ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਮੁਸਲਿਮ ਦੇਸ਼ਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਮੁਸਲਿਮ ਦੇਸ਼ਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ

ਕੁਆਲਾਲੰਪੁਰ: ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਥੀਰ ਮੋਹੱਮਦ ਨੇ ਇਕ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਅਮਰੀਕਾ ਵੱਲੋਂ ਇਰਾਨੀ ਜਰਨੈਲ ਸੋਲੇਮਾਨੀ ਉੱਤੇ ਕੀਤਾ ਗਿਆ ਡਰੋਨ ਹਮਲਾ ਕੌਮਾਂਤਰੀ ਕਾਨੂੰਨਾਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਹੈ ਕਿ ਸਾਰੇ ਮੁਸਲਿਮ ਦੇਸ਼ ਇਕਜੁੱਟ ਹੋਣ। 
ਮਹਾਥੀਰ ਨੇ ਕਿਹਾ, "ਅਸੀਂ ਹੁਣ ਸੁਰੱਖਿਅਤ ਨਹੀਂ ਹਾਂ। ਜੇ ਕੋਈ ਕਿਸੇ ਦੀ ਬੇਇਜ਼ਤੀ ਕਰਦਾ ਹੈ ਜਾਂ ਕਿਸੇ ਬਾਰੇ ਕੁੱਝ ਅਜਿਹਾ ਕਹਿੰਦਾ ਹੈ ਜੋ ਉਸਨੂੰ ਪਸੰਦ ਨਹੀਂ, ਤਾਂ ਦੂਜੇ ਦੇਸ਼ ਵਿੱਚ ਬੈਠੇ ਉਸ ਆਦਮੀ ਲਈ ਬਹੁਤ ਸੌਖਾ ਹੈ ਕਿ ਉਹ ਡਰੋਨ ਭੇਜੇ ਤੇ ਉਸਦਾ ਕਤਲ ਕਰਵਾ ਦਵੇ।"
ਮਹਾਥੀਰ ਨੇ ਕਿਹਾ ਕਿ ਉਹ ਸੱਚ ਬੋਲ ਰਹੇ ਹਨ। ਉਹਨਾਂ ਕਿਹਾ, "ਤੁਸੀਂ ਗਲਤ ਕੀਤਾ ਹੈ, ਮੈਨੂੰ ਲਗਦਾ ਹੈ ਕਿ ਮੈਨੂੰ ਬੋਲਣ ਦਾ ਹੱਕ ਹੈ।
ਜਾਣਕਾਰੀ ਮੁਤਾਬਿਕ 50 ਦੀ ਕਰੀਬ ਬੁਰਕਾ ਪਾਈ ਔਰਤਾਂ ਮਲੇਸ਼ੀਆ ਵਿੱਚ ਸਥਿਤ ਇਰਾਨੀ ਐਂਬੈਸੀ ਦੇ ਬਾਹਰ ਇਕੱਠੀਆਂ ਹੋਈਆਂ ਜਿੱਥੇ ਉਹਨਾਂ ਅਮਰੀਕਾ ਵਿਰੋਧੀ ਨਾਅਰੇਬਾਜ਼ੀ ਕਰਕੇ ਇਰਾਨ ਦਾ ਸਮਰਥਨ ਕੀਤਾ।
ਮਲੇਸ਼ੀਆ ਦੀ ਅਹਿਮੀਅਤ:
ਸੋਲੇਮਾਨੀ ਦੀ ਮੌਤ ਮਗਰੋਂ ਇਰਾਨ ਵੱਲੋਂ ਅਮਰੀਕਾ ਖਿਲਾਫ ਬਦਲੇ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਇਸਲਾਮ ਜਗਤ ਵਿੱਚ ਅਮਰੀਕਾ ਖਿਲਾਫ ਇੱਕ ਜੰਗ ਲਾਉਣ ਦੀਆਂ ਵੀ ਚਰਚਾਵਾਂ ਹਨ। ਮਲੇਸ਼ੀਆ ਮੁਸਲਿਮ ਦੇਸ਼ਾਂ ਨੂੰ ਇੱਕਜੁੱਟ ਕਰਨ ਲਈ ਲਗਾਤਾਰ ਯਤਨ ਵੀ ਕਰ ਰਿਹਾ ਹੈ। ਇਸ ਲਈ ਪਿਛਲੇ ਸਾਲ ਦੇ ਅਖਰਿਲੇ ਦਿਨਾਂ 'ਚ ਮਲੇਸ਼ੀਆ ਵਲੋਂ ਮੁਸਲਿਮ ਸਮਿਟ ਵੀ ਕਰਵਾਇਆ ਗਿਆ ਜਿਸ ਵਿੱਚ ਇਰਾਨ ਵੀ ਸ਼ਾਮਲ ਹੋਇਆ ਸੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।