ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪਾਰਲੀਮੈਂਟਰੀ ਸਕੱਤਰ ਦੇ ਅਹੁਦੇ 'ਤੇ ਸਿੱਖ ਨੂੰ ਨਿਯੁਕਤ ਕੀਤਾ ਗਿਆ

ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪਾਰਲੀਮੈਂਟਰੀ ਸਕੱਤਰ ਦੇ ਅਹੁਦੇ 'ਤੇ ਸਿੱਖ ਨੂੰ ਨਿਯੁਕਤ ਕੀਤਾ ਗਿਆ

ਲਾਹੌਰ: ਪਾਕਿਸਤਾਨ ਵਿਚੋਂ ਸਿੱਖ ਜਗਤ ਲਈ ਇਕ ਹੋਰ ਖੁਸ਼ੀ ਦੀ ਖ਼ਬਰ ਆਈ ਹੈ ਕਿ ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਿੱਖ ਨੂੰ ਪਾਰਲੀਮੈਂਟਰੀ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸਰਦਾਰ ਮਹਿੰਦਰ ਪਾਲ ਸਿੰਘ ਪਹਿਲੇ ਸਿੱਖ ਹਨ ਜਿਹਨਾਂ ਨੂੰ ਇਸ ਅਹਿਮ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।

ਪਾਕਿਸਤਾਨ ਦੇ ਅਖ਼ਬਾਰ "ਐਕਸਪ੍ਰੈਸ ਨਿਊਜ਼" ਨਾਲ ਗੱਲਬਾਤ ਕਰਦਿਆਂ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਫੈਂਸਲਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਪਾਕਿਸਤਾਨ ਵਿਚ ਘੱਟਗਿਣਤੀਆਂ ਪੂਰੀ ਅਜ਼ਾਦੀ ਨਾਲ ਬਰਾਬਰ ਹੱਕ ਨੂੰ ਮਾਣਦਿਆਂ ਰਹਿ ਰਹੀਆਂ ਹਨ। 

ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਪਾਕਿਸਤਾਨ ਅੰਦਰ ਘੱਟਗਿਣਤੀਆਂ ਨਾਲ ਸਬੰਧਿਤ ਨੌਜਵਾਨਾਂ ਦੀਆਂ ਅਹਿਮ ਅਹੁਦਿਆਂ 'ਤੇ ਨਿਯੁਕਤੀਆਂ ਵਿਚ ਵਾਧਾ ਹੋਇਆ ਹੈ।

ਪਾਕਿਸਤਾਨ ਦੇ ਸੂਬੇ ਸਿੰਧ ਵਿਚ ਇਕ ਹਿੰਦੂ ਔਰਤ ਨੂੰ ਸਿਵਲ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। 

ਮਹਿੰਦਰਪਾਲ ਸਿੰਘ ਮੁਲਤਾਨ ਦੀ ਘੱਟਗਿਣਤੀਆਂ ਲਈ ਰਾਖਵੀਂ ਸੀਟ ਤੋਂ ਤਹਿਰੀਕ-ਏ-ਇਨਸਾਫ ਪਾਰਟੀ ਵਲੋਂ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਸਨ।