4 ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ
ਵਾਰਦਾਤ 'ਚ ਵਰਤਿਆ ਪਿਸਤੌਲ ਬਰਾਮਦ
*ਮਾਮਲਾ ਪ੍ਰੇਮ ਸੰਬੰਧਾਂ ਕਾਰਣ ਕੀਤੇ ਕਤਲ ਦਾ
ਅੰਮ੍ਰਿਤਸਰ ਟਾਈਮਜ਼ ਬਿਉਰੋ
ਬਟਾਲਾ-ਬੀਤੇ ਦਿਨ ਘੁਮਾਣ ਨਜ਼ਦੀਕ ਪਿੰਡ ਬੱਲੜਵਾਲ 'ਚ ਹੋਏ ਇਕੋ ਪਰਿਵਾਰ ਦੇ 4 ਜੀਆਂ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੈਸ.ਐਸ.ਪੀ. ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਡੀ. ਐਸ. ਪੀ. ਗੁਰਦੀਪ ਸਿੰਘ ਦੀ ਅਗਵਾਈ 'ਚ ਬਣਾਈ ਗਈ ਟੀਮ ਨੇ ਸੁਖਵਿੰਦਰ ਸਿੰਘ ਉਰਫ ਸੋਨੀ ਨੂੰ ਬਿਆਸ ਦਰਿਆ ਨੇੜੇ ਬੇਆਬਾਦ ਇਲਾਕੇ 'ਚੋਂ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਵਾਰਦਾਤ ਲਈ ਵਰਤਿਆ ਗਿਆ 32 ਬੋਰ ਲਾਇਸੈਂਸੀ ਪਿਸਤੌਲ, 2 ਮੈਗਜ਼ੀਨ ਤੇ 6 ਕਾਰਤੂਸ ਬਰਾਮਦ ਕੀਤੇ ਹਨ, ਜਦਕਿ ਸੁਖਵਿੰਦਰ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਤੇ ਭਰਾ ਜਤਿੰਦਰ ਸਿੰਘ ਉਰਫ਼ ਜੋਤੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਫੜੇ ਗਏ ਮੁਲਜ਼ਮ ਤੋਂ ਮੁੱਢਲੀ ਪੁੱਛਗਿੱਛ 'ਚ ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕ ਪਰਿਵਾਰ ਦੇ ਲੜਕੇ ਅਤੇ ਮੁਲਜ਼ਮ ਦੀ ਲੜਕੀ ਦੇ ਪ੍ਰੇਮ ਸਬੰਧ, ਰਾਸ਼ਨ ਦੇ ਡੀਪੂ ਅਤੇ ਚੋਣਾਂ ਸਬੰਧੀ ਇਨ੍ਹਾਂ ਦਰਮਿਆਨ ਰੰਜਿਸ਼ ਸੀ, ਜੋ ਵਾਰਦਾਤ ਦਾ ਕਾਰਨ ਬਣੀ। ਮੁਲਜ਼ਮ ਕੋਲੋਂ 32 ਬੋਰ ਪਿਸਤੌਲ ਤੋਂ ਇਲਾਵਾ ਉਸ ਦੇ ਘਰੋਂ 'ਚੋਂ ਹੋਰ ਹਥਿਆਰ ਵੀ ਮਿਲੇ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਦੂਸਰੇ ਪਾਸੇ ਮ੍ਰਿਤਕਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਪਰਿਵਾਰ ਦੇ ਮੈਂਬਰ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਸੁਖਵਿੰਦਰ ਸਿੰਘ ਸੋਨੀ ਤੇ ਉਸ ਦੇ ਭਰਾ ਜਤਿੰਦਰ ਸਿੰਘ ਜੋਤੀ ਨੇ ਮੇਰੇ ਪਿਤਾ, ਦੋ ਭਰਾ ਤੇ ਮੇਰੇ ਲੜਕੇ ਦੀ ਹੱਤਿਆ ਕੀਤੀ ਹੈ। ਇਸ ਮੌਕੇ ਸ੍ਰੀ ਹਰਿਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਪਰਿਵਾਰਕ ਮੈਂਬਰਾਂ ਅਤੇ ਧਰਨੇ 'ਚ ਬੈਠੇ ਪਿੰਡ ਵਾਸੀਆਂ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਤਾਂ ਉੱਥੇ ਮੌਜੂਦ ਲੋਕਾਂ ਨੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮੌਕੇ ਦੀ ਸੰਜੀਦਗੀ ਨੂੰ ਵੇਖਦਿਆਂ ਵਿਧਾਇਕ ਲਾਡੀ ਵਾਪਸ ਚਲੇ ਗਏ। ਡੀ.ਐੱਸ.ਪੀ. ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਸੁਖਵਿੰਦਰ ਸਿੰਘ ਸੋਨੀ ਦੀ ਪਤਨੀ ਅਤੇ ਭਰਾ ਨੂੰ ਪੁਲਿਸ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਥਾਂ-ਥਾਂ 'ਤੇ ਛਾਪੇਮਾਰੀ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵਲੋਂ ਭਰੋਸਾ ਦਿੱਤਾ ਕਿ ਮੁਲਜ਼ਮ ਦੀ ਜ਼ਮੀਨ ਕੁਰਕ ਕਰ ਲਈ ਜਾਵੇਗੀ ਅਤੇ ਜਦੋਂ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਨ੍ਹਾਂ ਦੀ ਹਿਫਾਜਤ ਲਈ 15 ਮੁਲਾਜ਼ਮ ਘਰ 'ਚ ਤਾਇਨਾਤ ਰਹਿਣਗੇ। ਪੁਲਿਸ ਵਲੋਂ ਭਰੋਸਾ ਦੇਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਚੁੱਕ ਦਿੱਤਾ। ਗੋਲੀਕਾਂਡ ਦੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ
ਹਲਕਾ ਵਿਧਾਇਕ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਪਰਿਵਾਰਕ ਮੈਂਬਰਾਂ ਨੂੰ ਪੂਰਾ ਇਨਸਾਫ ਦਿਵਾਉਣ ਲਈ ਯਤਨ ਕਰਨਗੇ।
Comments (0)