱਖ ਸੰਯੁਕਤ ਰਾਜ ਅਮਰੀਕਾ ਦਾ ਮਿਸਾਲੀ ਭਾਈਚਾਰਾ ਹਨ।”  ਅਮਰੀਕੀ ਰਾਜਨੀਤੀ ਵਿਚ ਵੱਡੀਆਂ ਦੋਵੇਂ ਧਿਰਾਂ ਨਾਲ ਸਬੰਧਿਤ ਇਹਨਾਂ 15 ਕਾਂਗਰਸ ਮੈਂਬਰਾਂ ਨੇ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ। 

ਸਿੱਖ ਕੌਂਸਲ ਰਿਲੀਜਨ ਐਂਡ ਐਜੂਕੇਸ਼ਨ (ਐਸਸੀਓਏਆਰ) ਵੱਲੋਂ ਇਹ ਸਮਾਗਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ ਜਿਣ ਦੌਰਾਨ ਅਮਰੀਕਾ ਦੇ 50 ਪ੍ਰਮੁੱਖ ਸਿੱਖਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਹਨਾਂ ਸਿੱਖ ਸਖਸ਼ੀਅਤਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਵਾਲੀ ਇਕ ਪੁਸਤਕ ਰਿਲੀਜ਼ ਕੀਤੀ ਗਈ ਅਤੇ ਇਸ ਪੁਸਤਕ ਦੇ ਲੇਖਕ ਡਾ: ਪ੍ਰਭਲੀਨ ਸਿੰਘ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਆ ਕੇ ਅਮਰੀਕਾ ਦੀਆਂ ਪੰਜਾਹ ਉਘੀਆਂ ਸ਼ਖ਼ਸੀਅਤ ਨੂੰ ਕਿਤਾਬ ਭੇਂਟ ਕੀਤੀ।


 
ਨੈਸ਼ਨਲ ਸਿੱਖ ਮੁਹਿੰਮ ਦੇ ਸੀਨੀਅਰ ਸਲਾਹਕਾਰ ਅਤੇ ਈਕੋਸਿੱਖ ਦੇ ਪ੍ਰਧਾਨ ਡਾ: ਰਾਜਵੰਤ ਸਿੰਘ ਨੇ ਹਰ ਇੱਕ ਕਾਂਗਰਸੀ ਨੇਤਾ ਨੂੰ ਭਾਸ਼ਣ ਦੇਣ ਲਈ ਸੱਦਾ ਦਿੱਤਾ। ਇਸ ਮੌਕੇ ਹਾਜ਼ਰ ਵੱਖ ਵੱਖ ਕਾਂਗਰਸਮੈਨ ਅਤੇ ਸੈਨੇਟਰਾਂ ਨੇ ਕਿਹਾ ਕਿ ਉਹ ਸਮਾ ਦੂਰ ਨਹੀਂ ਹੈ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਸਿੱਖ ਹੋਵੇਗਾ। ਸਿੱਖਾਂ ਦੀਆ ਕਾਰਗੁਜ਼ਾਰੀਆਂ ਤੇ ਪ੍ਰਾਪਤੀਆਂ ਤੋ ਹਰ ਕੋਈ ਜਾਣੂ ਹੈ। ਇਨਾ ਦੀ ਧਾਕ ਪੂਰੇ ਸੰਸਾਰ ਵਿੱਚ ਹੈ। ਇਸ ਮੌਕੇ ਸ਼ਮੂਲੀਅਤ ਕਰਨ ਵਾਲਿਆਂ ਵਿਚ ਕਾਂਗਰਸਮੈਨ ਅਮੀ ਬੇਰਾ,ਕਾਂਗਰਸੀ ਗਰੇਗ ਸਟੈਨਟਨ, ਕਾਂਗਰਸ ਦੇ ਮੈਂਬਰ ਜਾਨ ਗਰੇਮੈਡੀ, ਕਾਂਗਰਸੀ ਮਹਿਲਾ ਹੈਲੀ ਸਟੀਵਨਜ਼, ਕਾਂਗਰਸ ਦੇ ਮੈਂਬਰ ਜਾਨ ਗਰੇਮੈਡੀ, ਕਾਂਗਰਸ ਦੇ ਮੈਂਬਰ ਰਾਜਾ ਕ੍ਰਿਸ਼ਣਮੂਰਤੀ, ਕਾਂਗਰਸ ਦੇ ਮੈਂਬਰ ਰੋ ਖੰਨਾ, ਕਾਂਗਰਸ ਦੇ ਮੈਂਬਰ ਜੈਪਾਲ, ਕਾਂਗਰਸ ਦੇ ਜਿੰਮ ਕੋਸਟਾ, ਕਾਂਗਰਸ ਦੇ ਪੀਟਰ ਕਿੰਗ, ਕਾਂਗਰਸਮੈਨ ਸੁੋਜਜ਼ੀ, ਕਾਂਗਰਸ ਦੇ ਮੈਂਬਰ ਜੈਰੀ ਮੈਕਨਰਨੀ ਸ਼ਾਮਲ ਸਨ।ਇਸ ਮੌਕੇ 'ਤੇ ਕਾਂਗਰਸ ਦੀ ਜੁਡੀ ਚੂ ਵੀ ਬੋਲਣ ਆਈ।  ਇਕ-ਇਕ ਕਰਕੇ ਉਹ ਆਏ ਅਤੇ ਸਿੱਖ ਕੌਮ ਨਾਲ ਇਕਜੁੱਟਤਾ ਜ਼ਾਹਰ ਕਰਨ ਲਈ ਉਹਨਾ ਸ਼ਬਦਾਂ ਦੀ ਸਾਂਝ ਪਾਈ ਜੋ ਕਾਬਲੇ ਤਾਰੀਫ਼ ਸੀ।
 
ਡਾ: ਰਾਜਵੰਤ ਸਿੰਘ ਨੇ ਕਿਹਾ, “ਇਸ ਤੋਂ ਪਤਾ ਚੱਲਦਾ ਹੈ ਕਿ ਪੂਰੇ ਅਮਰੀਕਾ ਵਿਚ ਸਿੱਖ ਮਰਦਾਂ ਅਤੇ ਅੋਰਤਾਂ ਨੇ ਮਿਹਨਤ ਕਰਕੇ ਇਹ ਥਾਂ ਹਾਸਲ ਕੀਤੀ ਹੈ ਅਤੇ ਕਿਵੇਂ ਉਨ੍ਹਾਂ ਨੇ ਪੂਰੇ ਅਮਰੀਕਾ ਨੂੰ ਪ੍ਰਭਾਵਿਤ ਕੀਤਾ ਹੈ। ਇਹ ਦਰਸਾਉਂਦਾ ਹੈ ਕਿ ਸਾਡੇ ਚੁਣੇ ਨੁਮਾਂਇੰਦੇ ਇਸ ਗੱਲ ਤੋਂ ਕਿਵੇਂ ਪ੍ਰਭਾਵਤ ਹੋਏ ਕਿ ਸਿੱਖ ਇਸ ਦੇਸ਼ ਨੂੰ ਮਜ਼ਬੂਤ ​ਅਤੇ ਖੁਸ਼ਹਾਲ ਬਣਾ ਰਹੇ ਹਨ। ਇਹ ਉਹ 50 ਸਿੱਖ ਹਨ ਜੋ ਇਕ ਮਿਲੀਅਨ ਸਿੱਖਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਂਦੇ ਹਨ ਜੋ ਅਮਰੀਕਾ ਵਿਚ ਦਿਨ ਰਾਤ ਮਿਹਨਤ ਕਰ ਰਹੇ ਹਨ।"
 
ਉਨ੍ਹਾਂ ਕਿਹਾ, “ਕਿ ਹਿੰਦੁਸਤਾਨ ਵਿੱਚ ਦੂਰੀ 'ਤੇ ਬੈਠੇ ਪ੍ਰਭਲੀਨ ਸਿੰਘ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ ਹੈ। ਅਸੀਂ ਉਨ੍ਹਾਂ ਪ੍ਰੇਰਣਾਦਾਇਕ ਸਿੱਖਾਂ ਦੀਆਂ ਕਹਾਣੀਆਂ ਇਕੱਠੀਆਂ ਕਰਨ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੇਸ਼ ਵਿਚ ਭਾਈਚਾਰੇ ਦੀਆਂ ਜੜ੍ਹਾਂ ਨੂੰ ਮਜ਼ਬੂਤ ਕੀਤਾ ਹੈ।"
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।