ਭਾਰਤ ਦੇ ਸਾਬਕਾ ਮੰਤਰੀ ਚਿਦੱਮਬਰਮ ਦੀ ਗ੍ਰਿਫਤਾਰੀ ਲਈ ਛਾਪੇਮਾਰੀਆਂ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਬੀਤੇ ਕੱਲ੍ਹ ਕਾਂਗਰਸ ਦੇ ਮੁੱਖ ਆਗੂ ਅਤੇ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੱਮਬਰਮ ਨੂੰ ਵੱਡਾ ਝਟਕਾ ਦਿੰਦਿਆਂ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਨਾਲ ਸਬੰਧਿਤ ਆਈਐੱਨਐੱਕਸ ਮੀਡੀਆ ਮਾਮਲੇ ਵਿੱਚ ਉਹਨਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ।
ਅਦਾਲਤ ਨੇ ਇਸ ਅਰਜ਼ੀ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਜਿਸ ਵਿੱਚ ਚਿਦੱਮਬਰਮ ਮੁੱਖ ਦੋਸ਼ੀ ਹਨ।
ਅਦਾਲਤ ਨੇ ਚਿਦੱਮਬਰਮ ਵੱਲੋਂ ਗ੍ਰਿਫਤਾਰੀ ਰੋਕਣ ਸਬੰਧੀ ਪਾਈ ਗਈ ਅਪੀਲ ਨੂੰ ਵੀ ਰੱਦ ਕਰ ਦਿੱਤਾ ਹੈ। ਹਾਈ ਕੋਰਟ ਤੋਂ ਮਿਲੇ ਇਹਨਾਂ ਝਟਕਿਆਂ ਮਗਰੋਂ ਹੁਣ ਚਿਦੱਮਬਰਮ ਦੀ ਆਸ ਸੁਪਰੀਮ ਕੋਰਟ 'ਤੇ ਹੈ ਜਿੱਥੇ ਉਹਨਾਂ ਵਕੀਲ ਕਪਿਲ ਸਿੱਬਲ ਰਾਹੀਂ ਪਹੁੰਚ ਕੀਤੀ ਹੈ।
ਗ੍ਰਿਫਤਾਰੀ ਲਈ ਸੀਬੀਆਈ ਤੇ ਈਡੀ ਘਰ ਪਹੁੰਚੀਆਂ
ਪੀ.ਚਿਦੱਮਬਰਮ ਦੀ ਜ਼ਮਾਨਤ ਅਰਜ਼ੀ ਰੱਦ ਹੁੰਦਿਆਂ ਹੀ ਸੀਬੀਆਈ ਅਤੇ ਈਡੀ ਦੀਆਂ ਟੀਮਾਂ ਨੇ ਭਾਰਤ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਸਾਬਕਾ ਗ੍ਰਹਿ ਮੰਤਰੀ ਦੇ ਘਰ 'ਤੇ ਛਾਪਾ ਮਾਰ ਦਿੱਤਾ। ਈਡੀ ਅਫਸਰਾਂ ਨੇ ਕਿਹਾ ਕਿ ਉਹ ਚਿਦੱਮਬਰਮ ਨੂੰ ਭਾਲ ਰਹੇ ਹਨ ਤੇ ਜਦੋਂ ਵੀ ਉਹ ਮਿਲ ਗਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਚਿਦੱਮਬਰਮ ਦੇ ਘਰ ਬਾਹਰ ਇਕੱਠਾ ਹੋਇਆ ਮੀਡੀਆ
ਅਮਿਤ ਸ਼ਾਹ ਦੀ ਬਦਲਾ ਲਊ ਕਾਰਵਾਈ!
ਪੀ ਚਿਦੱਮਬਰਮ ਨੂੰ ਗ੍ਰਿਫਤਾਰ ਕਰਨ ਲਈ ਸੀਬੀਆਈ ਅਤੇ ਈਡੀ ਵੱਲੋਂ ਵਖਾਈ ਗਈ ਫੁਰਤੀ ਪਿੱਛੇ ਭਾਰਤ ਦੇ ਮੋਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚਾਬੀ ਘੁਮਾਈ ਦੱਸੀ ਜਾ ਰਹੀ ਹੈ।
ਅਮਿਤ ਸ਼ਾਹ ਦੀ ਗ੍ਰਿਫਤਾਰੀ ਮੌਕੇ ਦੀ ਤਸਵੀਰ
ਕਿਉਂਕਿ 2010 ਵਿੱਚ ਚਿਦੰਬਰਮ ਜਦੋਂ ਗ੍ਰਹਿ ਮੰਤਰੀ ਸੀ ਤਾਂ ਅਮਿਤ ਸ਼ਾਹ ਨੂੰ ਸ਼ਹਾਬੁਦੀਨ ਕਤਲ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਨੌਂ ਸਾਲ ਬਾਅਦ ਅਮਿਤ ਸ਼ਾਹ ਗ੍ਰਹਿ ਮੰਤਰੀ ਹੈ ਅਤੇ ਚਿਦੰਬਰਮ ਨੂੰ ਫੜ ਕੇ ਜੇਲ੍ਹ ਅੰਦਰ ਦਿੱਤਾ ਜਾ ਸਕਦਾ।
Comments (0)