ਕੋਵਿਡ-19 ਮਹਾਮਾਰੀ ਦੇ ਦੌਰਾਨ ਦਿਲ ਦਾ ਖਿਆਲ ਰੱਖਣਾ ਜ਼ਰੂਰੀ ਕਿਉਂ?

ਕੋਵਿਡ-19 ਮਹਾਮਾਰੀ ਦੇ ਦੌਰਾਨ ਦਿਲ ਦਾ ਖਿਆਲ ਰੱਖਣਾ ਜ਼ਰੂਰੀ ਕਿਉਂ?
ਅਸੀਂ ਜਾਣਦੇ ਹਾਂ ਕਿ ਕਾਰਡੀਓਵਸਕੁਲਰ ਬੀਮਾਰੀਆਂ (ਹਾਰਟ ਅਟੈਕ, ਸਟਰੋਕ ਆਦਿ) ਦੇ ਕਾਰਨ ਹਰ ਸਾਲ ਲਗਭਗ 2 ਕਰੋੜ ਲੋਕਾਂ ਦੀ ਜਾਨ ਜਾਂਦੀ ਹੈ। ਮੈਂ ਕਿਸੇ ਨੂੰ ਡਰਾ ਨਹੀਂ ਰਿਹਾ, ਇਹ ਇੱਕ ਸੱਚ ਹੈ ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਹਾਰਟ ਅਟੈਕ ਦੇ ਮਰੀਜ਼ਾਂ ਦੀ ਹੁੰਦੀ ਹੈ। ਹਾਰਟ ਅਟੈਕ ਦੇ ਮਾਮਲੇ ਸਮਾਂ ਦੇ ਨਾਲ ਵਧਦੇ ਜਾ ਰਹੇ ਹਨ ਅਤੇ ਅੱਜਕੱਲ੍ਹ 25-30 ਸਾਲ ਦੀ ਜਵਾਨ ਉਮਰ ਵਿੱਚ ਵੀ ਲੋਕ ਹਾਰਟ ਅਟੈਕ ਦੇ ਕਾਰਨ ਮਰਨ ਲੱਗੇ ਹਨ।
 
ਹਾਰਟ ਦੀਆਂ ਬੀਮਾਰੀ ਪਹਿਲਾਂ ਹੀ ਖਤਰਨਾਕ ਮੰਨੀ ਜਾਂਦੀ ਸੀ ਅਤੇ ਇਸ ਵਾਰ ਤਾਂ ਕੋਰੋਨਾ ਵਾਇਰਸ ਮਹਾਮਾਰੀ ਨੇ ਜ਼ਿੰਦਗੀ ਨੂੰ ਜ਼ਿਆਦਾ ਮੁਸ਼ਕਲ ਬਣਾ ਦਿੱਤਾ ਹੈ। ਦੁਨਿਆ ਭਰ ਵਿੱਚ ਹੋਈਆਂ ਤਮਾਮ ਖੋਜਾਂ ਦੱਸਦੀਆਂ ਹਨ ਕਿ ਕੋਰੋਨਾ ਵਾਇਰਸ ਕਾਰਨ ਮੌਤ ਦਾ ਖ਼ਤਰਾ ਸਭ ਤੋਂ ਜ਼ਿਆਦਾ ਡਾਇਬਿਟੀਜ, ਹਾਰਟ ਅਤੇ ਹਾਈ ਬਲੱਡ ਪ੍ਰੇਸ਼ਰ ਦੇ ਮਰੀਜ਼ਾਂ ਨੂੰ ਹੈ। 
 
ਕੋਰੋਨਾ ਵਾਇਰਸ ਮੁੱਖ ਰੂਪ ਵਿੱਚ ਫੇਫੜਿਆਂ ਵਿੱਚ ਫੈਲਣ ਵਾਲਾ ਇਨਫੈਕਸ਼ਨ ਹੈ। ਲੇਕਿਨ ਫੇਫੜਿਆਂ ਦੇ ਆਸਪਾਸ ਮੌਜੂਦ ਅੰਗਾਂ ਨੂੰ ਵੀ ਇਸ ਤੋਂ ਖ਼ਤਰਾ ਹੁੰਦਾ ਹੈ। ਤਮਾਮ ਅਧਿਅਨਾਂ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਵਿਅਕਤੀ ਨੂੰ ਜੇਕਰ ਪਹਿਲਾਂ ਹੀ ਦਿਲ ਦਾ ਕੋਈ ਰੋਗ ਹੈ ਤਾਂ ਉਸ ਨੂੰ ਕਾਰਡਿਐਕ ਅਰੈੱਸਟ ਹੋ ਸਕਦਾ ਹੈ ਅਤੇ ਉਸ ਦੀ ਜਾਨ ਜਾ ਸਕਦੀ ਹੈ। ਇਸਦੇ ਇਲਾਵਾ ਤਮਾਮ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੋ ਲੋਕ ਕੋਰੋਨਾ ਦੇ ਗੰਭੀਰ ਸੰਕਰਮਣ ਨੂੰ ਝੱਲ ਚੁੱਕੇ ਹਨ ,ਯਾਨੀ ਹਾਸਪਤਾਲ ਵਿੱਚ ਭਰਤੀ ਰਹੇ ਹਨ, ਉਨ੍ਹਾਂ ਨੂੰ ਕੋਰੋਨਾ ਤੋਂ ਠੀਕ ਹੋਣ ਦੇ ਬਾਅਦ ਵੀ ਹਾਰਟ ਦੀਆਂ ਸਮੱਸਿਆਵਾਂ ਹੋ ਰਹੀਆਂ ਹਨ। ਇਸ ਲਈ ਮਹਾਮਾਰੀ ਦੇ ਦੌਰਾਨ ਹਾਰਟ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ।
 
ਸਿਗਰਟ ਪੀਂਦੇ ਹੋ ਤਾਂ ਇਸ ਨੂੰ ਤੁਰੰਤ ਛੱਡ ਦਿਓ। ਧੂੰਆਂ ਤੁਹਾਡੇ ਫੇਫੜੇ, ਦਿਲ, ਸਾਹ ਨਲੀ, ਸਾਰਿਆਂ ਨੂੰ ਕਮਜ਼ੋਰ ਕਰਦਾ ਹੈ।ਖਾਣ ਵਿੱਚ ਤੇਲ, ਘੀ, ਬਟਰ ਦਾ ਪ੍ਰਯੋਗ ਘੱਟ ਕਰੋ ਕਿਉਂਕਿ ਇਨ੍ਹਾਂ ਤੋਂ ਕੋਲੇਸਟਰਾਲ ਵਧਦਾ ਹੈ ਅਤੇ ਕੋਲੇਸਟਰਾਲ ਨਾਲ ਧਮਨੀਆਂ ਬਲਾਕ ਹੁੰਦੀਆਂ ਹਨ।ਆਪਣਾ ਭਾਰ ਕੰਟਰੋਲ ਵਿੱਚ ਰੱਖੋ। ਜੇਕਰ ਮੋਟੇ ਹੋ ਤਾਂ ਭਾਰ ਘਟਾਉਣਾ ਸ਼ੁਰੂ ਕਰ ਦਿਓ। ਕਿਉਂਕਿ ਮੋਟਾਪੇ ਦੇ ਕਾਰਨ ਵੀ ਕੋਰੋਨਾ ਅਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ।ਰੋਜ਼ਾਨਾ ਘੱਟ ਤੋਂ ਘੱਟ 30 ਮਿੰਟ ਐਕਸਰਸਾਈਜ਼ ਜ਼ਰੂਰ ਕਰੋ ਤਾਂਕਿ ਤੁਹਾਡਾ ਸਟੈਮਿਨਾ ਅੱਛਾ ਰਹੇ ਅਤੇ ਸਰੀਰ ਵਿੱਚ ਬਲਡ ਸਰਕੂਲੇਸ਼ਨ ਠੀਕ ਰਹੇ।
 
ਖਾਣ ਵਿੱਚ ਹਰੀ ਸਬਜ਼ੀਆਂ, ਰੰਗੀਨ ਸਬਜ਼ੀਆਂ, ਫਲ, ਦਾਲ, ਅਨਾਜ, ਨਟਸ, ਬੀਜ, ਦੁੱਧ ਅਤੇ ਦੁੱਧ ਤੋਂ ਬਣੇ ਪ੍ਰੋਡਕਟਸ, ਆਂਡੇ, ਮੱਛੀ ਆਦਿ ਦਾ ਸੇਵਨ ਵਧਾ ਦਿਓ ਅਤੇ ਜੰਕ ਫੂਡਸ ਅਤੇ ਪ੍ਰਾਸੈਸਡ ਫੂਡਸ ਦਾ ਸੇਵਨ ਘੱਟ ਕਰ ਦਿਓ। ਹਰ ਦਿਨ ਸਵੇਰੇ ਹਲਕੀ ਗੁਨਗੁਨੀ ਧੁੱਪੇ ਘੱਟ ਤੋਂ ਘੱਟ 15 ਮਿੰਟ ਜ਼ਰੂਰ ਬੈਠੋ ਤਾਂਕਿ ਤੁਹਾਡੇ ਸਰੀਰ ਨੂੰ ਵਿਟਾਮਿਨ ਡੀ ਮਿਲ ਸਕੇ। ਵਿਟਾਮਿਨ ਡੀ ਦੀ ਕਮੀ ਕੋਰੋਨਾ ਵਾਇਰਸ ਸੰਕਰਮਣ ਵਿੱਚ ਬਹੁਤ ਘਾਤਕ ਸਾਬਤ ਹੋ ਸਕਦੀ ਹੈ। ਕੋਵਿਡ ਦੇ ਲੱਛਣ ਵਿਖਾਈ ਦੇਣ ’ਤੇ ਤੁਰੰਤ ਆਪਣੇ ਡਾਕਟਰ ਦੀ ਸਹਾਇਤਾ ਲਵੋ ਅਤੇ ਨਾ ਛੁਪਾਓ ਕਿ ਤੁਹਾਨੂੰ ਹੋਰ ਕੋਈ ਬਿਮਾਰੀ ਵੀ ਪਹਿਲੋ ਤੋਂ ਹੈ ਅਤੇ ਤੁਸੀਂ ਉਸ ਦੇ ਇਲਾਜ ਅਧੀਨ ਹੋ। 
 
 ਡਾ. ਰਿਪੁਦਮਨ ਸਿੰਘ