ਅਫ਼ਗਾਨੀ ਜਿਹਾਦੀ ਨੂੰ ਦਿੱਤੀ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਨੂੰ ਮਾਰਨ ਦੀ ਸੁਪਾਰੀ

ਅਫ਼ਗਾਨੀ ਜਿਹਾਦੀ ਨੂੰ ਦਿੱਤੀ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਨੂੰ ਮਾਰਨ ਦੀ ਸੁਪਾਰੀ

ਅੰਮ੍ਰਿਤਸਰ ਟਾਈਮਜ਼

ਪਿਸ਼ਾਵਰ  : ਅੱਤਵਾਦ ਵਿਰੋਧੀ ਵਿਭਾਗ ਦੀ ਖੈਬਰ ਪਖਤੂਨਖਵਾ ਬ੍ਰਾਂਚ ਨੇ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਹਨ। ਉਰਦੂ ਅਖ਼ਬਾਰ ਜੰਗ ਨੇ ਕਿਹਾ ਕਿ ਸੀਟੀਡੀ ਨੇ ਸਾਰੀਆਂ ਸਬੰਧਤ ਏਜੰਸੀਆਂ ਨੂੰ ਖ਼ਤਰੇ ਦੇ ਮੱਦੇਨਜ਼ਰ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਇਮਰਾਨ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।ਪੀਟੀਆਈ ਨੇਤਾਵਾਂ ਨੇ ਹੁਣੇ ਜਿਹੇ ਖ਼ਾਨ ਦੀ ਜਾਨ ’ਤੇ ਖ਼ਤਰਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ। ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਹੱਤਿਆ ਲਈ ਇਕ ਹਤਿਆਰੇ ਨੂੰ ਹਾਇਰ ਕੀਤਾ ਗਿਆ ਹੈ।  ਪੀਟੀਆਈ ਨੇਤਾ ਫੈਆਜ਼ ਚੌਹਾਨ ਨੇ ਕਿਹਾ ਸੀ ਕਿ ਕੁਝ ਲੋਕਾਂ ਨੇ ਇਕ ਅੱਤਵਾਦੀ ਨੂੰ ਖਾਨ ਦੀ ਹੱਤਿਆ ਦਾ ਜ਼ਿੰਮਾ ਸੌਂਪਿਆ ਹੈ। ਸਾਬਕਾ ਸੂਬਾਈ ਮੰਤਰੀ ਨੇ ਇਕ ਟਵੀਟ ਵਿਚ ਕਿਹਾ ਕਿ ਮੇਰੇ ਕੋਲ ਜਾਣਕਾਰੀ ਹੈ ਕਿ ਕੁਝ ਲੋਕਾਂ ਨੇ ਅਫ਼ਗਾਨਿਸਤਾਨ ’ਚ ‘ਕੋਚੀ’ ਨਾਂ ਦੇ ਅੱਤਵਾਦੀ ਨੂੰ ਪੀਟੀਆਈ ਮੁਖੀ ਇਮਰਾਨ ਖ਼ਾਨ ਦੀ ਹੱਤਿਆ ਕਰਨ ਦਾ ਹੁਕਮ ਦਿੱਤਾ ਹੈ।