ਪੇਂਡੂ ਸਫਾਈ ਦੇ ਮਾਮਲੇ 'ਚ ਮੋਗੇ ਦੀ ਪੂਰੇ ਭਾਰਤ 'ਚ ਝੰਡੀ

ਪੇਂਡੂ ਸਫਾਈ ਦੇ ਮਾਮਲੇ 'ਚ ਮੋਗੇ ਦੀ ਪੂਰੇ ਭਾਰਤ 'ਚ ਝੰਡੀ

ਚੰਡੀਗੜ੍ਹ: ਭਾਰਤ ਵਿੱਚ ਸਫਾਈ ਸਬੰਧੀ ਜਾਰੀ ਕੀਤੀ ਦਰਜਾਬੰਦੀ 'ਚ ਪੰਜਾਬ ਦੇ ਮੋਗੇ ਜ਼ਿਲ੍ਹੇ ਨੇ ਪੇਂਡੂ ਖੇਤਰਾਂ ਦੀ ਸੂਚੀ ਵਿੱਚ ਪਹਿਲਾ ਦਰਜਾ ਹਾਸਲ ਕੀਤਾ ਹੈ। ਭਾਰਤ ਸਰਕਾਰ ਦੇ ਸਾਫ ਭਾਰਤ ਮਿਸ਼ਨ-2019 ਅਧੀਨ ਜਾਰੀ ਕੀਤੇ ਅੰਕੜਿਆਂ 'ਚ ਮੋਗਾ ਜ਼ਿਲ੍ਹੇ ਨੇ 100 ਅੰਕਾਂ ਵਿੱਚੋਂ 100 ਅੰਕ ਹਾਸਲ ਕੀਤੇ ਹਨ। 

ਇਸ ਦਰਜਾਬੰਦੀ ਲਈ ਭਾਰਤ ਦੇ 698 ਜ਼ਿਲ਼੍ਹਿਆਂ ਅਤੇ 17,475 ਪਿੰਡਾਂ ਵਿੱਚ ਸਰਵੇਖਣ ਕੀਤਾ ਗਿਆ ਸੀ। ਮੋਗੇ ਤੋਂ ਬਾਅਦ 99.83 ਅੰਕ ਹਾਸਲ ਕਰਕੇ ਮੋਹਾਲੀ ਦੂਜੀ ਥਾਂ 'ਤੇ ਰਿਹਾ। ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਫਤਹਿਗੜ੍ਹ ਸਾਹਿਬ 48ਵੇਂ, ਬਰਨਾਲਾ 145ਵੇਂ, ਤਰਨਤਾਰਨ 199ਵੇਂ ਅਤੇ ਲੁਧਿਆਣਾ 210ਵੇਂ ਥਾਂ 'ਤੇ ਰਿਹਾ। 

ਪੰਜਾਬ ਦੇ ਜ਼ਿਲ੍ਹਿਆਂ ਵਿੱਚ ਪਠਾਨਕੋਟ ਸਭ ਤੋਂ ਹੇਠਲੇ ਥਾਂ 576ਵੇਂ ਦਰਜੇ 'ਤੇ ਰਿਹਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।