ਮਾਮਲਾ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ 'ਚ ਗੁਰਮਰਿਆਦਾ ਦੀ ਉਲੰਘਣਾ ਦਾ       

ਮਾਮਲਾ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ 'ਚ ਗੁਰਮਰਿਆਦਾ ਦੀ ਉਲੰਘਣਾ ਦਾ       

* ਜਥੇਦਾਰ ਅਕਾਲ ਤਖਤ ਨੇ ਲਿਆ ਸਖ਼ਤ ਨੋਟਿਸ

*ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ

ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ (ਉਤਰਾਖੰਡ) ਵਿਖੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਆਉਣ ’ਤੇ ਗੁਰਦੁਆਰਾ ਵਿਖੇ ਸਵਾਗਤ ਮੌਕੇ ਗੁਰਮਰਯਾਦਾ ਦੀ ਉਲੰਘਣਾ ਕੀਤੀ ਗਈ। ਇਸ ਮੌਕੇ ਇਕ ਕਾਰ ਸੇਵਾ ਬਾਬੇ ਵਲੋਂ ਬੀਬੀਆਂ ਦਾ ਡਾਂਸ ਕਰਵਾਇਆ ਗਿਆ। ਇਸ ਦਾ ਸਖਤ ਨੋਟਿਸ ਲੈਂਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ।ਅਜਿਹੀ ਘਟਨਾ ਗੁਰਦੁਆਰੇ ਵਿਚ ਪਹਿਲੀ ਵਾਰ ਵਾਪਰੀ ਹੈ।ਤਿੰਨ ਮੈਂਬਰੀ ਕਮੇਟੀ ਵਿਚ ਗਿਆਨੀ ਮਲਕੀਤ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਸਰਬਜੀਤ ਸਿੰਘ ਹੈੱਡ ਪ੍ਰਚਾਰਕ ਸ਼੍ਰੋਮਣੀ ਕਮੇਟੀ, ਭਾਈ ਅਜੀਤ ਸਿੰਘ ਧਰਮ ਪ੍ਰਚਾਰ ਕਮੇਟੀ ਮੌਕੇ ’ਤੇ ਜਾ ਕੇ ਤੁਰੰਤ ਸਾਰੀ ਘਟਨਾ ਦੀ ਜਾਂਚ ਅਤੇ ਹਰੇਕ ਪਹਿਲੂਆਂ ਤੋਂ ਨੂੰ ਦੇਖਦੇ ਹੋਏ ਰਿਪੋਰਟ ਤਿਆਰ ਕਰਨਗੇ।.

 ਸਾਡਾ ਮੰਨਣਾ ਹੈ ਕਿ ਇਹ ਗੁਰਦੁਆਰੇ ਵਿਚ ਵਾਪਰੀ ਅਤਿ ਨਿੰਦਾ ਯੋਗ ਘਟਨਾ ਹੈ।ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਸ ਬਾਰੇ ਸਖਤੀ ਨਾਲਨਿਪਟਨਾ ਚਾਹੀਦਾ ਹੈ।ਜਿਹੜੇ ਸਾਧ ਸੰਤ ਨੂੰ ਗੁਰਮਰਿਯਾਦਾ ਬਾਰੇ ਜਾਣਕਾਰੀ ਨਹੀਂ ਉਸਨੂੰ ਕਿਸੇ ਗੁਰਧਾਮ ਦੀ ਸੇਵਾ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।