ਮਨੁੱਖੀ ਹੱਕਾਂ ਦੇ ਘਾਣ ਲਈ ਭਾਰਤ ਨੂੰ ਕੌਮਾਂਤਰੀ ਅਦਾਲਤ ਦੇ ਕਟਹਿਰੇ ਖੜ੍ਹਾ ਕਰੇਗਾ ਪਾਕਿਸਤਾਨ

ਮਨੁੱਖੀ ਹੱਕਾਂ ਦੇ ਘਾਣ ਲਈ ਭਾਰਤ ਨੂੰ ਕੌਮਾਂਤਰੀ ਅਦਾਲਤ ਦੇ ਕਟਹਿਰੇ ਖੜ੍ਹਾ ਕਰੇਗਾ ਪਾਕਿਸਤਾਨ

ਇਸਲਾਮਾਬਾਦ: ਪਾਕਿਸਤਾਨ ਨੇ ਕਸ਼ਮੀਰ ਮਾਮਲੇ ਨੂੰ ਕੌਮਾਂਤਰੀ ਅਦਾਲਤ ਵਿੱਚ ਚੁੱਕਣ ਦਾ ਫੈਂਸਲਾ ਕੀਤਾ ਹੈ। ਭਾਰਤ ਵੱਲੋਂ ਧਾਰਾ 370 ਹਟਾ ਕੇ ਕਸ਼ਮੀਰ 'ਤੇ ਕੀਤੇ ਗਏ ਸਿੱਧੇ ਕਬਜ਼ੇ ਮਗਰੋਂ ਜਿੱਥੇ ਪਹਿਲਾਂ ਪਾਕਿਸਤਾਨ ਨੇ ਇਸ ਮਸਲੇ ਨੂੰ ਚੀਨ ਦੀ ਮਦਦ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਚਰਚਾ ਵਿੱਚ ਸ਼ਾਮਿਲ ਕਰਵਾਇਆ ਉੱਥੇ ਹੁਣ ਉਹ ਭਾਰਤ ਖਿਲਾਫ ਕੌਮਾਂਤਰੀ ਪੱਧਰ 'ਤੇ ਅਗਲਾ ਕਦਮ ਚੁੱਕਦਿਆਂ ਕਸ਼ਮੀਰ ਮਸਲੇ ਨੂੰ ਕੌਮਾਂਤਰੀ ਅਦਾਲਤ ਵਿੱਚ ਲਿਜਾਣ ਦੀ ਤਿਆਰੀ ਕਰ ਰਿਹਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਨੇ ਇੱਕ ਮੀਡੀਆ ਅਦਾਰੇ ਨੂੰ ਕਿਹਾ, "ਅਸੀਂ ਕਸ਼ਮੀਰ ਮਸਲੇ ਨੂੰ ਕੌਮਾਂਤਰੀ ਅਦਾਲਤ ਵਿੱਚ ਚੁੱਕਣ ਦਾ ਫੈਂਸਲਾ ਕੀਤਾ ਹੈ।"

ਉਹਨਾਂ ਕਿਹਾ ਕਿ ਇਹ ਮਾਮਲਾ ਭਾਰਤ ਵੱਲੋਂ ਕਸ਼ਮੀਰ ਵਿੱਚ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ 'ਤੇ ਅਧਾਰਿਤ ਹੋਵੇਗਾ।