ਪਿੰਡ ਰਸੂਲੜਾ ਦੇ ਸਿੱਖ ਪਰਿਵਾਰ ਨੇ ਖੁੱਲ੍ਹਵਾਏ ਮੁਸਲਮਾਨ ਪਰਿਵਾਰਾਂ ਦੇ ਰੋਜ਼ੇ

ਪਿੰਡ ਰਸੂਲੜਾ ਦੇ ਸਿੱਖ ਪਰਿਵਾਰ ਨੇ ਖੁੱਲ੍ਹਵਾਏ ਮੁਸਲਮਾਨ ਪਰਿਵਾਰਾਂ ਦੇ ਰੋਜ਼ੇ

ਰਮਜ਼ਾਨ ਦਾ ਮਹੀਨਾ ਪਵਿੱਤਰ ਮਹੀਨਾ ਹੈ

ਅਜੌਕੇ ਦੌਰ ਵਿਚ ਜਦੋਂ ਇਕ ਪਾਸੇ ਭਗਵਿਆਂ ਵੱਲੋਂ ਧਰਮ ਦੇ ਨਾਂ 'ਤੇ ਭਾਰਤ ਵਿਚ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਥੇ ਸਿਖ ਪੰਥ ਵਲੋਂ ਆਪਸੀ ਭਾਈਚਾਰੇ ਨੂੰ ਮਜਬੂਤ ਕਰਨ ਤੇ ਨਫ਼ਰਤਾਂ ਖ਼ਤਮ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹੀ ਮਿਸਾਲ ਰਮਜ਼ਾਨ ਦੇ ਮਹੀਨੇ ਖੰਨਾ ਦੇ ਪਿੰਡ ਰਸੂਲੜਾ ਵਿਖੇ ਇਕ ਸਿੱਖ ਪਰਿਵਾਰ ਵੱਲੋਂ ਪੇਸ਼ ਕੀਤੀ ਗਈ। ਸਿੱਖ ਪਰਿਵਾਰ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਦਾਵਤ 'ਤੇ ਬੁਲਾ ਕੇ ਰੋਜ਼ੇ ਖੁਲ੍ਹਵਾਏ।

ਮੌਲਵੀ ਇਕਰਾਮਦੀਨ ਨੇ ਕਿਹਾ ਰਮਜ਼ਾਨ ਦਾ ਮਹੀਨਾ ਪਵਿੱਤਰ ਮਹੀਨਾ ਹੈ। ਇਸ ਮਹੀਨੇ ਰੋਜ਼ਾ ਖੁਲ੍ਹਵਾਉਣਾ ਵੀ ਇਕ ਵੱਡੀ ਸੇਵਾ ਹੈ। ਸਿੱਖ ਪਰਿਵਾਰ ਨੇ ਇਹ ਸੇਵਾ ਕਰਕੇ ਸਮਾਜ ਵਿਚ ਚੰਗੀ ਮਿਸਾਲ ਪੇਸ਼ ਕੀਤੀ ਹੈ। ਜਦਕਿ ਸਿੱਖ ਮੁਸਲਿਮ ਏਕਤਾ ਦੀ ਮਿਸਾਲ ਪੇਸ਼ ਕਰਨ ਵਾਲੇ ਅਵਤਾਰ ਸਿੰਘ ਔਜਲਾ ਨੇ ਕਿਹਾ ਸਾਡੇ ਗੁਰੂ ਸਾਹਿਬਾਨ ਦਾ ਸੁਨੇਹਾ ਸਾਂਝੀਵਾਲਤਾ  ਹੈ। ਸਾਨੂੰ ਸਾਰਿਆਂ ਨੂੰ ਜਾਤ-ਪਾਤ ਤੋਂ ਉਪਰ ਉਠ ਕੇ ਪੇ੍ਮ ਪਿਆਰ ਨਾਲ ਰਹਿਣਾ ਚਾਹੀਦਾ ਹੈ ਅੱਜ ਉਨ੍ਹਾਂ ਨੇ ਰੋਜ਼ੇ ਖੁਲ੍ਹਵਾਏ ਤਾਂ ਬਹੁਤ ਖੁਸ਼ੀ ਹੋਈ। ਪਿੰਡ ਵਾਸੀਆਂ ਨੇ ਵੀ ਆਪਸੀ ਭਾਈਚਾਰੇ ਨੂੰ ਮਜਬੂਤ ਕਰਨ ਲਈ ਸਿੱਖ ਪਰਿਵਾਰ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਮਾਸਟਰ ਸ਼ਿੰਗਾਰਾ ਸਿੰਘ ਨੇ ਕਿਹਾ ਜੋ ਮਿਸਾਲ ਅਵਤਾਰ ਸਿੰਘ ਨੇ ਪੇਸ਼ ਕੀਤੀ ਹੈ ਭਗਵਿਆਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਯਾਦ ਰਹੇ ਕਿ ਸਿਖ ਪੰਥ ਹਮੇਸ਼ਾ ਫਿਰਕੂਵਾਦ ਤੇ ਨਸਲਵਾਦ ਦਾ ਵਿਰੋਧ ਕਰਕੇ ਪੂਰੇ ਸੰਸਾਰ ਵਿਚ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਰਿਹਾ।ਭਾਵੇਂ ਸੰਸਾਰ ਵਿਚ ਕਿਸੇ ਵੀ ਭਾਈਚਾਰੇ ਉਪਰ ਮੁਸੀਬਤ ਆਵੇ,ਸਿਖ ਪੰਥ ਉਸ ਦੇ ਹਕ ਵਿਚ ਸਹਾਇਤਾ ਲਈ ਡਟਦਾ ਰਿਹਾ ਹੈ।ਕਸ਼ਮੀਰ ਦੀਆਂ ਵਿਦਿਆਰਥਣਾਂ ਨੂੰ ਵੀ ਸਿਖ ਪੰਥ ਨੇ ਭਗਵਿਆਂ ਕੋਲੋਂ ਬਚਾਕੇ ਕਸ਼ਮੀਰ ਸੁਰਖਿਅਤ ਪਹੁੰਚਾਇਆ ਸੀ। ਅੱਜ ਸਿਖਾਂ ਕਰਕੇ ਮੁਸਲਮਾਨਾਂ ਲਈ    ਪੂਰੇ ਭਾਰਤ ਵਿਚ ਸੁਰਖਿਅਤ ਖੇਤਰ

ਹੈ।