ਪਾਕਿਸਤਾਨ ਪ੍ਰਬੰਧ ਹੇਠਲੇ ਅਜ਼ਾਦ ਕਸ਼ਮੀਰ ਦੇ ਲੋਕ ਐਲਓਸੀ ਲੰਘਣ ਨੂੰ ਤਿਆਰ; ਇਮਰਾਨ ਵੱਲੋਂ ਅਜਿਹਾ ਨਾ ਕਰਨ ਦੀ ਬੇਨਤੀ

ਪਾਕਿਸਤਾਨ ਪ੍ਰਬੰਧ ਹੇਠਲੇ ਅਜ਼ਾਦ ਕਸ਼ਮੀਰ ਦੇ ਲੋਕ ਐਲਓਸੀ ਲੰਘਣ ਨੂੰ ਤਿਆਰ; ਇਮਰਾਨ ਵੱਲੋਂ ਅਜਿਹਾ ਨਾ ਕਰਨ ਦੀ ਬੇਨਤੀ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਟਵੀਟ ਕਰਕੇ ਪਾਕਿਸਤਾਨ ਦੇ ਪ੍ਰਬੰਧ ਹੇਠਲੇ ਕਸ਼ਮੀਰ (ਅਜ਼ਾਦ ਕਸ਼ਮੀਰ) ਦੇ ਕਸ਼ਮੀਰੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਭਾਵਨਾਵਾਂ ਦੇ ਵੇਗ ਵਿੱਚ ਆ ਕੇ ਭਾਰਤ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਭਾਰਤ ਵੱਲੋਂ ਕੈਦ ਕੀਤੇ ਕਸ਼ਮੀਰੀਆਂ ਦੀ ਮਦਦ ਕਰਨ ਲਈ ਐਲ.ਓ.ਸੀ (ਹੱਦ ਦੀ ਲਕੀਰ) ਨਾ ਲੰਘਣ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਭਾਰਤ ਸਰਕਾਰ ਨੇ ਧਾਰਾ 370 ਹਟਾ ਕੇ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰ ਲਿਆ ਸੀ ਤੇ ਉਸ ਤੋਂ ਬਾਅਦ ਅੱਜ ਤੱਕ ਦੋ ਮਹੀਨੇ ਹੋ ਚੱਲੇ ਹਨ ਪਰ ਕਸ਼ਮੀਰ ਨੂੰ ਇੱਕ ਜੇਲ੍ਹ ਬਣਾ ਦਿੱਤਾ ਗਿਆ ਹੈ ਜਿਸ ਦਾ ਦੁਨੀਆ ਨਾਲ ਕੋਈ ਸੰਪਰਕ ਨਹੀਂ ਹੈ।

ਇਮਰਾਨ ਖਾਨ ਨੇ ਟਵੀਟ 'ਤੇ ਲਿਖਿਆ, "ਮੈਂ ਅਜ਼ਾਦ ਜੰਮੂ ਕਸ਼ਮੀਰ ਦੇ ਕਸ਼ਮੀਰੀਆਂ ਦੀ ਤਕਲੀਫ ਨੂੰ ਸਮਝ ਸਕਦਾ ਹਾਂ ਜੋ ਉਹ ਭਾਰਤੀ ਕਬਜ਼ੇ ਹੇਠਲੇ ਜੰਮੂ ਕਸ਼ਮੀਰ ਵਿੱਚ 2 ਮਹੀਨਿਆਂ ਤੋਂ ਲੱਗੇ ਹੋਏ ਅਣਮਨੁੱਖੀ ਕਰਫਿਊ ਕਾਰਨ ਕਸ਼ਮੀਰੀਆਂ ਦੀਆਂ ਤਕਲੀਫਾਂ ਨੂੰ ਦੇਖ ਕੇ ਝੱਲ ਰਹੇ ਹਨ।"

ਉਹਨਾਂ ਕਿਹਾ, "ਪਰ ਜੇ ਕੋਈ ਅਜ਼ਾਦ ਕਸ਼ਮੀਰ ਵਿੱਚੋਂ ਐੱਲਓਸੀ ਲੰਘ ਕੇ ਕਸ਼ਮੀਰੀ ਸੰਘਰਸ਼ ਨੂੰ ਮਨੁੱਖਤਾਵਾਦੀ ਮਦਦ ਦੇਣ ਲਈ ਗਿਆ ਤਾਂ ਉਹ ਭਾਰਤੀ ਨਜ਼ਰੀਏ ਦੇ ਪੱਖ ਵਿੱਚ ਹੀ ਭੁਗਤੇਗਾ ਜੋ ਭਾਰਤੀ ਕਬਜ਼ੇ ਖਿਲਾਫ ਕਸ਼ਮੀਰੀ ਸੰਘਰਸ਼ ਨੂੰ ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ "ਇਸਲਾਮਿਕ ਅੱਤਵਾਦ" ਦਾ ਨਾਂ ਦਿੰਦਾ ਹੈ। ਇਸ ਨਾਲ ਭਾਰਤ ਨੂੰ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਜ਼ੁਲਮ ਵਧਾਉਣ ਅਤੇ ਐੱਲਓਸੀ ਦੇ ਪਾਰ ਹਮਲਾ ਕਰਨ ਦਾ ਬਹਾਨਾ ਮਿਲੇਗਾ।"


ਇਮਰਾਨ ਖਾਨ

ਦੱਸ ਦਈਏ ਕਿ ਬੀਤੇ ਦਿਨ ਪਾਕਿਸਤਾਨ ਦੇ ਪ੍ਰਬੰਧ ਹੇਠਲੇ ਅਜ਼ਾਦ ਕਸ਼ਮੀਰ ਵਿੱਚ ਕਸ਼ਮੀਰ ਦੀ ਅਜ਼ਾਦੀ ਲਈ ਸੰਘਰਸ਼ਸ਼ੀਲ਼ ਜਥੇਬੰਦੀ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਸੱਦੇ 'ਤੇ ਹਜ਼ਾਰਾਂ ਲੋਕਾਂ ਵੱਲੋਂ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਕਸ਼ਮੀਰ ਦੇ ਅਜ਼ਾਦੀ ਸੰਘਰਸ਼ ਦੀ ਹਮਾਇਤ ਵਿੱਚ ਮਾਰਚ ਸ਼ੁਰੂ ਕੀਤਾ।

ਜੇਕੇਐਲਐਫ ਦੇ ਬੁਲਾਰੇ ਨੇ ਪਾਕਿਸਤਾਨ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਮਾਰਚ ਚਕੌਥੀ ਸੈਕਟਰ ਪਹੁੰਚ ਕੇ ਉੱਥੋਂ ਐਲਓਸੀ ਨੂੰ ਪਾਰ ਕਰੇਗਾ। ਉਹਨਾਂ ਕਿਹਾ ਕਿ ਆਸ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਉਹਨਾਂ ਦੇ ਰਾਹ ਵਿੱਚ ਰੋਕਾਂ ਨਹੀਂ ਲਾਵੇਗਾ।

ਮੁਜ਼ੱਫਰਾਬਾਦ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਐਲਓਸੀ ਦੇ ਨੇੜੇ ਨਾ ਜਾਣ। ਉਹਨਾਂ ਕਿਹਾ ਕਿ ਭਾਰਤੀ ਫੌਜ ਨਿਹੱਥੇ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾ ਸਕਦੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।