ਪੰਜਾਬੀ ਟ੍ਰਿਬਿਊਨ ਅਖ਼ਬਾਰ ਵੱਲੋਂ ਇੱਕ ਓਅੰਕਾਰ ਨੂੰ 'ਓਮ' ਲਿਖਣ 'ਤੇ ਉੱਠਿਆ ਇਤਰਾਜ਼

ਪੰਜਾਬੀ ਟ੍ਰਿਬਿਊਨ ਅਖ਼ਬਾਰ ਵੱਲੋਂ ਇੱਕ ਓਅੰਕਾਰ ਨੂੰ 'ਓਮ' ਲਿਖਣ 'ਤੇ ਉੱਠਿਆ ਇਤਰਾਜ਼

ਚੰਡੀਗੜ੍ਹ: ਆਨਲਾਈਨ ਖ਼ਰੀਦਦਾਰੀ ਵਾਲੀ ‘ਰੈਡਬਬਲ’ ਨਾਂ ਦੀ ਇੱਕ ਵੈੱਬਸਾਈਟ ਵੱਲੋਂ ਔਰਤਾਂ ਦੇ ਰੈਡੀਮੇਡ ਕੱਪੜਿਆਂ ‘ਤੇ ਪਾਵਨ ਗੁਰਬਾਣੀ ਵਿੱਚੋਂ ‘ਇੱਕ ਓਅੰਕਾਰ’ ਸਮੇਤ ਹੋਰ ਸਿੱਖ ਚਿੰਨ੍ਹ ਛਾਪਣ ਦੇ ਮਾਮਲੇ ਸਬੰਧੀ ਪੰਜਾਬੀ ਟ੍ਰਿਬਿਊਨ ਅਖਬਾਰ ਅਦਾਰੇ ਵੱਲੋਂ ਛਾਪੀ ਖ਼ਬਰ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੇ ਇੱਕ ਓਅੰਕਾਰ ਸ਼ਬਦ ਨੂੰ ਹਿੰਦੂ ਮਤ ਦਾ 'ਓਮ' ਸ਼ਬਦ ਲਿਖ ਦਿੱਤਾ ਹੈ। ਜਿੱਥੇ ਪੰਜਾਬੀ ਟ੍ਰਿਬਿਊਨ ਅਖਬਾਰ ਨੇ 16 ਤਰੀਕ ਦੇ "ਪ੍ਰਿੰਟ ਐਡੀਸ਼ਨ" ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਸਬੰਧੀ ਜਾਰੀ ਬਿਆਨ ਨੂੰ ਛਾਪਿਦਿਆਂ ਸਹੀ ਇੱਕ ਓਅੰਕਾਰ ਸ਼ਬਦ ਦਾ ਚਿੰਨ ਵਰਤਿਆ ਹੈ ਪਰ ਵੈਬਸਾਈਟ ਉੱਤੇ ਇੱਕ ਓਅੰਕਾਰ ਦੀ ਥਾਂ 'ਓਮ' ਸ਼ਬਦ ਲਿਖਿਆ ਹੈ। 

ਵੈੱਬਸਾਈਟ 'ਤੇ ਛਾਪੀ ਖ਼ਬਰ ਵਿੱਚ ਲਿਖਿਆ ਗਿਆ, "ਆਨਲਾਈਨ ਖ਼ਰੀਦਦਾਰੀ ਵਾਲੀ ‘ਰੈੱਡਬਬਲ’ ਨਾਂ ਦੀ ਵੈੱਬਸਾਈਟ ਵੱਲੋਂ ਔਰਤਾਂ ਦੇ ਕੱਪੜਿਆਂ ’ਤੇ ਗੁਰਬਾਣੀ ਵਿਚੋਂ ‘ਓਮ’ ਛਾਪੇ ਜਾਣ ਦਾ ਸ਼੍ਰੋਮਣੀ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ।"

ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਸਾਫ ਤੌਰ 'ਤੇ ਇੱਕ ਓਅੰਕਾਰ ਲਿਖਿਆ ਗਿਆ ਹੈ, ਜਿਸ ਦੀ ਤਸਵੀਰ ਅਸੀਂ ਨਾਲ ਨੱਥੀ ਕਰ ਰਹੇ ਹਾਂ।

ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਪ੍ਰੈਸ ਬਿਆਨ ਦੀ ਤਸਵੀਰ

ਪੰਜਾਬੀ ਟ੍ਰਿਬਿਊਨ ਵੱਲੋਂ ਕੀਤੀ ਗਈ ਇਸ ਕੁਤਾਹੀ 'ਤੇ ਇਤਰਾਜ਼ ਕਰਦਿਆਂ ਪੱਤਰਕਾਰ ਗੁਰਸੇਵਕ ਸਿੰਘ ਧੌਲਾ ਨੇ ਆਪਣੀ ਫੇਸਬੁੱਕ 'ਤੇ ਲਿਖਿਆ, "ਇਹ ਦੋਨੋਂ ਸਕਰੀਨਸ਼ਾਟ 16 ਤਰੀਕ ਦੇ ਪੰਜਾਬੀ ਟ੍ਰਿਬਿਊਨ ਦੇ ਹਨ । ਛਪਣ ਵਾਲੇ ਅਖਬਾਰ ਵਿਚ ਖ਼ਬਰ ਸਹੀ ਲਾਈ ਗਈ ਹੈ ਤੇ ਲਿਖਤ ਵਾਲੀ ਵੈੱਬਸਾਈਟ ਤੇ ੴ ਦੀ ਥਾਂ 'ਓਮ' ਕਰ ਦਿੱਤਾ ਗਿਆ ਹੈ। ਕੀ ਪੰਜਾਬੀ ਟ੍ਰਿਬਿਊਨ ਵਾਲਿਆਂ ਨੂੰ ੴ ਅਤੇ ਓਮ ਦੇ ਫਰਕ ਦਾ ਵੀ ਨਹੀਂ ਪਤਾ ? ਗੁਰਬਾਣੀ ਵਿਚ ਕਿਤੇ ਵੀ ਓਮ ਦਾ ਚਿੰਨ ਨਹੀਂ ਹੈ। 
ਦਰਅਸਲ ਇਹ ਸਭ ਕੁੱਝ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ।"

 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ