ਜਲੰਧਰ ਦੇ ਲੰਮੇ ਪਿੰਡ ਵਿਚ ਵੜਿਆ ਬਾਘ, 6 ਲੋਕ ਹਮਲੇ ਵਿਚ ਜ਼ਖਮੀ

ਜਲੰਧਰ ਦੇ ਲੰਮੇ ਪਿੰਡ ਵਿਚ ਵੜਿਆ ਬਾਘ, 6 ਲੋਕ ਹਮਲੇ ਵਿਚ ਜ਼ਖਮੀ

ਚੰਡੀਗੜ੍ਹ: ਜਲੰਧਰ ਦੇ ਲੰਮੇ ਪਿੰਡ ਇਲਾਕੇ ਵਿਚ ਅੱਜ ਇਕ ਬਾਘ ਵੜ੍ਹ ਗਿਆ। ਬਾਘ ਨੂੰ ਫੜ੍ਹਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਵਿਚ ਬਾਘ ਦੇ ਹਮਲੇ ਨਾਲ 6 ਲੋਕ ਜ਼ਖਮੀ ਹੋ ਗਏ ਹਨ। ਹਲਾਂਕਿ ਕਿਸੇ ਦੇ ਜ਼ਿਆਦਾ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਬਾਘ ਨੂੰ ਕਾਬੂ ਕਰਨ ਵਿਚ ਨਾਕਾਮ ਸੀ। 

ਪ੍ਰਾਪਤ ਜਾਣਕਾਰੀ ਮੁਤਾਬਿਕ ਬਾਘ ਪਿੰਡ ਦੇ ਇਕ ਘਰ ਵਿਚ ਵੜ੍ਹ ਗਿਆ ਸੀ ਜਿਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਨੂੰ ਪਿੰਡ ਦੇ ਲੋਕਾਂ ਵਲੋਂ ਦਿੱਤੀ ਗਈ। 

ਮੌਕੇ 'ਤੇ ਪਹੁੰਚੇ ਪ੍ਰਸ਼ਾਸਨ ਵਲੋਂ ਬਾਘ ਨੂੰ ਫੜ੍ਹਨ ਦੀਆਂ ਕੋਸ਼ਿਸ਼ਾਂ ਦੌਰਾਨ ਬਾਘ ਦੇ ਹਮਲੇ ਨਾਲ 6 ਲੋਕ ਜ਼ਖਮੀ ਹੋਏ ਹਨ।