ਕੈਨੇਡੀਅਨ ਸਿੱਖਾਂ ਨੂੰ ਬਦੂ ਕਰਨ ਦਾ ਦੋਸ਼ੀ ਸੱਜੇ-ਪੱਖੀ ਥਿੰਕ ਟੈਂਕ ਭਾਰਤ ਨੂੰ ਕੈਨੇਡੀਅਨ ਤੇਲ ਭੇਜਣ ਦੀ ਦਲਾਲੀ ਵੀ ਕਰਦਾ ਹੈ

ਕੈਨੇਡੀਅਨ ਸਿੱਖਾਂ ਨੂੰ ਬਦੂ ਕਰਨ ਦਾ ਦੋਸ਼ੀ ਸੱਜੇ-ਪੱਖੀ ਥਿੰਕ ਟੈਂਕ ਭਾਰਤ ਨੂੰ ਕੈਨੇਡੀਅਨ ਤੇਲ ਭੇਜਣ ਦੀ ਦਲਾਲੀ ਵੀ ਕਰਦਾ ਹੈ

ਮੈਕਡੋਨਲਡ - ਲੋਰੀਅਰ ਅਦਾਰਾ ਵੱਲੋਂ ਇੱਕ ਸੇਵਾਮੁਕਤ ਸੀ.ਬੀ.ਸੀ ਪੱਤਰਕਾਰ ਦੁਆਰਾ ਲਿਖੀ ਵਿਵਾਦਿਤ ਰਿਪੋਰਟ ਨੂੰ ਕਿਉਂ ਛਪਵਾਇਆ ਗਿਆ ?

ਸੇਵਾਮੁਕਤ ਸੀ.ਬੀ.ਸੀ ਪੱਤਰਕਾਰ ਦੁਆਰਾ ਲਿਖੀ ਵਿਵਾਦਿਤ ਰਿਪੋਰਟ ਦਾ ਸੱਜੇ-ਪੱਖੀ ਥਿੰਕ ਟੈਂਕ ਜਿਹੜਾ ਹਿੰਦੋਸਤਾਨ ਨਾਲ ਵਪਾਰਕ ਸਾਂਝ ਵਿਚ ਵਾਧੇ ਲਈ ਕੰਮ ਕਰਦਾ ਹੈ ਅਤੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੁਆਰਾ ਚਲਾਈ ਜਾ ਰਹੀ ਵਿਸ਼ਵ ਪੱਧਰੀ ਸਲਾਹਕਾਰੀ ਸੰਸਥਾ ਦਾ ਆਪਸ ਵਿੱਚ ਕੀ ਸੰਬੰਧ ਹੋ ਸਕਦਾ ਹੈ? 

ਹੋਰ ਚੀਜਾਂ ਤੋੰ ਇਲਾਵਾ, ਤੇਲ ।  

ਟੈਰੀ ਮਿਲਵੈਸਕੀ ਦੁਆਰਾ ਖ਼ਬਰਾਂ ਦੇ ਅਦਾਰਿਆਂ ਦੀ ਥਾਂ ਇੱਕ ਓਟਾਵਾ ਦੇ ਸੱਜੇ-ਪੱਖੀ ਤੇ ਵਪਾਰ-ਪੱਖੀ ਅਦਾਰੇ ਮੈਕਡੋਨਲਡ - ਲੋਰੀਅਰ ਵਿੱਚ ਸਿੱਖਾਂ ਖਿਲਾਫ ਰਿਪੋਰਟ ਛਾਪਣਾ ਸਭ ਨੂੰ ਹੈਰਾਨ ਕਰਦਾ ਹੈ । 

ਮੈਕਡੋਨਲਡ - ਲੋਰੀਅਰ ਅਦਾਰਾ "ਅਜ਼ਾਦੀ" ਅਤੇ "ਵਪਾਰ" ਨੂੰ ਉਤਸ਼ਾਹਤ  ਕਰਦਾ ਹੈ ।  ਇਹ ਅਦਾਰਾ ਵਿਸ਼ਵ-ਵਿਆਪੀ ਸੱਜੇ-ਪੱਖੀ ਥਿੰਕ ਟੈਂਕਾਂ ਅਤੇ ਸਮਰਥਨ-ਟੋਲਿਆਂ ਦੇ ਸਮੂਹ ਐਟਲਸ ਨੈਟਵਰਕ ਦਾ ਭਾਈਵਾਲ ਹੈ ਜਿਹੜਾ ਕੰਜ਼ਰਵੇਟਿਵ ਸਰਮਾਏਦਾਰਾਂ ਦੇ ਭਾਰੀ ਭਰਕਮ ਦਾਨ ਨਾਲ ਚੱਲਦਾ ਹੈ, ਜਿਹਨਾਂ ਵਿੱਚ ਚਾਰਲਸ ਅਤੇ ਡੇਵਿਡ ਕੋਚ ਵਰਗੇ ਖ਼ਰਬਾਂਪਤੀ ਵੀ ਸ਼ਾਮਲ ਹਨ ।

 

ਪਹਿਲੀ ਨਜ਼ਰੇ ਵੇਖਦਿਆਂ ਹੀ ਭਾਰਤ ਵਿੱਚ ਚੱਲ ਰਹੀਆਂ ਅਲਿਹਦਗੀ ਪਸੰਦ ਲਹਿਰਾਂ ਬਾਰੇ ਕੈਨੇਡੀਅਨ ਖੁੱਲ੍ਹੀ-ਮੰਡੀ ਦੇ ਮੁਦਈ ਥਿੰਕ ਟੈਂਕ ਵੱਲੋਂ ਰਿਪੋਰਟ ਜਾਰੀ ਕਰਨਾ ਤੇ ਵਿਸ਼ਾ ਛੋਹਣਾ ਕਾਫ਼ੀ ਓਪਰਾ ਲੱਗਦਾ ਹੈ ।   

ਐੱਮ. ਐੱਲ. ਆਈ ਦੀ ਰਿਪੋਰਟ ਜਿਸਦਾ ਸਿਰਲੇਖ ਹੈ "ਖਾਲਿਸਤਾਨ: ਏ ਪ੍ਰੋਜੈਕਟ ਆਫ਼ ਪਾਕਿਸਤਾਨ" ਵਿੱਚ ਸਿੱਖ ਸੰਘਰਸ਼ ਜੋ ਭਾਰਤ ਤੋੰਂ ਅਲਿਹਦਾ ਹੋਣ ਲਈ ਲੜਿਆ ਗਿਆ ਸੀ ਨੂੰ ਭਾਰਤ ਅਤੇ ਕੈਨੇਡਾ ਦੀ ਕੌਮੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਣ ਲਈ ਪਾਕਿਸਤਾਨ ਵੱਲੋਂ ਉਲੀਕੇ ਗਏ ਦਾ ਦੋਸ਼ ਲਗਾਇਆ ਗਿਆ । 

ਐੱਮ. ਐੱਲ. ਆਈ ਦੀ ਰਿਪੋਰਟ ਨੇ ਆਪਣੇ ਕੌਮੀ ਸੁਰੱਖਿਆ ਦੇ ਦਾਅਵੇ ਨੂੰ ਸਹੀ ਸਾਬਤ ਕਰਨ ਲਈ ਕੈਨੇਡੀਅਨ ਸਰਕਾਰ ਦੁਆਰਾ ਇੱਕ ਰੱਦ ਕੀਤੀ ਗਈ ਰਿਪੋਰਟ ਨੂੰ ਅਧਾਰ ਬਣਾਇਆ, ਪਰ ਕੈਨੇਡੀਅਨ ਸਿਖਾਂ ਦਾ ਕਹਿਣਾ ਹੈ ਕੇ ਇਹ ਰਿਪੋਰਟ ਸਿਖਾਂ ਸੰਬੰਧੀ ਭਰਮ-ਭੁਲੇਖੇ ਫੈਲਾ ਕੇ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਹੈ।

ਐੱਮ. ਐੱਲ. ਆਈ ਦੀ ਇਸ ਰਿਪੋਰਟ ਦੀ ੫੦ ਉੱਚਕੋਟੀ ਦੇ ਸਿੱਖ ਵਿਦਵਾਨਾਂ ਦੇ ਸਮੂਹ ਵੱਲੋਂ ਖੁੱਲ੍ਹੇ ਪੱਤਰ ਵਿਚ ਨਿੰਦਾ ਕੀਤੀ ਗਈ ਸੀ। ਇਹਨਾ ਸਿੱਖ ਚਿੰਤਕਾਂ ਦਾ ਕਹਿਣਾ ਸੀ ਕੇ ਇਹ ਰਿਪੋਰਟ ਵਿਦਿਅਕ ਨਿਰਣੇ, ਇਤਿਹਾਸ ਅਤੇ ਪੱਤਰਕਾਰੀ ਦੇ ਪ੍ਰਸੰਗ-ਅਧਾਰਤ ਪੱਤਰਕਾਰੀ ਦੇ ਵਿਸ਼ਲੇਸ਼ਣ ਅਤੇ ਸੰਤੁਲਨ ਤੋਂ ਹੀਣੀ ਹੈ । 

ਉਹਨਾਂ ਦਾ ਕਹਿਣਾ ਹੈ ਇਹ ਰਿਪੋਰਟ ਦਾ ਮਕਸਦ ਪਹਿਲਾਂ ਹੀ ਅੱਡਰੀ ਦਿੱਖ ਕਰਕੇ ਬੁਰੀ ਤਰ੍ਹਾਂ ਨਸਲਵਾਦ ਤੋਂ ਪੀੜਤ ਕੈਨੇਡੀਅਨ ਸਿੱਖਾਂ ਦੀ ਕਿਰਦਾਰਕੁਸ਼ੀ ਕਰਦਿਆਂ ਉਹਨਾਂ ਨੂੰ ਕੱਟੜਪੰਥੀ ਅਤੇ ਵਿਦੇਸ਼ੀ ਤਾਕਤਾਂ ਦੇ ਹੱਥਠੋਕੇ ਸਾਬਿਤ ਕਰਨਾ ਹੈ।

ਡਾ ਹਰਜੀਤ ਗਰੇਵਾਲ ਜੋ ਕੇ ਯੂਨੀਵਰਸਿਟੀ ਆਫ਼ ਕੈਲਗਰੀ ਵਿਚ ਸਿੱਖੀ ਨਾਲ ਸਬੰਧਿਤ ਵਿਸ਼ੇ ਪੜ੍ਹਾਉਂਦੇ ਹਨ, ਉਹਨਾਂ ਦਾ ਕਹਿਣਾ ਹੈ ਕੇ ਇਸ ਰਿਪੋਰਟ ਵਿਚ ਉੱਕਰੀ ਸਿਖਾਂ ਦੀ ਅਸੰਤੁਲਿਤ ਛਵੀ ਭਾਈਚਾਰੇ ਲਈ ਬਹੁਤ ਦੁਖਦਾਈ ਹੈ।

ਗਰੇਵਾਲ ਨੇ ਪ੍ਰੈਸਪ੍ਰੋਗ੍ਰੈਸ ਨੂੰ ਦੱਸਿਆ, “ਸਿੱਖਾਂ ਦੀ ਇਸ ਰਿਪੋਰਟ ਬਾਰੇ ਧਾਰਨਾ ਉਹਨਾਂ ਦੇ ਕੈਨੇਡੀਅਨ ਸਮਾਜ ਵਿੱਚ ਵਿਚਰਦਿਆਂ ਨਸਲੀ ਵਿਤਕਰੇ ਅਤੇ ਕੁੱਟਮਾਰ ਦੀ ਸ਼ਿਕਾਰ ਹੋਣ ਦੇ ਤਜ਼ਰਬਿਆਂ ਵਿੱਚੋਂ ਬਣੀ ਹੈ ।” ਉਨ੍ਹਾਂ ਕਿਹਾ ਇਹੋ ਜਿਹਾ ਵਿਹਾਰ "ਭਾਈਚਾਰੇ ਨੂੰ ਡੂੰਘੇ ਜ਼ਖਮਾਂ” ਅਤੇ “ਵੱਡੇ ਸਮਾਜਿਕ ਅੜਿੱਕੇ" ਪਾਉਂਦਾ ਹੈ ।

ਸਿੱਖਾਂ ਦੁਆਰਾ ਚਿੰਤਾ ਜਾਹਰ ਕਰਨ ਮਗਰੋਂ ਮੈਕਡੋਨਲਡ-ਲੋਰੀਅਰ ਸੰਸਥਾ ਨੇ ਆਪਣੇ ਜਵਾਬ ਵਿਚ ਸਿੱਖ ਬੁਧੀਜੀਵੀਆਂ ਵੱਲੋਂ ਕੀਤੀ ਕਾਰਵਾਈ ਨੂੰ "ਅਦਾਰੇ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼' ਕਹਿ ਕੇ ਨਕਾਰਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਅਦਾਰਾ ਟੈਰੀ ਮਿਲੇਸਕੀ ਦੀ ਰਿਪੋਰਟ ਦੇ ਹੱਕ ਵਿੱਚ ਖੜ੍ਹਾ ਹੈ ।

TWEET 

In response to the recent @MLInstitute report on the Khalistan Movement by @CBCTerry, @shuvmajumdar & @ujjaldosanjh, a team of 50 Sikh Scholars from leading institutions in Canada, USA & UK have written an unprecedented response criticizing the damaging nature of the report. pic.twitter.com/pOmPTwCJ5b

— J (@___jkaur) September 15, 2020

ਸਭ ਜਾਣਦੇ ਹਨ ਕੇ ਮਿਲੈਸਕੀ ਕਾਫੀ ਸਮੇਂ ਤੋਂ ੧੯੮੫ ਏਅਰ ਇੰਡੀਆ ਬਾਂਬਿੰਗ ਦੇ ਪੀੜ੍ਹਤਾਂ ਲਈ ਵਕਾਲਤ ਕਰਦਾ ਹੈ । ਬਹੁਤ ਸਾਰੇ ਕਨੇਡੀਅਨ ਸਿੱਖਾਂ ਦਾ ਗਿਲਾ ਹੈ ਕੇ ਉਹ ਸਿੱਖਾਂ ਸੰਬੰਧੀ ਵੇਲਾ ਵਿਹਾਅ ਚੁੱਕੀ ਅਤੇ ਸਤਹੀ ਸਮਝ ਹੀ ਰੱਖਦਾ ਹੈ । 

ਪਰ ਮੈਕਡੋਨਲਡ - ਲੋਰੀਅਰ ਇੰਸਟੀਟਿਊਟ ਵੱਲੋਂ ਵਪਾਰ ਨੂੰ ਛੱਡ ਕੇ ਮਿਲੈਸਕੀ ਤੋਂ ਅਜਿਹੇ ਮਸਲੇ ਤੇ ਰਿਪੋਰਟ ਲਿਖਵਾਉਣੀ ਜੋ ਕੇ ਉਹਨਾਂ ਦੀ ਕਾਰਜਸ਼ੈਲੀ ਤੋਂ ਬਾਹਰ ਹੈ ਗੱਲ ਨੂੰ ਕਾਫੀ ਹੈਰਾਨੀਜਨਕ ਬਣਾ ਦਿੰਦਾ ਹੈ।

ਪ੍ਰੈੱਸਪ੍ਰੋਗ੍ਰੈੱਸ ਨਾਲ ਗੱਲ ਕਰਦਿਆਂ ਮਿਲੈਸਕੀ ਨੇ ਕਿਹਾ ਕੇ 'ਉਹਨਾਂ ਨੇ ਮੈਨੂੰ ਆਰਟੀਕਲ ਲਿਖਣ ਨੂੰ ਕਿਹਾ ਤੇ ਮੈ ਲਿਖ ਦਿੱਤਾ' ਇਸਤੋਂ ਇਸ ਵਿੱਚ ਕੱਢਣ ਪਾਉਣ ਲਈ ਕੁਝ ਵੀ ਖਾਸ ਨਹੀਂ ਹੈ । ਕਿਸੇ ਨੇ ਇਸ ਦੀ ਪੈਂਤੜੇਬਾਜੀ ਨਹੀਂ ਕੀਤੀ ਕਿ ਇਹ ਕਿੱਦਾਂ ਦੀ ਰਿਪੋਰਟ ਹੋਵੇਗੀ । ਮੈਂ ਹੈਰਾਨ ਹਾਂ ਜੇਕਰ ਕੋਈ ਸੋਚ ਰਿਹਾ ਹੈ ਕਿ ਇਸਦੇ ਮਾਰਕੀਟ ਵਿੱਚ ਆਉਣ ਪਿੱਛੇ ਕੋਈ ਛੜਯੰਤਰ ਹੈ ।'

 

'ਮੈਂ (ਮਿਲੈਸਕੀ) ਉਹਨਾਂ ਨੂੰ ਨਹੀਂ ਪੁੱਛਿਆ ਕੇ ਉਹ (ਮੈਕਡੋਨਲਡ-ਲੋਰੀਅਰ ਇੰਸਟੀਟਿਊਟ) ਕਿਉਂ ਖਾਲਿਸਤਾਨ ਦੇ ਵਿਸ਼ੇ ਵਿੱਚ ਦਿਲਚਸਪੀ ਰੱਖਦੇ ਹਨ।”


 

ਮੈਕਡੋਨਲਡ-ਲੋਰੀਅਰ ਸੰਸਥਾ ਅਨੁਸਾਰ ਉਹਨਾਂ ਨੇ ਕੈਨੇਡਾ ਅਤੇ ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਮੁਖ ਰੱਖਦਿਆਂ ਇਹ ਰਿਪੋਰਟ ਮਿਲੈਸਕੀ ਕੋਲੋਂ ਲਿਖਵਾਈ ਹੈ। 

 

ਮੈਕਡੋਨਲਡ-ਲੋਰੀਅਰ ਸੰਸਥਾ ਦੇ ਬੁਲਾਰੇ ਬ੍ਰੈਟ ਬਾਏਰਸ ਦਾ ਕਹਿਣਾ ਹੈ ਕੇ 'ਕੈਨੇਡਾ ਦਾ ਇਹੋ ਜਿਹੇ ਕੱਟੜਪੰਥੀਆਂ ਪ੍ਰਤੀ ਵਤੀਰਾ ਹੀ ਭਾਰਤ ਅਤੇ ਕੈਨੇਡਾ ਦੇ ਆਪਸੀ ਸੰਬੰਧਾਂ ਵਿੱਚ ਸਬੰਧਾਂ ਵਿਚ ਰੁਕਾਵਟ ਪੈਦਾ ਕਰਨ ਵਾਲਾ ਕੌਮੀ ਮਸਲਾ ਹੈ ਇਸੇ ਕਰਕੇ ਹੀ ਮੈਕਡੋਨਲਡ-ਲੋਰੀਅਰ ਸੰਸਥਾ ਇਸਦੀ ਚਰਚਾ ਕਰ ਰਹੀ ਹੈ।' 

 

ਬਾਏਰਸ ਸਮਝਾਉਂਦਾ ਹੈ ਕਿ 'ਇਹ ਰਿਪੋਰਟ ਉਸ ਵੱਡੇ ਕਾਜ ਦਾ ਹਿੱਸਾ ਹੈ ਜਿਸ ਅਨੁਸਾਰ ਕੈਨੇਡਾ ਨੂੰ ਇੰਡੋ-ਪੈਸਿਫਿਕ ਵਿੱਚ ਮੁਫ਼ਤ ਅਤੇ ਖੁੱਲ੍ਹੇ ਬਜ਼ਾਰ ਦੀ ਵਕਾਲਤ ਕਰਨੀ ਚਾਹੀਦੀ ਹੈ।' 'ਇਹ ਰਿਪੋਰਟ ਖਾਲਿਸਤਾਨੀ ਕੱਟੜਪੰਥੀ ਵਿਚਾਰਧਾਰਾ ਅਤੇ ਇਸਦੇ ਪਾਕਿਸਤਾਨ ਨਾਲ ਸੰਬੰਧਾਂ ਬਾਰੇ ਟਿੱਪਣੀ ਕਰਦੀ ਹੈ ਜਿਹੜੀ ਕਿ ਕੈਨੇਡਾ-ਇੰਡੀਆ ਦੇ ਆਪਸੀ ਸੰਬੰਧਾਂ ਵਿੱਚ ਵੱਡੀ ਰੁਕਾਵਟ ਹੈ।'

 

'ਇੰਡੀਆ ਨਾਲ ਆਪਸੀ ਸੰਬੰਧ ਮਜ਼ਬੂਤ ਕਰਨਾ ਕੈਨੇਡਾ ਦੇ ਕੌਮੀ ਹਿੱਤਾਂ ਵਿੱਚ ਹੈ’, ਇਸੇ ਲਈ ਇਹ ਮੈਕਡੋਨਲਡ-ਲੋਰੀਅਰ ਸੰਸਥਾ ਦੀ ਮੁਢਲੀ ਤਰਜੀਹ ਹੈ।  

 

ਕੁਝ ਸਮਾਂ ਪਹਿਲਾਂ ਮੈਕਡੋਨਲਡ-ਲੋਰੀਅਰ ਇੰਸਟੀਚਿਊਟ ਨੇ ਦਿੱਲੀ ਸਥਿਤ ਸੰਸਥਾ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਨਾਲ ਮਿਲ ਕੇ 'ਕੈਨੇਡਾ-ਇੰਡੀਆ ਇਨੀਸ਼ਿਏਟਵ" ਐਲਾਨਿਆ ਜਿਹੜੀ ਸੰਸਥਾ ਮੁਢਲੇ ਤੌਰ ਤੇ ਇੰਡੀਆ ਦੇ ਵੱਡੇ ਤੇਲ ਘਰਾਣੇ ਰਿਲਾਇੰਸ ਦੇ ਪੈਸੇ ਨਾਲ ਸਥਾਪਤ ਕੀਤੀ ਗਈ ਹੈ । ਇਸੇ ਹਫ਼ਤੇ ਰਿਲਾਇੰਸ ਵੱਲੋਂ ਅਰਬਾਂ ਬੈਰਲ ਕੈਨੇਡੀਅਨ ਤੇਲ ਖਰੀਦਣ ਦਾ ਸੌਦਾ ਕੀਤਾ ਗਿਆ ਦੱਸਿਆ ਜਾਂਦਾ ਹੈ।   

 

ਇਸ ਥਿੰਕ ਟੈਂਕ ਦੇ ਧਨ ਇਕੱਠਾ ਕਰਨ ਲਈ ਕੀਤੇ ਰਾਤਰੀ ਭੋਜ ਦਾ ਸਿਰਲੇਖ ਸੀ 'ਦਾ ਇੰਡੋ-ਪੈਸਿਫਿਕ: ਕਰੂਸੀਬਲ ਆਫ਼ ਦਾ ਨਿਊ ਵਰਲਡ ਆਰਡਰ' ਮਤਲਬ ਕਿ ਦੁਨੀਆ ਦੇ ਨਵੇਂ ਪ੍ਰਬੰਧ ਨੂੰ ਸਿਰਜਣ ਵਾਲੀ ਕੁਠਾਲੀ । ਜਿਸ ਵਿੱਚ ਬੁਲਾਰਿਆਂ ਨੇ ਕੈਨੇਡਾ ਅਤੇ ਇੰਡੀਆ ਵਿੱਚ ਹੋਰ ਵਪਾਰ ਵਧਾਉਣ ਦੀ ਵਕਾਲਤ ਕੀਤੀ । 

 

ਇਸ ਰਾਤਰੀ ਭੋਜ ਨੂੰ ਕੈਨੇਡੀਅਨ ਨੈਚੁਰਲ ਰਿਸੋਰਸਿਸ ਲਿਮਿਟਡ ਨਾਮ ਦੀ ਵੱਡੀ ਤੇਲ ਉਤਪਾਦਕ ਕੰਪਨੀ ਨੇ ਆਯੋਜਿਤ ਕੀਤਾ ਸੀ। ਇਸ ਦੌਰਾਨ ਕੈਨੇਡੀਅਨ ਨੈਚੁਰਲ ਰਿਸੋਰਸਿਸ ਲਿਮਿਟਡ ਦੇ ਇਕ ਵੱਡੇ ਪ੍ਰਬੰਧਕ ਵੱਲੋਂ ਕੈਨੇਡਾ ਦੇ ਤੇਲ ਅਤੇ ਗੈਸ ਨੂੰ ਬਾਹਰਲੀਆਂ ਮੰਡੀਆਂ ਵਿਚ ਵੇਚਣ ਦੀ ਗੱਲ ਦੀ ਮਹੱਤਤਾ ਤੇ ਜ਼ੋਰ ਪਾਇਆ ਗਿਆ ਜਿਹਨਾਂ ਵਿਚ ਭਾਰਤ ਵੀ ਸ਼ਾਮਿਲ ਸੀ। ਇਸ ਪ੍ਰਬੰਧਕ ਨੂੰ ਸ਼ੁਵਾਲੇ ਮਜ਼ੂਮਦਾਰ, ਜੋ ਕੇ ਮਿਲੈਸਕੀ ਦੀ ਰਿਪੋਰਟ ਦਾ ਸਹਾਇਕ ਲੇਖਕ ਵੀ ਹੈ, ਇੰਡੋ-ਪੈਸਿਫਿਕ ਸਟਰੈਟਜੀ  ਦਾ ਪ੍ਰਮੁੱਖ ਨੀਤੀ ਘਾੜਾ, ਅਤੇ ਕੈਨੇਡੀਅਨ ਨੈਚੁਰਲ ਰਿਸੋਰਸਿਸ ਲਿਮਿਟਡ ਦੇ "ਸੈਂਟਰ ਆਫ ਐਡਵਾਂਸ ਕੈਨੇਡਾ ਇੰਟ੍ਰਸਟਸ ਅਬੋਰਡ" ਦਾ ਪ੍ਰੋਗਰਾਮ ਡਾਇਰੈਕਟਰ ਹੈ ਨੇ ਹੀ ਲੋਕਾਂ ਦੇ ਰੂਬਰੂ ਕਰਵਾਇਆ । 

 

 

 

 

 

 

ਡਿਨਰ ਦੌਰਾਨ ਆਪਣੇ ਭਾਸ਼ਣ ਵਿਚ ਮਜੂਮਦਾਰ ਨੇ ਕਿਹਾ ਸਟਰੈਟਜੀ ਨੀਤੀ ਦਾ ਇਕ ਨਿਸ਼ਾਨਾ "ਆਪਣੇ ਲੋਕਾਂ ਦੀਆਂ ਨਵੀਆਂ ਅਤੇ ਪ੍ਰਫੁੱਲਤ ਹੋ ਰਹੀਆਂ ਮੰਡੀਆਂ ਵਿਚ ਕਾਰੋਬਾਰ ਵਧਾਉਣਾ ਹੈ।" ਨਾਲ ਹੀ ਅੱਗੇ ਉਸਨੇ ਨੇ ਕਿਹਾ ਕੇ ਇਹ ਖੁਸ਼ਹਾਲੀ ਅਤੇ ਵਾਧਾ ਕੈਨੇਡਾ ਦੀ ਕੁਦਰਤੀ ਗੈਸ ਅਤੇ ਸਾਡੇ ਪੈਟਰੋਲੀਅਮ ਨਾਲ ਹੋਵੇਗੀ। 

ਮਜੂਮਦਾਰ ਪਹਿਲਾਂ ਸਾਬਕਾ ਵਿਦੇਸ਼ ਮੰਤਰੀ ਜਾਨ ਬੈਰਡ ਦੇ ਨੀਤੀ ਪ੍ਰਬੰਧਕ ਦੇ ਤੌਰ ਤੇ ਵੀ ਕੰਮ ਕਰ ਚੁੱਕਾ ਹੈ ਜਿਸ ਦੌਰਾਨ ਉਸਨੇ ਨੇ ਸੱਜੇ ਪੱਖੀ 'ਮੈਨਿੰਗ ਸੈਂਟਰ' ਸਥਾਪਤ ਕਰਨ ਵਿਚ ਮਦਦ ਕੀਤੀ ਸੀ।

ਮਜੂਮਦਾਰ ਦੇ ਪੜਦੇ ਦੇ ਪਿੱਛੇ ਰਾਜਨੀਤਿਕ ਸਬੰਧ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨਾਲ ਜੁੜਦੇ ਹਨ। ਪ੍ਰੇਸਪ੍ਰੋਗ੍ਰੈਸ ਦੁਆਰਾ ਪ੍ਰਾਪਤ ਕੀਤੀਆਂ ਲੀਕ ਈਮੇਲਾਂ ਅਤੇ ਹੋਰ ਮੀਡਿਆ ਅਦਾਰਿਆਂ ਤੋਂ ਪਤਾ ਲਗਦਾ ਹੈ ਕੇ ਕਿਸ ਤਰ੍ਹਾਂ ਕੈਂਨੀ ਦੀ "ਕਮਿਕੇਜ਼" ਕੰਪੇਨ ਦਾ ਮਜੂਮਦਾਰ ਖਾਸ ਚਿਹਰਾ ਸੀ।
ਮੌਜੂਦਾ ਸਮੇਂ ਵਿਚ ਮਜੂਮਦਾਰ ਆਪਣੇ ਆਪ ਨੂੰ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੁਆਰਾ ਸਥਾਪਿਤ ਕੀਤੀ ਹੋਈ ਕੰਸਲਟਿੰਗ ਫਰਮ "ਹਾਰਪਰ ਐਂਡ ਐਸੋਸੀਏਟ " ਦਾ ਗਲੋਬਲ ਡਾਇਰੈਕਟਰ ਦਸਦਾ ਹੈ।

ਮੈਕਡੋਨਲਡ-ਲੋਰੀਅਰ ਇੰਸਟੀਚਿਊਟ ਨੇ ਪ੍ਰੈਸਪ੍ਰੋਗ੍ਰੈਸ ਨੂੰ ਦੱਸਿਆ ਕਿ ਮਜੂਮਦਾਰ ਨੇ ਰਿਪੋਰਟ ਬਣਾਉਣ ਵਿਚ ਮਿਲੈਸਕੀ ਵੀ ਸ਼ਾਮਲ ਸੀ।

ਹਾਲਾਂਕਿ ਮਜੂਮਦਾਰ ਨੇ ਉਸਦੇ ਹਾਰਪਰ ਐਸੋਸੀਏਟ ਵਿੱਚ ਆਪਣੇ ਕੰਮ ਬਾਰੇ ਜਾਂ ਹਾਰਪਰ ਐਸੋਸੀਏਟ ਦੁਆਰਾ ਭਾਰਤ ਵਿਚਲੀਆਂ ਮੰਡੀਆਂ ਵਿਚ ਦਖਲ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਆਪਣੇ ਬੁਲਾਰੇ ਜਰੀਏ ਕਿਸੇ ਵੀ ਸਵਾਲ ਦਾ ਜਵਾਬ ਦੇਣ ਨਾਂਹ ਕਰ ਦਿੱਤੀ।

ਜਦਕਿ  ਹਾਰਪਰ ਐਂਡ ਐਸੋਸੀਏਟਸ ਦਾ ਇੱਕ ਗਾਹਕ ਅਜਿਹਾ ਹਹੀ ਕਰ ਰਿਹਾ ਹੈ, ਨਵੰਬਰ ੨੦੧੯ ਵਿੱਚ ਸਸਕੈੱਚਵਨ ਸਰਕਾਰ ਜੋ ਕਿ ਹਾਰਪਰ ਐਂਡ ਐਸੋਸੀਏਟਸ ਦੀ ਅਸਾਮੀ ਹੈ ਨੇ ਇੰਡੀਆ ਵਿੱਚ ਮਨਭਾਉਂਦੇ ਵਪਾਰ ਹਾਸਲ ਕਰਨ ਲਈ ਭਾਰਤ ਦੇ ਵੱਡੇ ਸਰਕਾਰੀ ਮੰਤਰੀਆਂ ਅਤੇ ਅਫ਼ਸਰਾਂ ਨਾਲ ਸਿਰਫ਼ ਮੀਟਿੰਗਾਂ ਕਰਾਉਣ ਬਦਲੇ ਹੀ ੨੪੦,੦੦੦ ਡਾਲਰ ਦਾ ਠੇਕਾ ਦਿੱਤਾ । 

ਕੁਝ ਸਮੇਂ ਬਾਅਦ ਹੀ ਹਾਰਪਰ ਸਸਕੈੱਚਵਨ ਦੇ ਅਫ਼ਸਰਾਂ ਨਾਲ ਭਾਰਤ ਦੀ ਵਪਾਰਕ ਮੁਹਿੰਮ ਤੇ ਗਿਆ। ਉਸ ਸਮੇਂ ਹਾਰਪਰ ਨੇ ਕਿਹਾ ਸੀ ਕੇ ਉਹਨਾਂ ਦੀ ਫਰਮ ਵਿਸ਼ਵ ਦੀਆਂ ਮੰਡੀਆਂ ਵਿਚ ਗਹਿਰੇ ਸਬੰਧ ਬਣਾਉਣ ਅਤੇ ਸਮਾਨ ਵੇਚਣ ਦੀ ਕੋਸ਼ਿਸ਼ ਰਹੀ ਹੈ। 

TWEET

Joining Minister Harrison will be former Prime Minister Stephen Harper who brings great expertise and experience that will assist Saskatchewan as we work to increase our exports into India and other global markets.

— Scott Moe (@PremierScottMoe) November 15, 2019

ਕੁਝ ਸਮੇਂ ਬਾਅਦ ਸਸਕੈੱਚਵਨ ਨੇ ਨਵੀਂ ਦਿੱਲੀ ਵਿਚ ਵਪਾਰਕ ਦਫ਼ਤਰ ਖੋਲਿਆ ਜਿਸਦਾ ਮੰਤਵ ਖੇਤੀਬਾੜ੍ਹੀ ਸਬੰਧਿਤ ਮਾਲ, ਪੋਟਾਸ਼, ਤੇਲ ਅਤੇ ਯੂਰੇਨੀਅਮ ਨਿਰਯਾਤ ਕਰਨ ਲਈ ਇੰਡੀਆ ਨੂੰ ਸੰਭਾਵਤ ਮੰਜ਼ਲ ਦੇ ਤੌਰ ਤੇ ਸਥਾਪਤ ਕਰਨਾ ਸੀ।

ਇਸਤੋਂ ਮਗਰੋਂ ਗਵਾਂਢੀ ਸੂਬੇ ਅਲਬਰਟਾ ਦੇ ਪ੍ਰੀਮਿਅਰ ਜੇਸਨ ਕੇਨੀ ਨੇ ਵੀ ਭਾਰਤ ਨੂੰ ਕੈਨੇਡਾ ਦਾ ਤੇਲ ਵੇਚਣ ਦੇ ਵਿਚਾਰ ਨੂੰ ਜ਼ੋਰ ਨਾਲ ਪੇਸ਼ ਕੀਤਾ।

੨੦੧੮ ਵਿਚ ਕੇਨੀ ਨੇ ਇਕ ਹਫਤਾ ਭਾਰਤ ਵਿਚ ਬਿਤਾਇਆ ਜਿਸ ਦੌਰਾਨ ਉਹਨਾਂ ਨੇ ਸਰਕਾਰੀ ਮੰਤਰੀਆਂ ਅਤੇ ਵਪਾਰੀਆਂ ਨਾਲ ਮੀਟਿੰਗਾਂ ਕੀਤੀਆਂ। ਇਸੇ ਦੌਰੇ ਦੌਰਾਨ ਉਹਨਾਂ ਨੇ ਕੈਨੇਡਾ ਦੇ ਭਾਰਤ ਨੂੰ ਤੇਲ ਵੇਚਣ ਸਬੰਧੀ ਇਕ ਆਰਟੀਕਲ ਪ੍ਰਚਾਰਿਆ ਜਿਸਦਾ ਲੇਖਕ ਇਹੀ ਮਜੂਮਦਾਰ ਸੀ। ਅਗਲੇ ਦਿਨ ਉਹਨਾਂ ਨੇ ਫੇਸਬੁੱਕ ਤੇ ਇਕ ਵੀਡੀਓ ਪਾਈ ਜਿਸਦਾ ਸਿਰਲੇਖ "ਭਾਰਤ ਨੂੰ ਕੈਨੇਡਾ ਦੇ ਤੇਲ ਦੀ ਜਰੂਰਤ ਹੈ" ਤੇ ਜਿਸਦਾ ਮੰਤਵ ਭਾਰਤ ਵਿਚ ਕਨੇਡੀਅਨ ਐਨਰਜੀ ਵੇਚਣਾ ਸੀ।

ਦਰਅਸਲ, ਪਿਛਲੇ ਹਫਤੇ ਹੀ ਕੇਨੀ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ ਜਦੋਂ ਉਸਨੇ ਕਿਹਾ ਕੇ ਭਾਰਤ ਨੂੰ ਕੈਨੇਡਾ ਦੇ ਤੇਲ ਦੀ ਜਰੂਰਤ ਹੈ ਤਾਂ ਜੋ ਉਹਨਾਂ ਨੂੰ ਗਾਵਾਂ ਦੇ ਗੋਬਰ ਤੋਂ ਬਣੀਆਂ ਪਾਥੀਆਂ ਨਾ ਬਾਲਣੀਆਂ ਪੈਣ।

ਕਨੇਡੀਅਨ ਸਿੱਖਾਂ ਦਾ ਸਵਾਲ ਹੈ ਕਿ ਮੈਕਡੋਨਲਡ-ਲੋਰੀਅਰ ਇੰਸਟੀਟਿਊਟ ਦੀ ਰਿਪੋਰਟ ਆਉਣ ਮਗਰੋਂ ਭਾਰਤੀ ਸਟੇਟ ਦੁਆਰਾ ਚਲਾਏ ਜਾ ਰਹੇ ਸੋਸ਼ਲ ਮੀਡੀਆ ਦੇ ਖਾਤਿਆਂ ਤੋਂ ਕਿਉਂ ਇਸ ਨੂੰ ਧੜੱਲੇ ਨਾਲ ਦਰਜ਼ਨ ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਚਾਰਿਆ ਗਿਆ। 

ਕੈਨੇਡਾ ਵਿਚਲੀ ਭਾਰਤ ਦੀ ਐਂਬੈਸੀ ਨੇ ਟਵੀਟ ਕੀਤਾ ਕਿ, "ਟੈਰੀ ਤੇ ਐੱਮ.ਐੱਲ.ਆਈ ਨੇ ਅੱਤਵਾਦ ਅਤੇ ਹਿੰਸਾ ਦੇ ਮੁੱਖ ਸੂਤਰਧਾਰ ਪਾਕਿਸਤਾਨ ਨੂੰ ਬੇਨਕਾਬ ਕੀਤਾ।"

ਪੋਲੈਂਡ ਵਿਚਲੀ ਭਾਰਤੀ ਅੰਬੈਸੀ tweet ਲਿਖਦੀ ਹੈ ਕਿ, "ਇਹ ਵੱਖਵਾਦੀ ਉਹਨਾਂ ਸਾਰੇ ਦੇਸ਼ਾਂ ਲਈ ਖਤਰਾ ਹਨ ਜਿੱਥੇ ਜਿੱਥੇ ਖਾਲਿਸਤਾਨ ਦੀ ਲਹਿਰ ਦੇ ਸਰਪ੍ਰਸਤ ਇਸ ਨੂੰ ਵਧਾ ਰਹੇ ਹਨ।"

ਐੱਮ.ਐੱਲ.ਆਈ ਨੇ ਪ੍ਰੈੱਸਪ੍ਰੋਗਰੈਸਿਵ ਨੂੰ ਦਸਿਆ ਕਿ ਇਹ ਰਿਪੋਰਟ " ਕਨੇਡੀਅਨ ਪਾਠਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਸੀ" ਪਰ ਜੇਕਰ ਭਾਰਤ ਸਰਕਾਰ ਇਸ ਰਿਪੋਰਟ ਨੂੰ ਘਰੇਲੂ ਰਾਜਨੀਤੀ ਲਈ ਵਰਤਦੀ ਹੈ ਤਾਂ ਇਹ ਉਹਨਾਂ ਦਾ ਇਸ ਨਾਲ ਕੋਈ ਸਰੋਕਾਰ ਨਹੀਂ ।

ਬੇਅਰਸ ਨੇ ਕਿਹਾ ਕਿ "ਇਹ ਰਿਪੋਰਟ ਸਭ ਦੇ ਸਾਹਮਣੇ ਹੈ, ਇਸ ਕਰਕੇ ਕੋਈ ਵੀ ਇਸ ਰਿਪੋਰਟ ਨੂੰ ਸ਼ੇਤਰ ਜਾਂ ਇਸਤੇ ਟਿੱਪਣੀ ਕਰ ਸਕਦਾ ਹੈ" ਅੱਗੋਂ ਉਸਨੇ ਕਿਹਾ ਕਿ "ਉਹਨਾਂ ਨੂੰ ਇਸ ਗਲ ਦੀ ਵੱਧ ਚਿੰਤਾ ਨਹੀਂ ਹੈ ਕੇ ਭਾਰਤੀ ਸਰਕਾਰ ਉਹਨਾਂ ਦੁਆਰਾ ਬਣਾਈ ਰਿਪੋਰਟ ਸ਼ੇਅਰ ਕਰ ਰਹੀ ਹੈ ਜਿਨਾਂ ਅਸੀਂ ਖਾਲਿਸਤਾਨ ਦੀ ਵਕਾਲਤ ਕਰਨ ਵਾਲਿਆਂ ਵੱਲੋੰ ਸ਼ੇਅਰ ਕਰਨ ਬਾਰੇ ਹਾਂ।"