ਮਾਤਾ ਪ੍ਰੀਤਮ ਕੌਰ ਦੇ ਸੰਸਕਾਰ 'ਤੇ ਪਹੁੰਚੇ ਸਿੱਖ ਜੁਝਾਰੂ ਭਾਈ ਪਰਮਜੀਤ ਸਿੰਘ ਭਿਉਰਾ

ਮਾਤਾ ਪ੍ਰੀਤਮ ਕੌਰ ਦੇ ਸੰਸਕਾਰ 'ਤੇ ਪਹੁੰਚੇ ਸਿੱਖ ਜੁਝਾਰੂ ਭਾਈ ਪਰਮਜੀਤ ਸਿੰਘ ਭਿਉਰਾ

ਚੰਡੀਗੜ੍ਹ: ਭਾਰਤ ਦੀ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਸਿੱਖ ਹਥਿਆਰਬੰਦ ਸੰਘਰਸ਼ ਦੇ ਜੁਝਾਰੂ ਭਾਈ ਪਰਮਜੀਤ ਸਿੰਘ ਭਿਉਰਾ ਨੇ ਅੱਜ ਚੰਡੀਗੜ੍ਹ ਦੇ ਸ਼ਮਸ਼ਾਨ ਘਾਟ ਵਿਚ ਪਹੁੰਚ ਕੇ ਆਪਣੇ ਮਾਤਾ ਪ੍ਰੀਤਮ ਕੌਰ ਦਾ ਅੰਤਿਮ ਸੰਸਕਾਰ ਕੀਤਾ। ਮਾਤਾ ਪ੍ਰੀਤਮ ਕੌਰ ਜੀ ਬ੍ਰਿਧ ਅਵਸਥਾ 'ਚ ਲੰਬੀ ਬਿਮਾਰੀ ਮਗਰੋਂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਅੱਜ ਪੁਲਸ ਦੇ ਸਖਤ ਪਹਿਰੇ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਅੰਤਿਮ ਸੰਸਕਾਰ ਲਈ ਲਿਆਂਦਾ ਗਿਆ।

ਦੱਸ ਦਈਏ ਕਿ ਭਾਈ ਪਰਮਜੀਤ ਸਿੰਘ ਭਿਉਰਾ ਵੱਲੋਂ ਆਪਣੀ ਬਿਮਾਰ ਮਾਤਾ ਨੂੰ ਮਿਲਣ ਲਈ ਪਟੀਸ਼ਨਾਂ ਵੀ ਪਾਈਆਂ ਗਈਆਂ ਸਨ ਪਰ ਭਾਰਤੀ ਨਿਆਪਾਲਿਕਾ ਨੇ ਪੁੱਤ ਨੂੰ ਮਾਂ ਨਾਲ ਮਿਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ। ਬਲਕਿ ਅਦਾਲਤ ਨੇ ਕਹਿ ਦਿੱਤਾ ਸੀ ਕਿ ਮਾਤਾ ਨੂੰ ਬੁੜੈਲ ਜੇਲ੍ਹ ਲਿਆ ਕੇ ਮਿਲਾਇਆ ਜਾਵੇ। ਜਦਕਿ ਮਾਤਾ ਜੀ ਦੀ ਸਿਹਤ ਐਨੀ ਖਰਾਬ ਸੀ ਕਿ ਉਹਨਾਂ ਦਾ ਜੇਲ੍ਹ ਜਾਣਾ ਮੁਮਕਿਨ ਨਹੀਂ ਸੀ। 

ਜ਼ਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਭਿਉਰਾ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਉਮਰ ਕੈਦ ਦੀ ਸਜ਼ਾ ਅਧੀਨ ਭਾਰਤੀ ਜੇਲ੍ਹ 'ਚ ਨਜ਼ਰਬੰਦ ਹਨ।