ਕੈਨੇਡਾ ਦੀ ਕੋਰੋਨਾਵਾਇਰਸ ਖਿਲਾਫ ਜੰਗ ਵਿਚ ਸਿੱਖ ਨੂੰ ਦਿੱਤੀ ਗਈ ਅਹਿਮ ਜ਼ਿੰਮੇਵਾਰੀ

ਕੈਨੇਡਾ ਦੀ ਕੋਰੋਨਾਵਾਇਰਸ ਖਿਲਾਫ ਜੰਗ ਵਿਚ ਸਿੱਖ ਨੂੰ ਦਿੱਤੀ ਗਈ ਅਹਿਮ ਜ਼ਿੰਮੇਵਾਰੀ
ਡਾ. ਹਰਪ੍ਰੀਤ ਸਿੰਘ ਕੋਚਰ

ਓਟਾਵਾ: ਕੈਨੇਡਾ ਵਿਚ ਕੋਰੋਨਾਵਾਇਰਸ ਖਿਲਾਫ ਚਲ ਰਹੀ ਜੰਗ ਦੀ ਅਗਵਾਈ ਇਕ ਸਿੱਖ ਡਾਕਟਰ ਨੂੰ ਸੌਂਪੀ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਬਿਪਤਾ ਦੇ ਸਮੇਂ ਸਿੱਖ ਡਾਕਟਰ ਡਾ. ਹਰਪ੍ਰੀਤ ਸਿੰਘ ਕੋਚਰ ਨੂੰ ਐਸੋਸੀਏਟ ਡਿਪਟੀ ਮਨਿਸਟਰ ਆਫ ਹੈਲਥ ਨਿਯੁਕਤ ਕੀਤਾ ਹੈ। 

ਇਸ ਤੋਂ ਪਹਿਲਾਂ ਡਾ. ਹਰਪ੍ਰੀਤ ਸਿੰਘ ਕੋਚਰ ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਮਹਿਕਮੇ ਦੇ ਆਪਰੇਸ਼ਨ ਸੈਕਟਰ ਵਿਚ ਬਤੌਰ ਅਸਿਸਟੈਂਟ ਡਿਪਟੀ ਮਨਿਸਟਰ ਵਜੋਂ ਤੈਨਾਤ ਸਨ। 

ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਡਾ. ਹਰਪ੍ਰੀਤ ਸਿੰਘ ਕੋਚਰ ਦੀ ਨਿਯੁਕਤੀ 'ਤੇ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਖਿਲਾਫ ਕੈਨੇਡਾ ਦੀ ਲੜਾਈ ਵਿਚ ਉਹ ਕੈਨੇਡਾ ਸਰਕਾਰ ਦੀਆਂ ਨੀਤੀਆਂ ਨੂੰ ਚਲਾਉਣਗੇ। 

ਡਾ. ਹਰਪ੍ਰੀਤ ਸਿੰਘ ਕੋਚਰ ਨੇ ਆਪਣੀ ਬੈਚਲਰ ਡਿਗਰੀ ਅਤੇ ਮਾਸਟਰ ਡਿਗਰੀ ਵੈਟਰਨਰੀ ਸਾਇੰਸ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਕੈਨੇਡਾ ਦੀ ਯੂਨੀਵਰਸਿਟੀ ਤੋਂ ਐਨੀਮਲ ਬਾਇਓਟੈਕਨੋਲੋਜੀ ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ।  

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।