ਬੀਜੇਪੀ ਨੇ ਖਿੱਚੀ ਮਿਸ਼ਨ-2024 ਦੀ ਤਿਆਰੀ!

ਬੀਜੇਪੀ ਨੇ ਖਿੱਚੀ ਮਿਸ਼ਨ-2024 ਦੀ ਤਿਆਰੀ!

 *ਨਵੀਂ ਰਣਨੀਤੀ ਰਾਮ ਮੰਦਰ ,ਹੋਰ ਮੁਦੇ ਫਾਡੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ: ਦੇਸ਼ ਵਿੱਚ ਕਈ ਅਹਿਮ ਮੁੱਦਿਆਂ ਉੱਪਰ ਘਿਰੀ ਕੇਂਦਰ ਵਿਚਲੀ ਬੀਜੇਪੀ ਸਰਕਾਰ ਨੇ ਮਿਸ਼ਨ-2024 ਲਈ ਖਾਸ ਤਿਆਰੀ ਕੀਤੀ ਜਾ ਰਹੀ ਹੈ। ਬੀਜੇਪੀ ਵੱਲੋਂ 2024 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਰਾਮ ਮੰਦਰ ਨੂੰ ਵੱਡਾ ਮੁੱਦਾ ਬਣਾਇਆ ਜਾਵੇਗਾ। ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਇਹ ਧਾਰਮਿਕ ਮੁੱਦੇ ਸਾਹਮਣੇ ਦੂਜੇ ਸਾਰੇ ਮਸਲੇ ਬੌਣੇ ਹੋ ਜਾਣਗੇ।ਤਾਜ਼ਾ ਜਾਣਕਾਰੀ ਮੁਤਾਬਕ ਅਯੁੱਧਿਆ ’ਚ ਸ਼੍ਰੀਰਾਮ ਮੰਦਿਰ ਦੀ ਸਥਾਪਨਾ ਦਾ ਕੰਮ ਸਾਲ 2025 ਤੱਕ ਮੁਕੰਮਲ ਹੋ ਸਕੇਗਾ ਪਰ ਸ਼ਰਧਾਲੂਆਂ ਨੂੰ ਦਸੰਬਰ 2023 ’ਚ ਹੀ ਪੂਜਾ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਸ਼੍ਰੀਰਾਮ ਮੰਦਿਰ ਨਿਰਮਾਣ ਕਮੇਟੀ ਇਸ ਪਵਿੱਤਰ ਮੰਦਿਰ ਦੀ ਉਸਾਰੀ ਦੇ ਕਾਰਜ ਉੱਤੇ ਨਜ਼ਰ ਰੱਖ ਰਹੀ ਹੈ। ਪ੍ਰਧਾਨ ਮੰਤਰੀ ਦੇ ਸਾਬਕਾ ਪ੍ਰਿਸੀਪਲ ਸਕੱਤਰ ਨ੍ਰਿਪੇਂਦਰ ਮਿਸ਼ਰਾ ਇਸ ਕਮੇਟੀ ਦੇ ਮੁਖੀ ਹਨ।ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਰਤ ਸਰਕਾਰ ਚਾਹੁੰਦੀ ਹੈ ਕਿ ਸਾਲ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ-ਪਹਿਲਾਂ ਸ਼ਰਧਾਲੂਆਂ ਨੂੰ ਸ਼੍ਰੀਰਾਮ ਮੰਦਿਰ ਵਿੱਚ ਪੂਜਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਜਾਵੇ। ਸਥਾਪਨਾ ਤੇ ਨਿਰਮਾਣ ਕਾਰਜਾਂ ਨੂੰ ਅੰਤਿਮ ਛੋਹਾਂ ਹੌਲੀ-ਹੌਲੀ ਦਿੱਤੀਆਂ ਜਾਂਦੀਆ ਰਹਿਣਗੀਆਂ। ਸੂਤਰਾਂ ਅਨੁਸਾਰ ਸ਼੍ਰੀਰਾਮ ਮੰਦਿਰ ਦੇ ਗ੍ਰਭ ਗ੍ਰਹਿ ਤੇ ਪਹਿਲੀ ਮੰਜ਼ਲ ਦਾ ਨਿਰਮਾਣ ਦਸੰਬਰ 2023 ਤੱਕ ਮੁਕੰਮਲ ਹੋ ਜਾਵੇਗਾ। ਉਸ ਤੋਂ ਬਾਅਦ ਸ਼ਰਧਾਲੂ ਉੱਥੇ ਰਾਮ ਲੱਲਾ ਅੱਗੇ ਪ੍ਰਾਰਥਨਾ ਕਰ ਸਕਣਗੇ।