13 ਸਾਲਾ ਬਚੇ ਕੰਵਰਪ੍ਰੀਤ ਸਿੰਘ ਨੇ ਦੋ ਮਹੀਨੇ 'ਚ ਬਣਾ ਦਿੱਤੀ ਵੀਡੀਓ ਗੇਮਜ਼

13 ਸਾਲਾ ਬਚੇ ਕੰਵਰਪ੍ਰੀਤ ਸਿੰਘ ਨੇ ਦੋ ਮਹੀਨੇ 'ਚ ਬਣਾ ਦਿੱਤੀ ਵੀਡੀਓ ਗੇਮਜ਼

 *ਗੇਮਜ਼ ਪਲੇਅ ਸਟੋਰ ’ਤੇ ਉਪਲਬਧ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਟਿਆਲਾ : ਲਾਕਡਾਊਨ ਦੌਰਾਨ ਜਿੱਥੇ ਬਹੁਤੇ ਬੱਚੇ ਮੋਬਾਈਲ ’ਤੇ ਗੇਮ ਖੇਡ ਕੇ ਸਮਾਂ ਖ਼ਰਾਬ ਕਰ ਰਹੇ ਹਨ ਉਥੇ ਪਟਿਆਲਾ ਦੇ ਹੋਣਹਾਰ ਬੱਚੇ ਨੇ ਵਿਹਲੇ ਸਮੇਂ ਵਿਚ ਆਪੇ ਆਨਲਾਈਨ ਪ੍ਰੋਗਰਾਮਿੰਗ ਸਿੱਖ ਕੇ ਦੋ ਵੀਡੀਓ ਗੇਮਜ਼ ਬਣਾ ਦਿੱਤੀਆਂ ਹਨ। 13 ਸਾਲਾ ਕੰਵਰਪ੍ਰੀਤ ਸਿੰਘ ਵੱਲੋਂ ਬਣਾਈਆਂ ਵੀਡੀਓ ਗੇਮਜ਼ ਪਲੇਅ ਸਟੋਰ ’ਤੇ ਉਪਲਬਧ ਹਨ।ਸੇਂਟ ਜ਼ੇਵੀਅਰ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀ ਕੰਵਰਪ੍ਰੀਤ ਸਿੰਘ ਨੇ ਦੱਸਿਆ ਕਿ ਲੰਘੇ ਵਰ੍ਹੇ ਲਾਕਡਾਊਨ ਦੌਰਾਨ ਮੋਬਾਈਲ ’ਤੇ ਵੀਡੀਓ ਗੇਮਜ਼ ਖੇਡਣ ਲੱਗਿਆ ਤਾਂ ਇਕ ਦਿਨ ਖੁਦ ਦੀ ਗੇਮ ਤਿਆਰ ਕਰਨ ਦੀ ਖ਼ਾਹਿਸ਼ ਹੋਈ ਸੀ। ਇਸ ਤੋਂ ਬਾਅਦ ਗੇਮ ਖੇਡਣ ਦੀ ਬਜਾਏ ਗੇਮ ਬਣਾਉਣ ਲਈ ਆਨਲਾਈਨ ਕਾਫੀ ਭਾਲ ਕੀਤੀ ਅਤੇ ਫੇਰ ਸੀਪਲੱਸਪਲੱਸ ਅਤੇ ਜਾਵਾ ਪ੍ਰੋਗਰਾਮਿੰਗ ਸਿੱਖ ਲਈ। ਕਰੀਬ ਦੋ ਮਹੀਨਿਆਂ ਦੌਰਾਨ ਪਹਿਲੀ ਗੇਮ ‘ਜੰਪਿੰਗ ਕੇ’ ਨਾਂ ’ਤੇ ਤਿਆਰ ਕੀਤੀ। ਇਸ ਤੋਂ ਬਾਅਦ ਇਕ ਹੋਰ ਗੇਮ ਲਿਟਲ ਕਰੇਜ਼ੀ ਬਰਡ ਤਿਆਰ ਕੀਤੀ ਹੈ। ਹਾਲ ਹੀ ਵਿਚ ਦੋਵੇਂ ਗੇਮਜ਼ ਪਲੇਅ ਸਟੋਰ ’ਤੇ ਅਪਲੋਡ ਕੀਤੀਆਂ ਹਨ। ਕੰਵਰਦੀਪ ਨੇ ਦੱਸਿਆ ਇਕ ਗੇਮ ਹੁਣ ਤਕ 350 ਤੋਂ ਵੱਧ ਤੇ ਦੂਸਰੀ ਗੇਮ 100 ਤੋਂ ਵੱਧ ਡਾਊਨਲੋਡ ਹੋ ਚੁੱਕੀ ਹੈ।

ਕੰਵਰਪ੍ਰੀਤ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁੱਤਰ ਇਸੇ ਖੇਤਰ ਵਿਚ ਭਵਿੱਖ ਬਣਾਉਣਾ ਚਾਹੁੰਦਾ ਹੈ।