ਨਿੱਜੀ ਜੀਵਨ ਵਿੱਚ ਚੰਗਾ ਨਿਰਮਾਤਾ ਬਣਨਾ

ਨਿੱਜੀ ਜੀਵਨ ਵਿੱਚ ਚੰਗਾ ਨਿਰਮਾਤਾ ਬਣਨਾ

ਇਹ ਫੈਸਲਾ ਕਰੋ ਕਿ ਅਸੀਂ ਆਪਣੇ ਉਸ ਵਿਵਹਾਰ ਨੂੰ ਬਦਲਾਂਗੇ

ਜਦੋਂ ਤੋਂ ਇਨਸਾਨ ਹੋਸ਼ ਸੰਭਾਲਦਾ ਹੈ, ਉਸਨੂੰ ਹਰ ਮੋੜ ਤੇ ਬਹੁਤ ਸਾਰੇ ਜਰੂਰੀ ਫੈਸਲੇ ਲੈਣੇ ਪੈਂਦੇ ਹਨ। ਇਹ ਫੈਸਲੇ ਕਈ ਵਾਰ ਉਸ ਦੇ ਨਿੱਜੀ ਜੀਵਨ ਵਿੱਚ, ਪੜਾਈ, ਕਿੱਤੇ ਆਦਿ ਕਿਸੇ ਨਾਲ ਵੀ ਸੰਬੰਧਿਤ ਹੋ ਸਕਦੇ ਹਨ। ਜਿੰਦਗੀ ਦੀ ਕੋਈ ਵੀ ਫੈਸਲਾ ਲੈਣ ਸਮੇਂ ਕੋਈ ਕਾਹਲ ਨਹੀਂ ਕਰਨੀ ਚਾਹੀਦੀ। ਕਈ ਵਾਰ ਅਸੀਂ ਬਿਨਾ ਸੋਚੇ ਸਮਝੇ ਕੋਈ ਵੀ ਫੈਸਲਾ ਕਰ ਲੈਂਦੇ ਹਾਂ, ਬਿਨਾ ਸੋਚੇ ਕਿ ਇਸਦੇ ਕੀ ਨਤੀਜੇ ਨਿਕਲਣਗੇ ਅਤੇ ਬਿਨਾ ਸੋਚੇ ਕਿ ਕੀ ਇਹ ਫੈਸਲਾ ਸਾਨੂੰ ਭਵਿੱਖ ਵਿੱਚ ਕੋਈ ਲਾਭ ਪੁਹੰਚਾਵੇਗਾ ? ਸਾਡੇ ਦੁਆਰਾ ਲਏ ਫੈਸਲੇ ਸਾਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ,ਇਸਨੂੰ ਗਹਿਰਾਈ ਨਾਲ ਸਮਝਾਉਣ ਲਈ ਇੱਥੇ ਦੋ ਉਦਹਾਰਣਾਂ ਦੇਣਾ ਚਾਹਾਂਗੀ ਇੱਕ ਵਿਦਿਆਰਥੀ ਜੀਵਨ ਨਾਲ ਸੰਬੰਧਿਤ ਅਤੇ ਇੱਕ ਸਾਡੇ ਨਿੱਜੀ ਜੀਵਨ ਨਾਲ ਸੰਬੰਧਿਤ । ਮੈਟਰਿਕ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਲਈ ਇੱਕ ਬਹੁਤ ਵੱਡੀ ਚਣੌਤੀ ਹੁੰਦੀ ਹੈ ਆਪਣੇ ਵਿਸ਼ਾ ਚੋਣ ਦੀ, ਜੇਕਰ ਤਾਂ ਵਿਦਿਆਰਥੀ ਨੂੰ ਜੋਗ ਅਗਵਾਈ ਮਿਲ ਰਹੀ ਹਾਂ ਤਾਂ ਠੀਕ ਹੈ, ਨਹੀਂ ਤਾਂ ਇਸ ਮੋੜ ਉੱਪਰ ਆ ਕੇ ਬਹੁਤ ਸਾਰੇ ਵਿਦਿਆਰਥੀ ਬਿਨਾ ਸੋਚੇ ਸਮਝੇ ਆਪਣੇ ਦੋਸਤਾਂ ਪਿੱਛੇ ਲੱਗ ਉਹ ਵਿਸ਼ਾ ਚੁਣ ਲੈਂਦੇ ਹਨ ਜਿਸ ਬਾਰੇ ਨਾ ਤਾਂ ਉਹਨਾਂ ਨੂੰ ਜਾਣਕਾਰੀ ਹੁੰਦੀ ਹੈ ਅਤੇ ਨਾ ਹੀ ਉਹ ਆਪ ਉਸ ਵਿੱਚ ਨਿਪੁੰਨ ਹੁੰਦੇ ਹਨ। ਵਿਦਿਆਰਥੀ ਨੇ ਮੈਟਰਿਕ ਉਪਰੰਤ ਕੀ ਵਿਸ਼ਾ ਚੁਣਿਆ ਹੈ ਇਸ ਉੱਪਰ ਹੀ ਉਸਦੀ ਅਗਲੇਰੀ ਪੜ੍ਹਾਈ, ਕਿੱਤਾ ਸਭ ਨਿਰਭਰ ਕਰਦਾ ਹੈ। ਸੋ ਕਹਿਣ ਤੋਂ ਭਾਵ ਕਿ ਵਿਦਿਆਰਥੀ ਜੀਵਨ ਵਿੱਚ ਇਸ ਫੈਸਲੇ ਨੂੰ ਬਹੁਤ ਸੂਝਬੂਝ ਨਾਲ ਲੈਣਾ ਚਾਹੀਦਾ ਹੈ , ਯੋਗ ਅਗਵਾਈ, ਮਾਤਾ ਪਿਤਾ ਦੀ ਸਲਾਹ, ਬੱਚੇ ਦੀ ਰੁਚੀ, ਕਲਾ ਸਭ ਦਾ ਧਿਆਨ ਰੱਖ ਕੇ ਇਹ ਫੈਸਲਾ ਕੀਤਾ ਜਾਣਾ ਚਾਹੀਦਾ ਹੈ । ਇਸ ਉਪਰੰਤ ਜੇਕਰ ਗੱਲ ਨਿੱਜੀ ਜੀਵਨ ਦੀ ਕੀਤੀ ਜਾਵੇ ਤਾਂ ਜੀਵਨ ਦੇ ਹਰ ਮੋੜ ਉੱਪਰ ਸਾਨੂੰ ਬਹੁਤ ਸਾਰੇ ਫੈਸਲੇ ਲੈਣੇ ਪੈਂਦੇ ਹਨ, ਕੁਝ ਫੈਸਲੇ ਕਰਨੇ ਸੋਖੇ ਹੁੰਦੇ ਹਨ ਅਤੇ ਕੁਝ ਬਹੁਤ ਮੁਸ਼ਕਿਲ। ਕਈ ਵਾਰ ਮਨੁੱਖ ਦੁਆਰਾ ਲਏ ਫੈਸਲੇ ਹੀ ਉਸਨੂੰ ਬਹੁਤ ਦੁਖੀ ਕਰ ਜਾਂਦੇ ਹਨ। ਉਸਦਾ ਕਾਰਣ ਇਹ ਹੁੰਦਾ ਹੈ ਕਿ ਅਸੀਂ ਬਿਨਾ ਸੋਚੇ ਸਮਝੇ ਕੋਈ ਵੀ ਫੈਸਲਾ ਲਿਆ ਹੈ। ਜਦੋਂ ਵੀ ਕੋਈ ਫੈਸਲਾ ਲੈਣਾ ਹੋਵੈ ਤਾਂ ਨਕਾਰਾਤਮਕ ਅਤੇ ਸਕਾਰਾਤਮਕ ਦੋਨਾਂ ਪੱਖਾਂ ਨੂੰ ਚੰਗੀ ਤਰ੍ਹਾਂ ਵਿਚਾਰਿਆ ਜਾਵੇ। ਥੋੜੇ ਸਮੇਂ ਦੀ ਖੁਸ਼ੀ ਜਾਂ ਸੁੱਖ ਲਈ ਕੋਈ ਵੀ ਫੈਸਲਾ ਨਾ ਲਿਆ ਜਾਵੇ , ਬਲਕਿ ਉਸਦੇ ਭਵਿੱਖ ਦੇ ਨਤੀਜਿਆਂ ਬਾਰੇ ਵਿਚਾਰਿਆ ਜਾਵੇ। ਇੱਕ ਚੰਗੀ , ਸਹਿਜਤਾ ਅਤੇ ਸਕੂਨ ਮਈ ਜਿੰਦਗੀ ਜਿਊਣ ਲਈ ਤੁਹਾਡਾ ਚੰਗਾ ਫੈਸਲਾ ਨਿਰਮਾਤਾ ਹੋਣਾ ਬਹੁਤ ਜਰੂਰੀ ਹੈ।

ਇਹ ਫੈਸਲਾ ਕਰੋ ਕਿ ਅਸੀਂ ਆਪਣੇ ਉਸ ਵਿਵਹਾਰ ਨੂੰ ਬਦਲਾਂਗੇ ਜਿਸ ਕਰਕੇ ਕਦੇ ਅਸੀ ਗਲਤ ਫੈਸਲੇ ਕੀਤੇ ਅਤੇ ਆਪਣੇ ਆਪ ਨੂੰ ਪੀੜਾਂ ਦੇ ਆਲਮ ਵਿੱਚ ਸੁੱਟਿਆ। ਅਜਿਹੇ ਫੈਸਲੇ ਨਿਰਮਾਤਾ ਬਣੋਂ ਕਿ ਲੋਕ ਆਪਣੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਲੈਣ ਸਮੇਂ ਤੁਹਾਡੀ ਸਲਾਹ ਲੈਣਾ ਉਚਿੱਤ ਸਮਝਣ  

 

ਹਰਕੀਰਤ ਕੌਰ

9779118066