ਕਰਤਾਰਪੁਰ ਸਾਹਿਬ ਲਾਂਘੇ ਲਈ ਨਾਂ ਦਰਜ ਕਰਾਉਣ ਵਾਲੀ ਵੈਬਸਾਈਟ ਦੇ ਪਹਿਲੇ ਪੰਨੇ ਤੋਂ ਅਗਾਂਹ ਪੰਜਾਬੀ ਗੁਆਚੀ

ਕਰਤਾਰਪੁਰ ਸਾਹਿਬ ਲਾਂਘੇ ਲਈ ਨਾਂ ਦਰਜ ਕਰਾਉਣ ਵਾਲੀ ਵੈਬਸਾਈਟ ਦੇ ਪਹਿਲੇ ਪੰਨੇ ਤੋਂ ਅਗਾਂਹ ਪੰਜਾਬੀ ਗੁਆਚੀ
ਵੈਬਸਾਈਟ ਦੀ ਇੱਕ ਝਾਕ

ਚੰਡੀਗੜ੍ਹ: ਗੁਰਦੁਆਰਾ ਕਰਤਾਰਪੁਰ ਸਾਹਿਬ, ਲਹਿੰਦਾ ਪੰਜਾਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਚੜ੍ਹਦੇ ਪੰਜਾਬ ਨੂੰ ਜੋੜਦਾ ਇਤਿਹਾਸਕ ਲਾਂਘਾ ਬਣ ਕੇ ਤਿਆਰ ਹੋ ਗਿਆ ਹੈ ਤੇ ਅੱਜ ਭਾਰਤ-ਪਾਕਿਸਤਾਨ ਦਰਮਿਆਨ ਇਤਿਹਾਸਕ ਸਮਝੌਤੇ ਨਾਲ ਹੀ ਇਸ ਲਾਂਘੇ ਤੋਂ ਜਾਣ ਵਾਲੀਆਂ ਸੰਗਤਾਂ ਨੂੰ ਆਪਣੇ ਨਾਂ ਦਰਜ ਕਰਾਉਣ ਲਈ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਇਕ ਆਨਲਾਈਨ ਵੈਬਸਾਈਟ ਵੀ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੈਬਸਾਈਟ ਦਾ ਲਿੰਕ ਹੈ https://prakashpurb550.mha.gov.in/kpr/?lang=en ਜਿਸ 'ਤੇ ਕਲਿੱਕ ਕਰਕੇ ਤੁਸੀਂ ਆਪਣਾ ਨਾਂ ਦਰਜ ਕਰਾਉਣ ਵਾਲੇ ਪੰਨੇ 'ਤੇ ਪਹੁੰਚ ਸਕਦੇ ਹੋ। ਇਸ ਵੈਬਸਾਈਟ ਦਾ ਮੁੱਖ ਪੰਨਾ ਖੋਲ੍ਹਣ 'ਤੇ ਸਿਖਰਲੇ ਸੱਜੇ ਪਾਸੇ ਤੁਹਾਨੂੰ ਚੋਣ ਕਰਨ ਦੀ ਸਹੂਲਤ ਦਿੱਤੀ ਗਈ ਹੈ ਕਿ ਤੁਸੀਂ ਇਸ ਨੂੰ ਅੰਗਰੇਜ਼ੀ ਵਿੱਚ ਹੀ ਵਰਤਣਾ ਚਾਹੁੰਦੇ ਹੋ ਜਾਂ ਪੰਜਾਬੀ ਵਿੱਚ ਵਰਤਣਾ ਚਾਹੁੰਦੇ ਹੋ। ਪੰਜਾਬੀ 'ਤੇ ਕਲਿੱਕ ਕੀਤਿਆਂ ਵੈਬਸਾਈਟ ਦਾ ਪੰਜਾਬੀ ਵਾਲਾ ਮੁੱਖ ਪੰਨਾ ਖੁੱਲ੍ਹ ਜਾਂਦਾ ਹੈ। ਪਰ ਇਸ ਪਹਿਲੇ ਪੰਨੇ ਤੋਂ ਅਗਲੇ ਪੰਨਿਆਂ 'ਤੇ ਜਾਂਦਿਆਂ ਹੀ ਅਗਲੀ ਸਾਰੀ ਜਾਣਕਾਰੀ ਫੇਰ ਅੰਗਰੇਜੀ ਵਿੱਚ ਨਜ਼ਰ ਪੈਂਦੀ ਹੈ। 

ਇਸ ਤੋਂ ਅਗਾਂਹ ਸਾਰੀ ਵੈਬਸਾਈਟ ਅੰਗਰੇਜ਼ੀ ਭਾਸ਼ਾ ਵਿੱਚ ਹੀ ਵਰਤੀ ਜਾ ਸਕਦੀ ਹੈ ਜੋ ਪੰਜਾਬੀ ਦੀਆਂ ਜਾਣਕਾਰ ਸੰਗਤਾਂ ਲਈ ਮੁਸ਼ਕਿਲ ਪੈਦਾ ਕਰ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ: ਕਰਤਾਰਪੁਰ ਲਾਂਘੇ ਲਈ ਭਾਰਤ-ਪਾਕਿ ਦਰਮਿਆਨ ਸਮਝੌਤੇ 'ਤੇ ਹੋਏ ਦਸਤਖਤ; ਜਾਣੋ ਲਾਂਘੇ ਰਾਹੀਂ ਜਾਣ ਲਈ ਹਰ ਅਹਿਮ ਗੱਲ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।