1966 ਤੋ ਬਾਦ ਪਹਿਲੀ ਵਾਰ 2021 ਦੇ ਗਣਤੰਤਰ ਦਿਵਸ ਤੇ ਕੋਈ ਵਿਦੇਸ਼ੀ ਮੁੱਖ ਮਹਿਮਾਨ ਨਹੀਂ ਆ ਰਿਹਾ

1966 ਤੋ ਬਾਦ ਪਹਿਲੀ ਵਾਰ 2021 ਦੇ ਗਣਤੰਤਰ ਦਿਵਸ ਤੇ ਕੋਈ ਵਿਦੇਸ਼ੀ ਮੁੱਖ ਮਹਿਮਾਨ ਨਹੀਂ ਆ ਰਿਹਾ

ਵਸ਼ਿਗਟਨ ਡੀਸੀ, (ਗਿੱਲ): ਭਾਰਤ ਅਪਨੇ ਆਪ ਨੂੰ ਸੁਪਰ ਪਾਵਰ ਦੇਸ਼ਾਂ ਦੀ ਕਤਾਰ ਵਿੱਚ ਗਿਣਦਾ ਹੈ। ਇਹ ਸਮਝ ਰਿਹਾ ਹੈ ਕਿ ਇਸ ਦੇ ਰਿਸ਼ਤੇ ਦੂਸਰੇ ਮੁਲਕਾ ਨਾਲ ਮਜ਼ਬੂਤ ਹਨ। ਪਰ ਕਿਸਾਨ ਅੰਦੋਲਨ ਨੇ ਭਾਰਤ ਦੀ ਛਵੀ ਨੂੰ ਏਨਾ ਖੋਰਾ ਲਾ ਦਿੱਤਾ ਹੈ ਕਿ ਕੋਈ ਵੀ  ਇਸ ਪਾਸੇ ਮੂੰਹ ਨਹੀਂ ਕਰ ਰਿਹਾ ਹੈ। ਗਣਤੰਤਰ ਭਾਰਤ ਦਾ ਇਤਿਹਾਸਕ ਦਿਹਾੜਾ ਹੈ। ਜਿਸ ਤੇ ਮੁੱਖ ਮਹਿਮਾਨ ਵਿਦੇਸ਼ਾਂ ਤੋ ਸੱਦੇ ਜਾਂਦੇ ਹਨ। 1966 ਤੋ ਬਾਦ ਪਹਿਲੀ ਵਾਰ ਭਾਰਤ ਦੀ ਕਿਰਕਰੀ ਮੋਦੀ ਦੇ ਹੱਠੀ ਵਤੀਰੇ ਕਰਕੇ ਹੋ ਰਹੀ ਹੈ। ਪਰ ਕੋਈ ਵੀ ਸਰਕਾਰ ਦਾ ਭਾਗੀਦਾਰ ਇਸ ਸੰਬੰਧੀ ਸੋਚ ਨਹੀਂ ਰਿਹਾ ਹੈ, ਕਿ ਭਾਰਤ ਕਿਸ ਥਾਂ ਖੜ ਗਿਆ ਹੈ।

ਅਜਿਹਾ ਕਿਉਂ ਹੋ ਰਿਹਾ ਹੈ। ਇਸ ਦਾ ਕੀ ਕਾਰਣ ਹੈ। ਕਿਉਂ ਹਰ ਮਹਿਮਾਨ ਨਾਂਹ ਪੱਖੀ ਵਤੀਰਾ ਜਿਤਲਾ ਰਿਹਾ ਹੈ। ਇਸ ਸਾਰੇ ਦਾ ਮਤਲਬ ਕੋਈ ਸਮਝ ਨਹੀਂ ਰਿਹਾ ਹੈ। ਅਸਲ ਵਿੱਚ ਜਿਹੜੀ ਸਰਕਾਰ ਲੋਕਾਂ ਨੇ ਚੁਣੀ ਹੁੰਦੀ ਹੈ। ਉਸ ਸਰਕਾਰ ਨੂੰ ਲੋਕਾਂ ਦਾ ਤੇ ਲੋਕ-ਹਿਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਪਰ ਮੋਦੀ ਇਸ ਗੱਲ ਨੂੰ ਸਮਝ ਨਹੀਂ ਰਹੇ ਹਨ। ਕਿਸਾਨਾਂ ਦੇ ਸੰਬੰਧੀ ਫੈਸਲਾ ਲੈਣਾ ਅਤੀ ਜ਼ਰੂਰੀ ਹੈ। ਬਿੱਲਾ ਦੀ ਵਾਪਸੀ ਕਰਕੇ ਮੋਦੀ ਨੂੰ ਅਪਨਾ ਅਕਸ ਸੁਧਾਰਣਾ ਸਮੇ ਦੀ ਲੋੜ ਹੈ।

ਜੇਕਰ ਇਸੇ ਤਰਾਂ ਹੱਠੀ ਵਤੀਰਾ ਰਖਿਆ ਤਾਂ ਕੋਈ ਵੀ ਦੇਸ ਭਾਰਤ ਵੱਲ ਅਪਨਾ ਰੁਕ ਨਹੀਂ ਕਰੇਗਾ।

ਗਣਤੰਤਰ ਦਿਵਸ ਤੇ ਮੁੱਖ ਮਹਿਮਾਨਾਂ ਦੀ ਕਿਸਾਨਾਂ ਕਰਕੇ ਨਾਂਹ ਕਰਨਾ ਕੋਈ ਛੋਟੀ ਗੱਲ ਨਹੀਂ ਹੈ। ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। 1966 ਤੋ ਬਾਦ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਜਿਸ ਦੀ ਚਰਚਾ ਪੂਰੇ ਸੰਸਾਰ ਵਿੱਚ ਹੋ ਰਹੀ ਹੈ। ਨਾਂ ਮੋਦੀ ਭਗਤ ਸੋਚ ਰਹੇ ਹਨ। ਨਾਂ ਹੀ ਮੋਦੀ ਮੰਤਰੀ ਮੰਡਲ ਸੋਚ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਉਸ ਦਾ ਅੜੀਅਲ ਵਤੀਰਾ ਸੋਚਣ ਨਹੀਂ ਦੇ ਰਿਹਾ ਹੈ ਕਿ ਕੋਈ ਮੁੱਖ ਮਹਿਮਾਨ ਸਹਿਮਤ ਕਿਉਂ ਨਹੀਂ ਹੋ ਰਿਹਾ ਹੈ।

ਭਾਰਤ ਦਾ ਅਕਸ ਸੰਸਾਰ ਪੱਧਰ ਤੇ ਗਿਰ ਰਿਹਾ ਹੈ। ਜਿਸ ਸੰਬੰਧੀ ਸਰਕਾਰ ਨੂੰ ਅਪਨੀ ਸੋਚ ਬਦਲਣੀ ਹੋਵੇਗੀ। ਲੋਕ-ਹਿਤਾਂ ਦਾ ਖਿਆਲ ਰੱਖਣਾ ਪਵੇਗਾ। ਕਿਸਾਨਾਂ ਦੇ ਸੰਘਰਸ਼ ਨੂੰ ਸਮਝਣਾ ਪਵੇਗਾ। ਕਿਸਾਨ ਵਿਰੌਧੀ ਕਾਨੂੰਨਾਂ ਦੀ ਵਾਪਸੀ ਕਰਨੀ ਹੋਵੇਗੀ। ਇਹ ਸਰਕਾਰ ਲੋਕਾਂ ਦੀ ਹੈ। ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਰਕਾਰ ਦਾ ਨੈਤਿਕ ਫਰਜ ਹੈ। ਸਰਕਾਰ ਲੋਕ-ਹਿਤਾਂ ਦਾਂ ਜਲੂਸ ਕੱਢ ਰਹੀ ਹੈ। ਕਿਸਾਨਾਂ ਦਾ ਰੋਜ ਦਿਹਾੜੇ ਮਰਨਾ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦਾ ਪ੍ਰਗਟਾਵਾ ਹੈ। ਜਿਸ ਤੇ ਪੂਰੇ ਸੰਸਾਰ ਦੀਆ ਨਜ਼ਰਾਂ ਹਨ।

ਹਾਲ ਦੀ ਘੜੀ ਮੋਦੀ ਸਰਕਾਰ ਦੇ ਅਕਸ ਦਾ ਜਲੂਸ ਨਿਕਲ ਰਿਹਾ ਹੈ । ਜਿਸ ਦਾ ਕਾਰਣ ਗਣਤੰਤਰ ਦਿਵਸ ਤੇ ਵਿਦੇਸ਼ੀ ਮੁੱਖ ਮਹਿਮਾਨਾਂ ਦਾ ਨਾਂ ਆਉਣਾ ਹੈ। ਜਿਸ ਦਾ ਮੁੱਖ ਕਾਰਣ ਕਿਸਾਨ ਸੰਘਰਸ਼ ਹੈ ਤੇ ਸਰਕਾਰ ਦਾ ਨਾਂ ਪੱਖੀ ਵਤੀਰਾ ਲੋਕ-ਹਿਤ ਸੰਬੰਧੀ ਹੈ।

ਜੇਕਰ ਕੋਈ ਵਿਦੇਸ਼ੀ ਮਹਿਮਾਨ ਗਣਤੰਤਰ ਦਿਵਸ ਤੇ ਨਾਂ ਆਇਆ ਤਾਂ ਸਰਕਾਰ ਦਾ ਅਕਸ ਹਰ ਪੱਖੋਂ ਮਾੜਾ ਗਿਣਿਆ ਜਾਵੇਗਾ। ਕੋਈ ਵੀ  ਵਿਦੇਸ਼ੀ  ਭਾਰਤ ਵੱਲ ਮੂੰਹ ਕਰਨ ਵੇਲੇ ਦਸ ਵਾਰ ਸੋਚੇਗਾ।