ਭਾਈ ਮੋਹਕਮ ਸਿੰਘ ਨੇ ਵੀ ਮਾਰੀ ਢੀਂਡਸੇ ਦੀ ਬੇੜੀ ਵਿਚ ਛਾਲ

ਭਾਈ ਮੋਹਕਮ ਸਿੰਘ ਨੇ ਵੀ ਮਾਰੀ ਢੀਂਡਸੇ ਦੀ ਬੇੜੀ ਵਿਚ ਛਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਯੂਨਾਈਟਿਡ ਅਕਾਲੀ ਦਲ ਪਾਰਟੀ ਨਾਲ ਸਬੰਧਿਤ ਅਤੇ ਸਿੱਖ ਸਫਾਂ ਵਿਚ ਵਿਚਰਨ ਵਾਲੇ ਭਾਈ ਮੋਹਕਮ ਸਿੰਘ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਅਲੱਗ ਪਾਰਟੀ ਬਣਾਉਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਰਲਣ ਜਾ ਰਹੇ ਹਨ। ਦੋ ਧੜਿਆਂ ਵਿਚ ਪਹਿਲਾਂ ਤੋਂ ਹੀ ਵੰਡੇ ਹੋਏ ਯੂਨਾਈਟਿਡ ਅਕਾਲੀ ਦਲ ਦੇ ਇਕ ਧੜੇ ਸਮੇਤ ਕੱਲ੍ਹ ਜਲੰਧਰ ਵਿਖੇ ਭਾਈ ਮੋਹਕਮ ਸਿੰਘ ਸੁਖਦੇਵ ਸਿੰਘ ਢੀਂਡਸਾ ਦੀ ਬੇੜੀ ਵਿਚ ਬੈਠਣਗੇ।

ਇਸ ਸਬੰਧੀ ਕੱਲ੍ਹ ਜਲੰਧਰ ਵਿਚ ਇਕ ਸਮਾਗਮ ਰੱਖਿਆ ਗਿਆ ਹੈ, ਜਿੱਥੇ ਸੁਖਦੇਵ ਸਿੰਘ ਢੀਂਡਸਾ ਪਹੁੰਚਣਗੇ। ਇਸ ਸਮਾਗਮ ਵਿਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਉਨ੍ਹਾਂ ਦੇ ਹੋਰ ਸਾਰੇ ਸਾਥੀ ਢੀਂਡਸਾ ਦੀ ਪਾਰਟੀ ਵਿਚ ਰਲੇਵਾਂ ਕਰਨਗੇ।