ਅਦਾਕਾਰ‌ ਦਲੀਪ ਕੁਮਾਰ ਚਲ ਵਸੇ

ਅਦਾਕਾਰ‌ ਦਲੀਪ ਕੁਮਾਰ ਚਲ ਵਸੇ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮੁੰਬਈ: ਉੱਘੇ ਅਦਾਕਾਰ ਦਲੀਪ ਕੁਮਾਰ ਦਾ ਇਥੇ ਦੇਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਨ। ਸਾਹ ਲੈਣ ਵਿਚ ਤਕਲੀਫ ਕਰ ਕੇ ਉਹ ਪਿਛਲੇ ਕਈ ਦਿਨਾਂ ਤੋਂ ਹਿੰਦੁਜਾ ਹਸਪਤਾਲ ਵਿਚ ਦਾਖਲ ਸਨ। ਉਨ੍ਹਾਂ ਮੁਗਲ-ਏ-ਆਜ਼ਮ, ਗੰਗਾ ਜਮੁਨਾ, ਨਯਾ ਦੌਰ, ਕਰਮਾ, ਸ਼ਕਤੀ ਸਮੇਤ ਕਈ ਫ਼ਿਲਮਾਂ ਵਿਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਦਾਕਾਰ ਦੀ ਮੌਤ ਉਤੇ ਦੁਖ ਦਾ ਇਜ਼ਹਾਰ ਕਰਦਿਆਂ ਦਲੀਪ ਕੁਮਾਰ ਨੂੰ ਮਹਾਨ ਅਦਾਕਾਰ ਵਜੋਂ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅਦਾਕਾਰ ਦੀ ਮੌਤ ਸਭਿਆਚਾਰ ਜਗਤ ਲਈ ਵੱਡਾ ਘਾਟਾ ਹੈ।