ਡਰੋਨ ਰਾਹੀਂ ਹਥਿਆਰ ਭੇਜਣ ਦੇ ਮਾਮਲੇ 'ਚ ਨੀਟਾ ਤੇ ਬੱਗਾ ਖਿਲਾਫ ਗੈਰ ਜ਼ਮਾਨਤੀ ਵਰੰਟ ਜਾਰੀ

ਡਰੋਨ ਰਾਹੀਂ ਹਥਿਆਰ ਭੇਜਣ ਦੇ ਮਾਮਲੇ 'ਚ ਨੀਟਾ ਤੇ ਬੱਗਾ ਖਿਲਾਫ ਗੈਰ ਜ਼ਮਾਨਤੀ ਵਰੰਟ ਜਾਰੀ

ਮੋਹਾਲੀ: ਪੰਜਾਬ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਡਰੋਨਾਂ ਰਾਹੀਂ ਸਿੱਖ ਖਾੜਕੂਆਂ ਨੂੰ ਹਥਿਆਰ ਸਪਲਾਈ ਕਰਨ ਦੇ ਮਾਮਲੇ 'ਚ ਭਾਰਤ ਦੀ ਐਨਆਈਏ ਅਦਾਲਤ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਿਤ ਰਣਜੀਤ ਸਿੰਘ ਨੀਟਾ ਅਤੇ ਗੁਰਮੀਤ ਸਿੰਘ ਬੱਗਾ ਖਿਲਾਫ ਗੈਰ ਜ਼ਮਾਨਤੀ ਵਰੰਟ ਜਾਰੀ ਕੀਤੇ ਹਨ। 

ਰਣਜੀਤ ਸਿੰਘ ਨੀਟਾ ਜੰਮੂ ਦੇ ਆਰਐਸ ਪੁਰਾ ਇਲਾਕੇ ਨਾਲ ਸਬੰਧਿਤ ਹੈ ਜਦਕਿ ਗੁਰਮੀਤ ਸਿੰਘ ਬੱਗਾ ਹੁਸ਼ਿਆਰਪੁਰ ਇਲਾਕੇ ਨਾਲ ਸਬੰਧਿਤ ਹੈ। ਭਾਰਤੀ ਜਾਂਚ ਅਜੈਂਸੀਆਂ ਦੇ ਦਾਅਵੇ ਮੁਤਾਬਕ ਨੀਟਾ ਪਾਕਿਸਤਾਨ ਵਿਚ ਰਹਿ ਰਿਹਾ ਹੈ ਜਦਕਿ ਬੱਗਾ ਜਰਮਨੀ ਵਿਚ ਹੈ। 

ਭਾਰਤੀ ਅਜੇਂਸੀਆਂ ਵੱਲੋਂ ਦਰਜ ਇਸ ਮਾਮਲੇ 'ਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਡਰੋਨਾਂ ਰਾਹੀਂ ਪੰਜਾਬ ਵਿਚ ਹਥਿਆਰ, ਗੋਲੀ-ਸਿੱਕਾ, ਸੰਚਾਰ ਦੇ ਸਾਧਨ ਅਤੇ ਭਾਰਤੀ ਨਕਲੀ ਨੋਟ ਭੇਜੇ ਗਏ ਸਨ। 

ਇਸ ਮਾਮਲੇ 'ਚ ਹੁਣ ਤਕ ਨੌ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਦੀ ਜਾਂਚ ਐਨਆਈਏ ਕਰ ਰਹੀ ਹੈ।