ਕਰਨਾਟਕਾ ਵਿੱਚ ਪਹਿਲਾ 'ਡਿਟੈਂਸ਼ਨ ਸੈਂਟਰ" ਬਣ ਕੇ ਤਿਆਰ ਹੋਇਆ

ਕਰਨਾਟਕਾ ਵਿੱਚ ਪਹਿਲਾ 'ਡਿਟੈਂਸ਼ਨ ਸੈਂਟਰ
'ਡਿਟੈਂਸ਼ਨ ਸੈਂਟਰ'

ਬੈਂਗਲੁਰੂ: ਭਾਜਪਾ ਦੀ ਸਰਕਾਰ ਵਾਲੇ ਸੂਬੇ ਕਰਨਾਟਕਾ ਵਿੱਚ ਪਹਿਲਾ 'ਡਿਟੈਂਸ਼ਨ ਸੈਂਟਰ' ਖੋਲ੍ਹ ਦਿੱਤਾ ਗਿਆ ਹੈ। ਬੇਂਗਲੁਰੂ ਨੇੜੇ ਸੋਂਡੇਕੋਪਾ ਪਿੰਡ ਵਿੱਚ ਇਹ 'ਡਿਟੈਂਸ਼ਨ ਸੈਂਟਰ' ਖੋਲ੍ਹਿਆ ਗਿਆ ਹੈ ਜਿੱਥੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੱਖਣ ਦਾ ਪ੍ਰਬੰਧ ਹੈ। 

ਇਸ ਕੇਂਦਰ ਵਿੱਚ ਕਈ ਕਮਰੇ ਹਨ ਤੇ ਰਸੋਈ ਬਣਾਈ ਗਈ ਹੈ। ਇਸ ਕੇਂਦਰ ਨੂੰ ਸੂਬੇ ਦੇ ਸਮਾਜ ਭਲਾਈ ਮਹਿਕਮੇ ਨੇ ਸਰਕਾਰ ਦੇ ਹੁਕਮਾਂ ਨਾਲ ਬਣਾਇਆ ਹੈ। ਇਸ ਸਬੰਧੀ ਪੁੱਛੇ ਜਾਣ 'ਤੇ ਸੂਬੇ ਦੇ ਗ੍ਰਹਿ ਮੰਤਰੀ ਬਸਵਾਰਾਜ ਬੋਮਾਈ ਨੇ ਇਸ ਕੇਂਦਰ ਨੂੰ 'ਡਿਟੈਂਸ਼ਨ ਸੈਂਟਰ" ਕਹਿਣ 'ਤੇ ਇਤਰਾਜ਼ ਕਰਦਿਆਂ ਕਿਹਾ, "ਇੱਥੇ ਕਿਸੇ ਨੂੰ ਨਾਗਰਿਕਤਾ ਦੇ ਮਾਮਲੇ ਵਿੱਚ ਕੈਦ ਕਰਨ ਦੀ ਕੋਈ ਸਲਾਹ ਨਹੀਂ ਹੈ।"

ਮੰਤਰੀ ਮੁਤਾਬਿਕ ਇਹ ਕੇਂਦਰ ਉਹਨਾਂ ਅਫਰੀਕੀ ਲੋਕਾਂ ਲਈ ਬਣਾਇਆ ਗਿਆ ਹੈ ਜੋ ਆਪਣਾ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਭਾਰਤ ਵਿੱਚ ਰਹਿ ਰਹੇ ਹਨ ਅਤੇ ਨਸ਼ਾ ਤਸਕਰੀ ਦੇ ਕੰਮ ਕਰਦੇ ਹਨ। 

ਸੂਬੇ ਦੇ ਸਮਾਜ ਭਲਾਈ ਮਹਿਕਮੇ ਦੇ ਇੱਕ ਅਫਸਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ ਕਿ ਉਹਨਾਂ ਨੂੰ ਇਹ ਕੇਂਦਰ 1 ਜਨਵਰੀ ਤੱਕ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਹੋਈਆਂ ਸਨ। 

ਇਸ ਇਮਾਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿੱਥੇ ਪੁਲਿਸ ਦੇ ਸਿਪਾਹੀ ਗਾਰਡ ਵਜੋਂ ਤੈਨਾਤ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।