ਮੰਗੇਤਰ ਨੇ ਹੀ ਕਤਲ ਕਰਵਾਇਆ ਸੀ ਪੇਸ਼ਾਵਰ ਦਾ ਸਿੱਖ ਨੌਜਵਾਨ

ਮੰਗੇਤਰ ਨੇ ਹੀ ਕਤਲ ਕਰਵਾਇਆ ਸੀ ਪੇਸ਼ਾਵਰ ਦਾ ਸਿੱਖ ਨੌਜਵਾਨ
ਪਰਵਿੰਦਰ ਦੀ ਪੁਰਾਣੀ ਤਸਵੀਰ

ਪੇਸ਼ਾਵਰ: ਕੁੱਝ ਦਿਨ ਪਹਿਲਾਂ ਪਾਕਿਸਤਾਨ ਦੇ ਪੇਸ਼ਾਵਰ 'ਚ ਕਤਲ ਕੀਤੇ ਗਏ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਵਿੰਦਰ ਦਾ ਕਤਲ ਉਸਦੀ ਮੰਗੇਤਰ ਪ੍ਰੇਮ ਕੁਮਾਰੀ ਨੇ ਹੀ ਪੈਸੇ ਦੇ ਕੇ ਕਰਵਾਇਆ ਸੀ। ਪੁਲਿਸ ਦੇ ਦਾਅਵੇ ਮੁਤਾਬਕ ਪ੍ਰੇਮ ਕੁਮਾਰੀ ਨੇ ਪਰਵਿੰਦਰ ਦੇ ਕਤਲ ਲਈ 7 ਲੱਖ ਰੁਪਏ (ਪਾਕਿਸਤਾਨ ਕਰੰਸੀ) ਦੀ ਸੁਪਾਰੀ ਦਿੱਤੀ ਸੀ। 

ਪਾਕਿਸਤਾਨੀ ਮੀਡੀਆ ਅਦਾਰੇ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਪੁਲਿਸ ਨੇ ਸਿੱਖ ਨੌਜਵਾਨ ਦੇ ਕਤਲ ਕੇਸ 'ਚ ਉਸ ਦੀ ਪ੍ਰੇਮਿਕਾ ਪ੍ਰੇਮ ਕੁਮਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਖੈਬਰ ਪਖਤੂਨਖਵਾ ਦੇ ਸ਼ਾਂਗਲਾ ਜ਼ਿਲ੍ਹੇ ਦਾ ਰਹਿਣ ਵਾਲਾ ਪਰਵਿੰਦਰ ਸਿੰਘ ਮਲੇਸ਼ੀਆ ਤੋਂ ਹਾਲ ਹੀ 'ਚ ਵਿਆਹ ਲਈ ਪਾਕਿਸਤਾਨ ਵਾਪਸ ਆਇਆ ਸੀ ਤੇ ਅਗਲੇ ਹਫਤੇ ਹੀ ਉਸਦਾ ਵਿਆਹ ਧਰਿਆ ਹੋਇਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਕਾਤਲ ਨੇ ਮਰਦਾਨ ਵਿੱਚ ਪਰਵਿੰਦਰ ਦਾ ਕਤਲ ਕੀਤਾ ਤੇ ਉਸਦੀ ਲਾਸ਼ ਨੂੰ ਪੇਸ਼ਾਵਰ ਲਿਆ ਕੇ ਸੁੱਟ ਦਿੱਤਾ। ਜਾਂਚ ਨੂੰ ਭਟਕਾਉਣ ਲਈ ਕਾਤਲ ਨੇ ਇੱਕ ਵਾਰ ਪਰਵਿੰਦਰ ਦੇ ਘਰ ਫੋਨ ਕਰਕੇ ਫਿਰੌਤੀ ਦੀ ਮੰਗ ਵੀ ਕੀਤੀ। 

ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਇਸ ਹਮਲੇ ਨੂੰ ਪਾਕਿਸਤਾਨ ਵਿੱਚ ਘੱਟਗਿਣਤੀਆਂ ਨੂੰ ਖਤਰੇ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਇਸ ਗੱਲ 'ਤੇ ਪਾਕਿਸਤਾਨ ਵੱਲੋਂ ਇਤਰਾਜ਼ ਵੀ ਪ੍ਰਗਟ ਕੀਤਾ ਗਿਆ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।