ਅਮਰੀਕਾ 'ਚ ਕਾਲਿਆਂ 'ਤੇ ਹੁੰਦੀ ਪੁਲਸ ਹਿੰਸਾ ਖਿਲਾਫ ਰੋਹ ਭੜਕਿਆ; ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ

ਅਮਰੀਕਾ 'ਚ ਕਾਲਿਆਂ 'ਤੇ ਹੁੰਦੀ ਪੁਲਸ ਹਿੰਸਾ ਖਿਲਾਫ ਰੋਹ ਭੜਕਿਆ; ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਵਿਚ ਪਿਛਲੇ ਦਿਨੀਂ ਪੁਲਸ ਮੁਲਾਜ਼ਮਾਂ ਵੱਲੋਂ ਸੜਕ 'ਤੇ ਸ਼ਰੇਆਮ ਅਣਮਨੁੱਖੀ ਢੰਗ ਨਾਲ ਕਤਲ ਕੀਤੇ ਗਏ ਕਾਲੇ ਰੰਗ ਦੇ ਜੋਰਜ ਫਲੋਏਡ ਦੇ ਮਾਮਲੇ ਨੇ ਅਮਰੀਕਾ ਵਿਚ ਕਾਲਿਆਂ ਖਿਲਾਫ ਹੁੰਦੀ ਨਸਲੀ ਹਿੰਸਾ ਖਿਲਾਫ ਲੋਕਾਂ ਅੰਦਰ ਪਏ ਰੋਹ ਨੂੰ ਭੜਕਾ ਦਿੱਤਾ ਹੈ। ਜੋਰਜ ਫਲੋਏਡ ਲਈ ਇੰਨਸਾਫ ਦੀ ਮੰਗ ਕਰਦੇ ਪ੍ਰਦਰਸ਼ਨਕਾਰੀਆਂ ਦੀ ਲਾਸ ਐਂਜਲਸ ਦੇ ਮੈਮਫਿਸ ਵਿਚ ਹਿੰਸਕ ਝੜਪ ਹੋ ਗਈ। 

ਬੀਤੇ ਸੋਮਵਾਰ ਗੋਰੇ ਰੰਗ ਦੇ ਪੁਲਸ ਅਫਸਰ ਵੱਲੋਂ ਜੋਰਜ ਦੀ ਧੋਣ 'ਤੇ ਗੋਡਾ ਰੱਖ ਕੇ ਉਸ ਨੂੰ ਦਬੋਚਣ ਦੀ ਵੀਡੀਓ ਸਾਹਮਣੇ ਆਈ ਸੀ। ਵੀਡੀਓ ਵਿਚ ਸਪਸ਼ਟ ਦਿਖ ਰਿਹਾ ਹੈ ਕਿ ਪੁਲਸ ਅਫਸਰ ਬੜੇ ਅਣਮਨੁੱਖੀ ਢੰਗ ਨਾਲ ਜੋਰਜ ਨੂੰ ਦੱਬੀ ਬੈਠਾ ਹੈ ਅਤੇ ਨੇੜੇ ਖੜੇ ਆਮ ਸ਼ਹਿਰੀ ਵੀਡੀਓ ਬਣਾਉਂਦਿਆਂ ਪੁਲਸ ਅਫਸਰ ਨੂੰ ਕਹਿ ਰਹੇ ਹਨ ਕਿ ਜੋਰਜ ਮਰ ਜਾਵੇਗਾ, ਉਹ ਉਸ ਨਾਲ ਅਜਿਹਾ ਨਾ ਕਰੇ। ਵੀਡੀਓ ਵਿਚ ਇਹ ਵੀ ਦਿਖ ਰਿਹਾ ਹੈ ਕਿ ਜੋਰਜ ਚੀਕ ਰਿਹਾ ਸੀ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਤੇ ਇਸ ਰੌਲਾ ਪਾਉਂਦਾ ਹੀ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਇਸ ਘਟਨਾ ਵਿਚ ਸ਼ਾਮਲ ਚਾਲ ਪੁਲਸ ਅਫਸਰਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ, ਪਰ ਜੋਰਜ ਦੇ ਪਰਿਵਾਰ ਅਤੇ ਹੋਰ ਲੋਕਾਂ ਵੱਲੋਂ ਪੁਲਸ ਅਫਸਰਾਂ ਖਿਲਾਫ ਅਪਰਾਧਕ ਮਾਮਲੇ ਦਰਜ ਕਰਕੇ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। 

ਇਸ ਤੋਂ ਬਾਅਦ ਮੀਨੀਆਪੋਲਿਸ ਸੂਬੇ ਵਿਚ ਪ੍ਰਦਰਸ਼ਨ ਹਿੰਸਕ ਰੂਪ ਲੈ ਗਏ ਹਨ। ਕਈ ਥਾਵਾਂ 'ਤੇ ਅੱਗ ਲੱਗਣ ਦੀਆਂ ਖਬਰਾਂ ਵੀ ਆ ਰਹੀਆਂ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।