ਗੈਸ ਸਲੰਡਰ ਦੀ ਕੀਮਤ ਵਿਚ 144.5 ਰੁਪਏ ਦਾ ਵਾਧਾ

ਗੈਸ ਸਲੰਡਰ ਦੀ ਕੀਮਤ ਵਿਚ 144.5 ਰੁਪਏ ਦਾ ਵਾਧਾ

ਨਵੀਂ ਦਿੱਲੀ:  ਐਲਪੀਜੀ ਗੈਸ ਸਲੰਡਰ ਦੀ ਕੀਮਤ ਵਿਚ 144.5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਕਾਰਨ ਕੌਮਾਂਤਰੀ ਪੱਧਰ 'ਤੇ ਕੀਮਤਾਂ ਵਧਣ ਨੂੰ ਦੱਸਿਆ ਜਾ ਰਿਹਾ ਹੈ। ਪਰ ਘਰੇਲੂ ਵਰਤੋਂ ਲਈ ਦਿੱਤੇ ਜਾਂਦੇ ਸਲੰਡਰਾਂ ਦੀ ਕੀਮਤ ਵਿਚ ਵਾਧਾ ਨਹੀਂ ਹੋਵੇਗਾ ਕਿਉਂਕਿ ਸਰਕਾਰ ਨੇ ਵਧੀ ਕੀਮਤ ਦੇ ਬਰਾਬਰ ਸਬਸਿਡੀ ਵਧਾਉਣ ਦਾ ਫੈਂਸਲਾ ਕੀਤਾ ਹੈ। 

ਸਬਸਿਡੀ ਤੋਂ ਬਿਨ੍ਹਾਂ ਹੁਣ 14.2 ਕਿੱਲੋ ਦੇ ਸਲੰਡਰ ਦੀ ਕੀਮਤ ਵਧ ਕੇ 858.50 ਰੁਪਏ ਹੋ ਗਈ ਹੈ। ਘਰੇਲੂ ਵਰਤੋਂ ਲਈ ਸਰਕਾਰ 12 ਸਲੰਡਰਾਂ 'ਤੇ ਸਬਸਿਡੀ ਦਿੰਦੀ ਹੈ। ਇਹ ਸਬਸਿਡੀ ਪਹਿਲਾਂ 153.86 ਰੁਪਏ ਸੀ ਜੋ ਹੁਣ ਵਧਾ ਕੇ 291.48 ਰੁਪਏ ਕਰ ਦਿੱਤੀ ਗਈ ਹੈ।