ਚੀਨ ਵਿਚ ਕਾਮਰੇਡਾਂ ਖਿਲਾਫ ਕਾਮਰੇਡ ਵੀ ਨਹੀਂ ਬੋਲ ਸਕਣਗੇ

ਚੀਨ ਵਿਚ ਕਾਮਰੇਡਾਂ ਖਿਲਾਫ ਕਾਮਰੇਡ ਵੀ ਨਹੀਂ ਬੋਲ ਸਕਣਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੀਨ ਦੇ ਸ਼ਾਸਨ 'ਤੇ ਕਾਬਜ਼ ਚੀਨੀ ਕਾਮਰੇਡ ਪਾਰਟੀ ਨੇ ਆਪਣੀ ਸਥਾਪਨਾ ਦੀ ਸ਼ਤਾਬਦੀ ਮਨਾਉਂਦਿਆਂ ਪਾਰਟੀ ਦੇ ਨਿਯਮਾਂ ਵਿਚ ਸੋਧ ਕੀਤੀ ਹੈ ਜਿਸ ਅਧੀਨ ਹੁਣ ਪਾਰਟੀ ਦੇ ਕਿਸੇ ਮੈਂਬਰ ਵੱਲੋਂ ਪਾਰਟੀ ਦੀਆਂ ਨੀਤੀਆਂ ਜਾ ਆਗੂਆਂ ਖਿਲਾਫ ਦਿੱਤੇ ਕਿਸੇ ਵੀ ਜਨਤਕ ਵਿਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਚੀਨ ਵਿਚ ਇਕ ਪਾਰਟੀ ਦਾ ਹੀ ਰਾਜ ਹੈ ਅਤੇ ਪਾਰਟੀ ਤੋਂ ਬਾਹਰ ਕਿਸੇ ਹੋਰ ਰਾਜਨੀਤਕ ਜਾਂ ਸਮਾਜਿਕ ਵਿਚਾਰ ਲਈ ਥਾਂ ਨਹੀਂ ਹੈ। ਹੁਣ ਇਹਨਾਂ ਨਵੇਂ ਨਿਯਮਾਂ ਨੂੰ ਪਾਰਟੀ ਦੇ ਅੰਦਰ ਮੋਜੂਦ ਥੋੜੀ ਬਹੁਤ ਅਜ਼ਾਦ ਵਿਚਾਰ ਰੱਖਣ ਦੀ ਥਾਂ ਨੂੰ ਵੀ ਖਤਮ ਕਰਨ ਵਾਲਾ ਮੰਨਿਆ ਜਾ ਰਿਹਾ ਹੈ। 

ਨਵੇਂ ਨਿਯਮਾਂ ਵਿਚ ਸਪਸ਼ਟ ਕਿਹਾ ਗਿਆ ਹੈ ਕਿ ਪਾਰਟੀ ਦੇ ਕਿਸੇ ਵੀ ਮੈਂਬਰ ਵੱਲੋਂ ਪਾਰਟੀ ਖਿਲਾਫ ਕੀਤੀ ਜਨਤਕ ਨੁਕਤਾਚੀਨੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਨਿਯਮਾਂ ਦੇ ਕਿਤਾਬਚੇ ਵਿਚਲੀ 16ਵੀਂ ਮਦ 'ਚ ਕਿਹਾ ਗਿਆ ਹੈ ਕਿ ਪਾਰਟੀ ਦੀ ਕੇਂਦਰੀ ਕਮੇਟੀ ਦੇ ਫੈਂਸਲਿਆਂ ਦਾ ਵਿਰੋਧ ਜਨਤਕ ਰੂਪ 'ਚ ਨਹੀਂ ਕੀਤਾ ਜਾ ਸਕਦਾ।