ਭਾਰਤ ਅੰਦਰ ਹਰ 15 ਮਿੰਟ 'ਚ ਇੱਕ ਔਰਤ ਨਾਲ ਹੁੰਦਾ ਹੈ ਬਲਾਤਕਾਰ

ਭਾਰਤ ਅੰਦਰ ਹਰ 15 ਮਿੰਟ 'ਚ ਇੱਕ ਔਰਤ ਨਾਲ ਹੁੰਦਾ ਹੈ ਬਲਾਤਕਾਰ

ਚੰਡੀਗੜ੍ਹ (ਅੰਮ੍ਰਿਤਸਰ ਟਾਈਮਜ਼ ਬਿਊਰੋ): ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਹਰ 15 ਮਿੰਟ ਦੇ ਸਮੇਂ ਦਰਮਿਆਨ ਭਾਰਤ ਅੰਦਰ ਇੱਕ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ। ਭਾਰਤ ਨੂੰ ਦੁਨੀਆ ਵਿੱਚ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਥਾਂਵਾਂ 'ਚੋਂ ਇੱਕ ਮੰਨਿਆ ਜਾਂਦਾ ਹੈ। 

ਸਾਲ 2018 ਦੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਭਾਰਤ ਅੰਦਰ ਉਸ ਵਰ੍ਹੇ 34,000 ਬਲਾਤਕਾਰ ਦਰਜ ਕੀਤੇ ਗਏ ਹਨ। ਇਹਨਾਂ ਵਿੱਚੋਂ 85 ਫੀਸਦੀ ਮਾਮਲਿਆਂ 'ਚ ਦੋਸ਼ ਤੈਅ ਕੀਤੇ ਗਏ ਜਦਕਿ 27 ਫੀਸਦੀ ਮਾਮਲਿਆਂ ਵਿੱਚ ਹੀ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ। ਇਹ ਅੰਕੜੇ ਭਾਰਤ ਦੇ ਗ੍ਰਹਿ ਮਹਿਕਮੇ ਵੱਲੋਂ ਜਾਰੀ ਕੀਤੇ ਗਏ ਹਨ।

ਦੱਸ ਦਈਏ ਕਿ ਭਾਰਤ ਵਿੱਚ ਸੱਤਾ 'ਤੇ ਕਾਬਜ਼ ਭਾਜਪਾ ਸਰਕਾਰ ਦੇ ਕਈ ਉੱਚ ਆਗੂ ਵੀ ਬਲਾਤਕਾਰ ਦੇ ਦੋਸ਼ੀ ਹਨ। ਉੱਤਰ ਪ੍ਰਦੇਸ਼ ਸੂਬੇ ਤੋਂ ਭਾਜਪਾ ਦੇ ਵਿਧਾਇਕ ਕੁਲਦੀਪ ਸੇਂਗਰ ਵੱਲੋਂ 2017 'ਚ ਇੱਕ ਨਬਾਲਿਗ ਕੁੜੀ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਉਸਨੂੰ ਬੀਤੇ ਦਿਨੀਂ ਹੀ ਅਦਾਲਤ ਨੇ ਸਜ਼ਾ ਸੁਣਾਈ ਸੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।