ਮ੍ਰਿਤਕ ਇਰਾਨੀ ਜਰਨੈਲ ਸੋਲੇਮਾਨੀ ਨੂੰ ਦਫਨ ਕਰਨ ਮੌਕੇ ਮਚੀ ਭਗਦੜ 'ਚ 35 ਲੋਕਾਂ ਦੀ ਮੌਤ

ਮ੍ਰਿਤਕ ਇਰਾਨੀ ਜਰਨੈਲ ਸੋਲੇਮਾਨੀ ਨੂੰ ਦਫਨ ਕਰਨ ਮੌਕੇ ਮਚੀ ਭਗਦੜ 'ਚ 35 ਲੋਕਾਂ ਦੀ ਮੌਤ

ਤਹਿਰਾਨ: ਇਰਾਨੀ ਜਰਨੈਲ ਕਾਸਿਮ ਸੋਲੇਮਾਨੀ ਨੂੰ ਉਹਨਾਂ ਦੇ ਜੱਦੀ ਸ਼ਹਿਰ ਕਰਮਨ ਵਿਖੇ ਸਪੁਰਦ-ਏ-ਖਾਕ ਕਰਨ ਮੌਕੇ ਹੋਏ ਲੱਖਾਂ ਦੇ ਇਕੱਠ ਵਿੱਚ ਭਗਦੜ ਮਚਣ ਕਾਰਨ 35 ਲੋਕਾਂ ਦੀ ਮੌਤ ਅਤੇ 48 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। 

ਜ਼ਿਕਰਯੋਗ ਹੈ ਕਿ ਅਮਰੀਕਾ ਵਲੋਂ ਹਵਾਈ ਹਮਲਾ ਕਰਕੇ ਮਾਰੇ ਗਏ ਇਰਾਨ ਦੇ ਉੱਚ ਫੌਜ ਕਮਾਂਡਰ ਕਾਸਿਮ ਸੋਲੇਮਾਨੀ ਦੀ ਮ੍ਰਿਤਕ ਦੇਹ ਅੱਜ ਉਹਨਾਂ ਦੇ ਜੱਦੀ ਸ਼ਹਿਰ ਕਰਮਨ ਵਿਖੇ ਲਿਆਂਦੀ ਗਈ ਸੀ। 
 

 

ਹੋਰ ਜਾਣਕਾਰੀ ਲਈ ਇਹ ਖ਼ਬਰ ਪੜ੍ਹੋ:
ਜਰਨੈਲ ਸੋਲੇਮਾਨੀ ਨੂੰ ਸਪੁਰਦ-ਏ-ਖਾਕ ਕਰਨ ਲਈ ਸੜਕਾਂ 'ਤੇ ਆਇਆ ਲੋਕਾਂ ਦਾ ਹੜ੍ਹ