ਕਰਫਿਊ ਦੌਰਾਨ ਨਸ਼ਾ ਛਡਾਊ ਕੇਂਦਰਾਂ 'ਚ ਦਰਜ ਹੋਏ ਨਵੇਂ 86,371 ਲੋਕ

ਕਰਫਿਊ ਦੌਰਾਨ ਨਸ਼ਾ ਛਡਾਊ ਕੇਂਦਰਾਂ 'ਚ ਦਰਜ ਹੋਏ ਨਵੇਂ 86,371 ਲੋਕ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕੋਰੋਨਾਵਾਇਰਸ ਮਹਾਂਮਾਰੀ ਕਾਰਨ ਪੰਜਾਬ ਵਿਚ ਲੱਗੇ ਕਰਫਿਊ ਦੇ ਪਿਛਲੇ 45 ਦਿਨਾਂ ਦੌਰਾਨ 86,371 ਲੋਕਾਂ ਨੇ ਨਸ਼ਾ ਛੱਡਣ ਦੇ ਇਲਾਜ਼ ਲਈ ਆਪਣੇ ਨਾਂ ਦਰਜ ਕਰਾਏ ਹਨ।

ਸਰਕਾਰੀ ਅੰਕੜਿਆਂ ਮੁਤਾਬਕ 23 ਮਾਰਚ ਤੋਂ ਪਹਿਲਾਂ ਪੰਜਾਬ ਵਿਚ ਸਰਕਾਰੀ ਅਤੇ ਗੈਰ-ਸਰਕਾਰ ਨਸ਼ਾ ਛਡਾਊ ਕੇਂਦਰਾਂ ਵਿਚ 4.14 ਲੱਖ ਲੋਕਾਂ ਦੇ ਨਾਂ ਦਰਜ ਸਨ, ਜਿਹਨਾਂ ਦੀ ਕਰਫਿਊ ਦੌਰਾਨ ਗਿਣਤੀ ਵਧ ਕੇ 5.05 ਲੱਖ ਹੋ ਗਈ ਹੈ।

ਸਰਕਾਰ ਦਾਅਵਾ ਕਰ ਰਹੀ ਹੈ ਕਿ ਕਰਫਿਊ ਨਾਲ ਸੂਬੇ ਵਿਚ ਨਸ਼ੇ ਦੀ ਸਪਲਾਈ ਚੇਨ ਟੁੱਟ ਗਈ ਹੈ ਜਿਸ ਕਰਕੇ ਇੰਨੀ ਵੱਡੀ ਗਿਣਤੀ 'ਚ ਲੋਕਾਂ ਨੇ ਨਸ਼ਾ ਛਡਾਊ ਕੇਂਦਰਾਂ ਵਿਚ ਦਵਾਈ ਲਈ ਨਾਂ ਦਰਜ ਕਰਾਏ ਹਨ। 

 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।