ਰੈਫਰੰਡਮ 2020 ਦੀ ਆੜ ਹੇਠ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਸ਼ਾਨ ਅਤੇ ਜਲੀਲ ਕਰਨਾ ਬੰਦ ਕਰੇ ਸਰਕਾਰ: ਦਲ ਖ਼ਾਲਸਾ

ਰੈਫਰੰਡਮ 2020 ਦੀ ਆੜ ਹੇਠ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਸ਼ਾਨ ਅਤੇ ਜਲੀਲ ਕਰਨਾ ਬੰਦ ਕਰੇ ਸਰਕਾਰ: ਦਲ ਖ਼ਾਲਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਦਲ ਖਾਲਸਾ ਜਿਲਾ ਨਵਾਸ਼ਹਿਰ ਦੀ ਇੱਕ ਅਹਿਮ ਮੀਟਿੰਗ ਜਿਲਾ ਪ੍ਰਧਾਨ ਸਤਨਾਮ ਸਿੰਘ ਭਾਰਾਪੁਰ ਦੀ ਅਗਵਾਈ ਵਿੱਚ ਹੋਈ।ਮੀਟਿੰਗ ਵਿੱਚ ਜਿੱਥੇ ਪਾਰਟੀ ਦੇ ਵਿਸਥਾਰ ਸੰਬੰਧੀ ਚਰਚਾ ਕੀਤੀ ਗਈ ਉਥੇ ਸਿੱਖ ਕੌਮ ਅਤੇ ਪੰਜਾਬੀਆ ਨੂੰ ਦਰਪੇਸ਼ ਸਮੱਸਿਆਵਾਂ ਤੇ ਵੀ ਵਿਚਾਰ ਵਟਾਦਰਾ ਕੀਤਾ ਗਿਆ।ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਦਲ ਖਾਲਸਾ ਦੇ ਕੌਮੀ ਸਕੱਤਰ ਰਣਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੈਟਰ ਦੇ ਇਸ਼ਾਰੇ ਤੇ ਰੈਫਰੰਡਮ ੨੦੨੦ ਦੀ ਆੜ ਹੇਠ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਸ਼ਾਨ ਅਤੇ ਜਲੀਲ ਕਰਨਾ ਬੰਦ ਕਰੇ।

ਯੂ.ਏ.ਪੀ.ਏ ਦੀ ਇਹ ਸੋਧ  ਖਾਸਕਰ ਘੱਟਗਿਣਤੀਆ ਅਤੇ ਅਪਣੇ ਹੱਕਾਂ ਦੀ ਗੱਲ ਕਰਨ ਵਾਲਿਆ ਲਈ ਹੀ ਕੀਤੀ ਗਈ ਹੈ।ਇਸ ਕਨੂੰਨ ਦੀ ਕਠੋਰਤਾ ਅਤੇ ਸਿੱਖਾ ਪ੍ਰਤੀ ਪੁਲਿਸ ਅਤੇ ਭਾਰਤੀ ਇੰਜੈਸੀਆ ਦੀ ਮਾੜੀ ਮਾਨਸਿਕਤਾ ਨੇ ਹੀ ਪਿਛਲੇ ਦਿਨੀ ਇੱਕ ਨੌਜਵਾਨ ਲਵਪ੍ਰੀਤ ਸਿੰਘ ਨੂੰ ਖੁਦਕਸ਼ੀ ਵੱਲ ਤੋਰਿਆ।

ਪੰਜਾਬ ਦੇ ਕਿਸਾਨਾ ਨਾਲ ਹੋ ਰਹੇ ਧੱਕੇ ਸੰਬੰਧੀ ਵਿਚਾਰ ਸਾਝੇ ਕਰਦੇ ਹੋਏ ਰਣਵੀਰ ਸਿੰਘ ਨੇ ਕਿਹਾ ਕੇਦਰ ਸਰਕਾਰ ਦੀ ਕਿਸਾਨਾ ਪ੍ਰਤੀ ਨੀਤੀ ਪੂਰੀ ਤਰਾ ਸ਼ੱਕੀ ਅਤੇ ਕਿਸਾਨ ਮਾਰੂ ਨਜ਼ਰ ਆ ਰਹੀ ਹੈ।ਪੰਜਾਬ ਅਤੇ ਕਿਸਾਨ ਹਿਤੈਸ਼ੀ ਖੇਤੀ ਮਾਹਰਾ ਵਲੋ 'ਖੇਤੀ ਬਜ਼ਾਰ ਸੁਧਾਰ' ਦੇ ਨਾਂ ਤੇ ਜਾਰੀ ਕੇਦਰੀ ਖੇਤੀ ਆਰਡੀਨੈਸ ਨੂੰ ਕਿਸਾਨਾ ਨਾਲ ਧੋਖਾ ਕਰਾਰ ਦਿੱਤਾ ਜਾ ਰਿਹਾ ਹੈ।ਇਹ ਆਰਡੀਨੈਸ ਪੰਜਾਬ ਦੇ ਖੇਤੀ ਅਰਥਚਾਰੇ ਨੂੰ ਲੀਹੋ ਲਾਹ ਦੇਣਗੇ ਅਤੇ ਪੰਜਾਬ ਦੀ ਅਰਥਵਿਵਸਥਾ ਤਹਿਸ ਨਹਿਸ ਹੋ ਜਾਵੇਗੀ।

ਜਿਲਾ ਪ੍ਰਧਾਨ ਭਾਈ ਸਤਨਾਮ ਸਿੰਘ ਭਾਰਾਪੁਰ ਨੇ ਦੱਸਿਆ ਪਾਰਟੀ ਦੇ ਵਿਸਥਾਰ ਲਈ ਮੀਟਿੰਗਾ ਦਾ ਸਿਲਸਲਾ ਸ਼ੁਰੂ ਕੀਤਾ ਗਿਆ ਹੈ। ਬੇਸ਼ੱਕ ਮੋਜੂਦਾ ਸਮੇ ਦੋਰਾਨ ਕਰੋਨਾ ਕਾਰਨ ਪ੍ਰਚਾਰ ਦੀ ਮੁਹਿੰਮ ਮੱਧਮ ਪੈ ਗਈ ਹੈ ਪਰ ਫਿਰ ਵੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਪਿੰਡ ਪਿੰਡ ਪਹੁੰਚ ਕਰਕੇ ਲੋਕਾਂ ਨੂੰ ਪਾਰਟੀ ਦੀਆ ਨੀਤੀਆਂ ਅਤੇ ਕੌਮੀ ਨਿਸ਼ਾਨੇ ਪ੍ਰਤੀ ਜਾਗਰੁੱਕ ਕੀਤਾ ਜਾਵੇਗਾ।ਇਸਦੇ ਨਾਲ ਹੀ ਧਰਮ ਪ੍ਰਚਾਰ ਦੀ ਲਹਿਰ ਨੂੰ ਵੀ ਪ੍ਰਚੰਡ ਕੀਤਾ ਜਾਵੇਗਾ।

ਇਸ ਮੌਕੇ ਮਨਦੀਪ ਸਿੰਘ ਸਾਹਦੜਾ ਅਪਣੇ ਨੌਜਵਾਨ ਸਾਥੀਆ ਸਮੇਤ ਦਲ ਖਾਲਸਾ ਚ ਸ਼ਾਮਲ ਹੋਏ।ਮੀਟਿੰਗ ਵਿੱਚ ਜਿਲਾ ਪ੍ਰਧਾਨ ਹੁਸ਼ਿਆਰਪੁਰ ਹਰਵਿੰਦਰ ਸਿੰਘ ਹਰਮੋਏ,ਪਰਮਜੀਤ ਸਿੰਘ,ਜਗਮੀਤ ਸਿੰਘ,ਕੁਲਵੀਰ ਸਿੰਘ,ਮਨਿੰਦਰ ਸਿੰਘ,ਸੁਖਮਿੰਦਰ ਸਿੰਘ,ਕੁਲਦੀਪ ਸਿੰਘ,ਜਰਨੈਲ ਸਿੰਘ,ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।