ਪਿੰਡ ਓਟਾਲ਼ਾਂ ਵਿਖੇ ਸਿਮਰਨ ਟ੍ਰਾਂਸਪੋਰਟ’ ਵਾਲ਼ੇ ਅਟਵਾਲ ਬ੍ਰਦਰਜ਼ ਨੇ ਆਪਣੇ ਬਜ਼ੁਰਗ ਸਰਦਾਰ ਦਰਸ਼ਣ ਸਿੰਘ ਅਟਵਾਲ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਪੁਆਏ!
ਸਟੇਜ ਸਕੱਤਰ ਦੇ ਫਰਜ ਤਰਲੋਚਨ ਸਿੰਘ ਦੁਪਾਲ ਪੁਰ ਨੇ ਬਾਖੂਬੀ ਨਿਭਾਏ।
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵਾਂਸ਼ਹਿਰ(ਤਰਲੋਚਨ ਸਿੰਘ): ਅੱਜ ਓਟਾਲ਼ਾਂ ਦੇ ਸਾਬਕਾ ਸਰਪੰਚ ਦਰਸ਼ਣ ਸਿੰਘ ਅਟਵਾਲ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਪਾਏ ਗਏ।ਅਮਰੀਕਾ ਅਤੇ ਇੰਗਲੈਂਡ ਤੋਂ ਪਹੁੰਚੇ ਹੋਏ ਅਟਵਾਲ ਪ੍ਰਵਾਰ ਦੇ ਸਪੁੱਤਰਾਂ ਬਲਵੀਰ ਸਿੰਘ,ਦਿਲਾਵਰ ਸਿੰਘ,ਸਤਨਾਮ ਸਿੰਘ,ਅਮਰੀਕ ਸਿੰਘ, ਲਖਵੀਰ ਸਿੰਘ ਅਤੇ ਰਣਪ੍ਰੀਤ ਸਿੰਘ ਨੇ ਸ਼ਰਧਾਂਜਲੀ ਸਮਾਗਮ ਵਿੱਚ ਹੱਥੀਂ ਸੇਵਾ ਕੀਤੀ।
ਸਵਰਗੀ ਦਰਸ਼ਣ ਸਿੰਘ ਅਟਵਾਲ ਦੇ ਛੋਟੇ ਭਰਾ ਪੰਥਕ ਵਿਦਵਾਨ ਭਾਈ ਪਿਆਰਾ ਸਿੰਘ ਵੀ ਯੂ.ਕੇ ਤੋਂ ਪਹੁੰਚੇ ਹੋਏ ਸਨ। ਇਲਾਹੀ ਬਾਣੀ ਦੇ ਭੋਗ ਉਪਰੰਤ ਭਾਈ ਸੁਖਦੀਪ ਸਿੰਘ ਤੇ ਭਾਈ ਹਰਦੀਪ ਸਿੰਘ ਦੁਪਾਲ ਪੁਰ ਦੇ ਰਾਗੀ ਜਥਿਆਂ ਨੇ ਵੈਰਾਗ ਮਈ ਕੀਰਤਨ ਕੀਤਾ!ਇਸ ਮੌਕੇ ਮਨਦੀਪ ਸਿੰਘ ਜੌਂਇਟ ਸਕੱਤਰ ਯੂਥ ਵਿੰਗ ‘ਆਪ’ ਰਾਣਾ ਕੁਲਦੀਪ ਸਿੰਘ ਜਾਡਲਾ,ਭਾਈ ਬਚਿੱਤਰ ਸਿੰਘ ਵਿਰਕ ਯੂ.ਐੱਸ.ਏ ਰਾਣਾ ਬਲਵੀਰ ਸਿੰਘ ਸੀ.ਪੀ.ਐੱਮ, ਅੰਗਦ ਸਿੰਘ ਸਾਬਕਾ ਐੱਮ.ਐੱਲ.ਏ,ਸੁਖਵਿੰਦਰ ਸੁੱਖੀ ਵਿਧਾਨਕਾਰ ਨਵਾਂ ਸ਼ਹਿਰ ਆਦਿ ਆਗੂਆਂ ਨੇ ਸਵਰਗੀ ਅਟਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ! ਸਟੇਜ ਸਕੱਤਰ ਦੇ ਫਰਜ ਤਰਲੋਚਨ ਸਿੰਘ ਦੁਪਾਲ ਪੁਰ ਨੇ ਬਾਖੂਬੀ ਨਿਭਾਏ। ਇਸ ਮੌਕੇ ਅਟਵਾਲ ਪ੍ਰਵਾਰ ਵਲੋਂ ਗੁਰਦੁਆਰਾ ਸਿੰਘ ਸਭਾ ਦੇ ਗ੍ਰੰਥੀ ਭਾਈ ਹਰਮੇਸ਼ ਸਿੰਘ ਦੀ ਮਾਇਕ ਮੱਦਦ ਵਜੋਂ ਇੱਕੀ ਹਜਾਰ ਰੁਪਏ ਭੇਂਟ ਕੀਤੇ ਗਏ।ਭਾਈ ਪਿਆਰਾ ਸਿੰਘ ਨੇ ਆਈ ਸੰਗਤ ਦਾ ਬਹੁਤ ਭਾਵਪੂਰਤ ਸ਼ਬਦਾਂ ਰਾਹੀਂ ਧੰਨਵਾਦ ਕੀਤਾ।ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
Comments (0)