ਕਲਪਿਤ ਦੁਨੀਆਂ ਦਾ ਸੰਸਾਰ ਫੇਸਬੁੱਕ

ਕਲਪਿਤ ਦੁਨੀਆਂ ਦਾ ਸੰਸਾਰ ਫੇਸਬੁੱਕ

ਰਣਜੀਤ ਸਿੰਘ ਲਹਿਰਾ

ਸਾਡੇ ਦੇਸ ਦੇ ਮੱਧਵਰਗੀ ਹਲਕਿਆਂ ‘ਚ ਫੇਸਬੁੱਕ ਇੱਕ ਜਾਣੀ-ਪਛਾਣੀ ਚੀਜ਼ ਹੈ। ਇੰਟਰਨੈੱਟ ‘ਤੇ ਵਿਚਰਨ ਵਾਲੇ ਜ਼ਿਆਦਾਤਰ ਮੱਧਵਰਗੀ ਲੋਕ ਫੇਸਬੁੱਕ ਦੇ ਮੈਂਬਰ ਹਨ ਅਤੇ ਉਹ ਇਸ ਦੀ ਕਾਲਪਨਿਕ ਦੁਨੀਆਂ ਵਿੱਚ ਸੈਂਕੜੇ ਲੋਕਾਂ ਨੂੰ ‘ਫਰੈਂਡ’ ਬਣਾਉਾਂਦੇ ੋਏ ‘ਲਾਈਕ’ ਜਾਂ ‘ਨਾਟ ਲਾਈਕ’ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ।
ਫੇਸਬੁੱਕ ਦੀ ਕਾਲਪਨਿਕ ਦੁਨੀਆਂ ਦੀ ਖਿੱਚ ਅਤੇ ਨਸ਼ੇ ਦਾ ਰਾਜ ਕੀ ਹੈ? ਕੀ ਕਾਰਨ ਹੈ ਕਿ ਜਿਨ੍ਹਾਂ ਲੋਕਾਂ ਦੇ ਹਕੀਕੀ ਦੁਨੀਆਂ ਵਿੱਚ ਕੋਈ ਦੋਸਤ ਨਹੀਂ ਹੁੰਦੇ, ਉਹ ਫੇਸਬੁੱਕ ‘ਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਲਪਿਤ ‘ਦੋਸਤ’ ਬਣਾਉਾਂਦੇ ਲੇ ਜਾਂਦੇ ਹਨ ਜਾਂ  ਇਸ ਦੇ ਉਲਟ, ਜਿਨ੍ਹਾਂ ਦੇ ਫੇਸਬੁੱਕ ‘ਤੇ ਸੈਂਕੜੇ ‘ਦੋਸਤ’ ਹੁੰਦੇ ਹਨ, ਉਹ ਹਕੀਕੀ ਜ਼ਿੰਦਗੀ ਵਿੱਚ ਦੋਸਤਾਂ ਤੋਂ ਵਾਂਝੇ ਕਿਉਂ ਰਹਿ ਜਾਂਦੇ ਹਨ?
ਗੱਲ ਦੋਸਤੀ ਤੋਂ ਹੀ ਸ਼ੁਰੂ ਕਰਦੇ ਹਾਂ। ਸਮਾਜ ਅੰਦਰ ਸਰਮਾਏਦਾਰਾ ਰਿਸ਼ਤਿਆਂ ਦੇ ਵਿਕਸਤ ਹੋ ਜਾਣ ਨਾਲ ਦੋ ਵਿਅਕਤੀਆਂ ਵਿਚਾਲੇ ਦੋਸਤੀ ਇੱਕ ਤਰ੍ਹਾਂ ਨਾਲ ਅਸੰਭਵ ਜਿਹੀ ਹੋ ਜਾਂਦੀ ਹੈ। ਦੋਸਤੀ ਕੁਝ ਖ਼ਾਸ ਚੀਜ਼ਾਂ ਦੀ ਮੰਗ ਕਰਦੀ ਹੈ-ਖੁੱਲ੍ਹਾਪਣ, ਵਿਸ਼ਵਾਸ ਤੇ ਇੱਕ-ਦੂਜੇ ਨੂੰ ਸਮਝਣਾ। ਇਨ੍ਹਾਂ ਦੇ ਨਾਲ ਹੀ ਇੱਕ ਦੂਜੇ ਲਈ ਕੁਰਬਾਨੀ ਦਾ ਮਾਦਾ ਵੀ ਦੋਸਤੀ ਮੰਗਦੀ ਹੈ। ਐਨ ਇਹੋ ਚੀਜ਼ਾਂ ਸਰਮਾਏਦਾਰਾ ਸਮਾਜ ਵਿੱਚੋਂ ਗਾਇਬ ਹੋ ਜਾਂਦੀਆਂ ਹਨ ਤੇ ਸਿੱਟੇ ਵਜੋਂ ਦੋਸਤੀ ਨਾਮੁਮਕਿਨ ਜਿਹੀ ਹੋ ਜਾਂਦੀ ਹੈ। ਸਰਮਾਏਦਾਰੀ ਸਮਾਜ ਵਿੱਚ ਜਿਸ ਤਰ੍ਹਾਂ ਨਾਲ ਵਿਅਕਤੀਤਵ ਦਾ ਵਿਕਾਸ ਹੁੰਦਾ ਹੈ, ਉਸ ਵਿੱਚ ਵਿਆਪਕ ਨਿੱਜਤਾ (ਪ੍ਰਾਈਵੇਸੀ) ਜੀਵਨ ਦਾ ਅੰਗ ਬਣ ਜਾਂਦੀ ਹੈ। ਇਹ ਸਰਮਾਏਦਾਰਾ ਵਿਅਕਤੀਵਾਦ ਦੀ ਲੋੜ ਹੁੰਦੀ ਹੈ ਅਤੇ ਉਸ ਵਿੱਚੋਂ ਪੈਦਾ ਹੁੰਦੀ ਹੈ। ਇਸ ਨਿੱਜਤਾ ਦੇ ਕਾਰਨ ਵਿਅਕਤੀ ਇੱਕ ਹੱਦ ਤੋਂ ਵਧੇਰੇ ਦੂਜਿਆਂ ਸਾਹਮਣੇ ਖੁੱਲ੍ਹ ਨਹੀਂ ਪਾਉਾਂਦਾ।ਠੀਕ ਇਸੇ ਕਾਰਨ ਵਿਸ਼ਵਾਸ ਖੰਡਿਤ ਹੋ ਜਾਂਦਾ ਹੈ, ਤਿੜਕ ਜਾਂਦਾ ਹੈ। ਬਿਨਾਂ ਖੁੱਲ੍ਹੇਪਣ ਦੇ ਵਿਸ਼ਵਾਸ ਕਰਨਾ ਜਾਂ ਹੋਣਾ ਸੰਭਵ ਨਹੀਂ ਹੁੰਦਾ, ਕਿਉਂ ਜੋ ਹਰ ਵਿਅਕਤੀ ਦੂਜਿਆਂ ਤੋਂ ਕੁਝ ਨਾ ਕੁਝ ਛੁਪਾਉਾਂਦਾ । ਇਸ ਲਈ ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਦੂਜਾ ਵੀ ਇਹੋ ਕੁਝ ਕਰ ਰਿਹਾ ਹੈ। ਇੰਝ ਵਿਅਕਤੀ ਆਪਣੇ ਹੀ ਖੋਲ ਵਿੱਚ ਸਿਮਟ ਕੇ ਰਹਿ ਜਾਂਦਾ ਹੈ। ਅਜਿਹੇ ਵਿੱਚ ਸਹਿਜੇ ਹੀ ਉਹ ਵਾਤਾਵਰਨ ਸਿਰਜਿਆ ਜਾਂਦਾ ਹੈ, ਜਿਸ ਵਿੱਚ ਦੂਜਿਆਂ ‘ਤੇ ਭਰੋਸਾ ਨਹੀਂ ਬਣ ਪਾਉਾਂਦਾ।ਇਹ ਗੱਲ ਘਰ ਕਰ ਜਾਂਦੀ ਹੈ ਕਿ ਹਰ ਕੋਈ ਕੁਝ ਨਾ ਕੁਝ ਲੁਕੋ ਰਿਹਾ ਹੈ। ਸਰਮਾਏਦਾਰਾ ਵਿਅਕਤੀਵਾਦ ਦੇ ਹੋਰ ਉਚੇਚੇ ਪੱਧਰ ‘ਤੇ ਪੁੱਜ ਜਾਣ ਨਾਲ ਵਿਅਕਤੀ ਦੇ ਆਪਣੇ ਹਿੱਤ ਸਭ  ਤੋਂ ਉੱਪਰ ਹੋ ਜਾਂਦੇ ਹਨ ਅਤੇ ਇਸ ਗੱਲ ਦੀ ਗੁੰਜਾਇਸ਼ ਖ਼ਤਮ ਹੋ ਜਾਂਦੀ ਹੈ ਕਿ ਲੋਕ ਇੱਕ-ਦੂਜੇ ਨੂੰ ਸਮਝਣ। ਵਫਾਦਾਰੀ, ਭਰੋਸਾ ਤੇ ਨਿਹਚਾ ਰੁਪਏ-ਪੈਸੇ ਤੇ ਵਿਅਕਤੀਗਤ ਹਿੱਤਾਂ ਦੇ ਮਾਤਹਿਤ ਹੋ ਜਾਂਦੇ ਹਨ। ਇਨ੍ਹਾਂ ਕਾਰਨਾਂ ਸਦਕਾ ਇੱਕ-ਦੂਜੇ ਲਈ ਕੁਰਬਾਨੀ ਦੀ ਭਾਵਨਾ ਵੀ ਮੁਸ਼ਕਲ ਹੋ ਜਾਂਦੀ ਹੈ।
ਗੱਲ ਸਿਰਫ਼ ਦੋਸਤਾਂ ਜਾਂ ਦੋਸਤੀ ਤੱਕ ਸੀਮਤ ਨਹੀਂ। ਸਰਮਾਏਦਾਰਾ ਵਿਅਕਤੀਵਾਦ ਹੋਰਨਾਂ ਨੇੜਲੇ ਰਿਸ਼ਤਿਆਂ ਅੰਦਰ ਵੀ ਆਪਣਾਪਣ ਤੇ ਨੇੜਤਾ ਮੁਸ਼ਕਲ ਬਣਾ ਦਿੰਦਾ ਹੈ। ਅੱਗੇ ਚੱਲ ਕੇ ਇਹ ਪਤੀ-ਪਤਨੀ ਅਤੇ ਮਾਪਿਆਂ ਤੇ ਬੱਚਿਆਂ ਵਿਚਾਲੇ ਰਿਸ਼ਤਿਆਂ ਦੇ ਮੋਹ ਤੇ ਨਿੱਘ ਨੂੰ ਪੇਤਲਾ ਕਰ ਦਿੰਦਾ ਹੈ। ਇਹ ਬੇਹੱਦ ਨਜ਼ਦੀਕੀ ਰਿਸ਼ਤੇ ਹੌਲੀ-ਹੌਲੀ ਰਸਮੀ ਬਣ ਕੇ ਰਹਿ ਜਾਂਦੇ ਹਨ। ਇੱਕ ਹੀ ਛੱਤ ਥੱਲੇ ਰਹਿੰਦੇ ਲੋਕ ਇੱਕ-ਦੂਜੇ ਲਈ ਅਜਨਬੀ ਬਣ ਜਾਂਦੇ ਹਨ। ਚੁੱਪ ਦਾ ਸੰਨਾਟਾ ਉਨ੍ਹਾਂ ਦੇ ਦਰਮਿਆਨ ਪੱਸਰ ਜਾਂਦਾ ਹੈ। ਰਿਸ਼ਤਿਆਂ ਦਾ ਇਹ ਖ਼ਾਲੀਪਣ ਬੜਾ ਭਿਆਨਕ ਤੇ ਦਿਲ ਚੀਰਵਾਂ ਹੁੰਦਾ ਹੈ। ਹਰ ਕੋਈ ਇਸ ਨੂੰ ਮਹਿਸੂਸ ਕਰਦਾ ਹੈ, ਪਰ ਕੋਈ ਵੀ ਇਸ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਅਕਸਰ ਇਹ ਨਾ ਸਮਝ ਆਉਣ ਵਾਲੀ ਪਹੇਲੀ ਬਣ ਜਾਂਦਾ ਹੈ। ਜੇ ਕਦੇ ਵਿਅਕਤੀ ਰਿਸ਼ਤਿਆਂ ਦੇ ਇਸ ਸੁੰਨੇਪਣ ਜਾਂ ਖਾਲੀਪਣ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਇਹਦੇ ਲਈ ਹੋਰਨਾਂ ਨੂੰ ਦੋਸ਼ੀ ਮੰਨ ਕੇ ਆਪ ਓਸੇ ਖੋਲ ਵਿੱਚ ਸਿਮਟ ਜਾਂਦਾ ਹੈ। ਏਨੇ ਭੀੜ-ਭੜੱਕੇ ਤੇ ਭੱਜ-ਦੌੜ ਦੀ ਦੁਨੀਆਂ ਵਿੱਚ ਵਿਅਕਤੀ ਖਲਾਅ ਵਿੱਚ ਤ੍ਰਿਸ਼ੰਕੂ ਵਾਂਗ ਲਟਕ ਜਾਂਦਾ ਹੈ।
ਵਿਅਕਤੀ ਲਈ ਖਾਲੀਪਣ ਤੇ ਸੰਵਾਦਹੀਣਤਾ ਦਾ ਇਹ ਦਾਇਰਾ ਸਿਰਫ਼ ਨੇੜਲੇ ਰਿਸ਼ਤਿਆਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਵਿਆਪਕ ਸਾਮਾਜਿਕ ਦਾਇਰਿਆਂ ਤੱਕ ਫੈਲ ਜਾਂਦਾ ਹੈ। ਵਿਅਕਤੀਆਂ ਦੀ ਸਮੁੱਚੀ ਅੰਤਰ-ਕਿਰਿਆ ਰਸਮੀ ਬਣ ਜਾਂਦੀ ਹੈ। ਹਰ ਜਣਾ ਭੈਅਭੀਤ ਰਹਿੰਦਾ ਹੈ ਕਿ ਕੋਈ ਉਸ ਕੋਲੋਂ ਕੁਝ ਮੰਗ ਨਾ ਲਵੇ। ਉਹ ਖ਼ੁਦ ਨੂੰ ਸਿਰਫ਼ ਉਨ੍ਹਾਂ ਹੀ ਸੰਬੰਧਾਂ ਤੱਕ ਸੀਮਤ ਕਰ ਲੈਂਦਾ ਹੈ, ਜਿਨ੍ਹਾਂ ਬਿਨਾਂ ਜੀਵਿਆ ਨਹੀਂ ਜਾ ਸਕਦਾ।
ਮੱਧ ਵਰਗ ਦੀਆਂ ਇਹੋ ਵਿਅਕਤੀਗਤ, ਪਰਿਵਾਰਕ ਤੇ ਸਾਮਾਜਿਕ ਹਾਲਤਾਂ ਹਨ, ਜਿਨ੍ਹਾਂ ਵਿੱਚ ਉਹ ਫੇਸਬੁੱਕ ਵੱਲ ਖਿੱਚਿਆ ਜਾਂਦਾ ਹੈ ਤੇ ਕਈ ਵਾਰ ਨਸ਼ੇ ਵਾਂਗ ਉਸ ਨਾਲ ਚਿਪਕ ਕੇ ਰਹਿ ਜਾਂਦਾ ਹੈ। ਹਕੀਕੀ ਦੁਨੀਆਂ ਵਿੱਚ ਉਸ ਦਾ ਕੋਈ ਦੋਸਤ ਨਹੀਂ ਤੇ ਨਾ ਹੀ ਉਹ ਦੋਸਤੀ ਕਰ ਸਕਦਾ ਹੈ। ਠੀਕ ਇਸੇ ਕਰਕੇ ਉਹ ਫੇਸਬੁੱਕ ‘ਤੇ ਵੱਡੀ ਗਿਣਤੀ ਵਿੱਚ ‘ਫਰੈਂਡ’ ਬਣਾਉਾਂਦਾ । ਫੇਸਬੁੱਕ ਦੀ ਕਲਪਿਤ ਦੁਨੀਆਂ ਦੇ ਏਨੇ ਸਾਰੇ ‘ਫਰੈਂਡ’ ਉਸ ਦੀ ਹਕੀਕੀ ਦੋਸਤ ਦੀ ਲੋੜ ਨੂੰ ਕਿਸੇ ਹੱਦ ਤੱਕ ਉਹਦੀਆਂ ਆਪਣੀਆਂ ਸ਼ਰਤਾਂ ‘ਤੇ ਪੂਰਾ ਕਰਦੇ ਹਨ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਕਲਪਿਤ ‘ਦੋਸਤਾਂ’ ਦੇ ਮਾਮਲੇ ‘ਚ ਖੁੱਲ੍ਹਾਪਣ, ਵਿਸ਼ਵਾਸ, ਨਿਹਚਾ ਆਦਿ ਦੀ ਕੋਈ ਲੋੜ ਨਹੀਂ ਹੁੰਦੀ। ਇਨ੍ਹਾਂ ‘ਫਰੈਂਡਜ਼’ ਨਾਲ ਦੋਸਤੀ ਇਸ ਮਾਮਲੇ ‘ਚ ਇਕਤਰਫਾ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਜਦੋਂ ਮਰਜ਼ੀ ‘ਡੀ ਫਰੈਂਡ’ ਕੀਤਾ ਜਾ ਸਕਦਾ ਹੈ। ਹਕੀਕੀ ਦੁਨੀਆਂ ਵਿੱਚ ਦੋਸਤੀ ਤੋੜਨਾ ਕਾਫੀ ਮੁਸ਼ਕਲ ਹੁੰਦਾ ਹੈ, ਪਰ ਫੇਸਬੁੱਕ ਦੀ ਕਲਪਿਤ ਦੁਨੀਆਂ ਵਿੱਚ ਇਸ ਦੇ ਲਈ ਬੱਸ ਮਾਊਸ ਦੀ ਇੱਕ ਕਲਿੱਕ ਹੀ ਕਾਫੀ ਹੈ।
ਦੋਸਤੀ ‘ਤੇ ਇਹ ਇੱਕਤਰਫ਼ਾ ਕੰਟਰੋਲ ਹੀ ਅਸਲ ‘ਚ ਉਹ ਚੀਜ਼ ਹੈ, ਜਿਹੜੀ ਫੇਸਬੁੱਕ ‘ਤੇ ਦੋਸਤੀ ਨੂੰ ਏਨਾ ਆਕਰਸ਼ਿਤ ਬਣਾਉਾਂਦੀ । ਹਕੀਕ ਜ਼ਿੰਦਗੀ ‘ਚ ਦੋਸਤੀ ਅਸੰਭਵ ਹੋ ਜਾਣ ਦਾ ਕਾਰਨ ਸਰਮਾਏਦਾਰ ਵਿਅਕਤੀਵਾਦ ਹੁੰਦਾ ਹੈ, ਜਿਹੜਾ ਮੰਗ ਕਰਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਉਸ ਦੇ ਹਿਸਾਬ ਨਾਲ ਚੱਲੇ। ਆਪਣੀ ਵਾਰੀ ਸਾਹਮਣੇ ਵਾਲਾ ਵੀ ਇਹੋ ਮੰਗ ਕਰਦਾ ਹੈ, ਇਸ ਲਈ ਦੋਸਤੀ ਨਾਮੁਮਕਿਨ ਹੋ ਜਾਂਦੀ ਹੈ, ਪਰ ਫੇਸਬੁੱਕ ਦਾ ‘ਫਰੈਂਡ’ ਤੇ ਉਹਦੇ ਨਾਲ ‘ਫਰੈਂਡਸ਼ਿਪ’ ਇੱਕਤਰਫਾ ਕੰਟਰੋਲ ਕੀਤੀ ਜਾ ਸਕਦੀ ਹੈ। ਦੂਜੇ ਦੀ ਭਾਵਨਾਤਮਕ ਜਾਂ ਪਦਾਰਥਕ ਮੰਗ ਨਾਲ ਮਾਊਸ ਦੀ ਕਲਿੱਕ ਨਾਲ ਨਿਪਟਿਆ ਜਾ ਸਕਦਾ ਹੈ। ਰਿਸ਼ਤਿਆਂ ‘ਤੇ ਇਹ ਇੱਕਪਾਸੜ ਕੰਟਰੋਲ ਉਦੋਂ ਹੋਰ ਵੀ ਧੂਹ ਪਾਊ ਲੱਗਦਾ ਹੈ। ਜਦੋਂ ਹਕੀਕੀ ਜ਼ਿੰਦਗੀ ਵਿਚਲੇ ਰਿਸ਼ਤਿਆਂ ‘ਤੇ ਵਿਅਕਤੀ ਦਾ ਭੋਰਾ ਵੀ ਕੰਟਰੋਲ ਨਹੀਂ ਰਹਿੰਦਾ। ਹਕੀਕੀ ਜ਼ਿੰਦਗੀ ਵਿੱਚ ਸੰਵਾਦਹੀਣਤਾ ਤੇ ਗੱਲਬਾਤ ਦਾ ਮਹਿਜ਼ ਗੱਪਸ਼ੱਪ ਦੇ ਪੱਧਰ ਤੱਕ ਸਿਮਟ ਜਾਣਾ ਫੇਸਬੁੱਕ ਪ੍ਰਤੀ ਖਿੱਚ ਦਾ ਇੱਕ ਹੋਰ ਕਾਰਨ ਹੈ। ਫੇਸਬੁੱਕ ਆਪਣੀ ਬਣਤਰ ਵਿੱਚ ਹੀ ਕਿਸੇ ਗੰਭੀਰ ਸੰਵਾਦ ਦੇ ਬਦਲੇ ਗੱਪਸ਼ੱਪ ਨੂੰ ਉਤਸ਼ਾਹਿਤ ਕਰਦੀ ਹੈ। ਗੰਭੀਰ ਸੰਵਾਦ ਅਕਸਰ ਲੰਮੇ ਵਾਰਤਾਲਾਪ ਦਾ ਰੂਪ ਲੈ ਜਾਂਦਾ ਹੈ, ਪਰ ਫੇਸਬੁੱਕ ‘ਤੇ ਨਾ ਕੋਈ ਲੰਮੀ ਪੋਸਟਿੰਗ ਕਰਦਾ ਹੈ ਤੇ ਨਾ ਸਾਹਮਣੇ ਵਾਲਾ ਲੰਮੀ ਉਡੀਕ ਕਰਦਾ ਹੈ। ਨਾਲੇ ਆਹਮੋ-ਸਾਹਮਣੇ ਦੇ ਸੰਵਾਦ ਵਿੱਚ ਸਾਹਮਣੇ ਵਾਲੇ ਦਾ ਸੰਪੂਰਨ ਵਿਅਕਤੀਤਵ ਮੌਜੂਦ ਹੁੰਦਾ ਹੈ, ਜਦੋਂ ਕਿ ਫੇਸਬੁੱਕ ‘ਤੇ ਲਿਖੇ ਹੋਏ ਅੱਖਰ ਜਾਂ ਫੋਟੋ ਹੁੰਦੀ ਹੈ।
ਕੁੱਲ ਮਿਲਾ ਕੇ ਫੇਸਬੁੱਕ ਗੱਪਸ਼ੱਪ ਦਾ ਉਹ ਅੱਡਾ ਹੈ, ਜਿੱਥੇ ਕੋਈ ਵੀ ਚਲਵੀਂ ਟਿੱਪਣੀ ਕੀਤੀ ਜਾ ਸਕਦੀ ਹੈ। ਚਾਹੇ ਵਿਸ਼ਾ ਸਾਹਮਣੇ ਵਾਲੇ ਦੀ ਪੋਸ਼ਾਕ ਦਾ ਹੋਵੇ ਜਾਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਦਾ ਹੋਵੇ। ਇਸ ਪ੍ਰਕਾਰ ਦੀ ਗੱਪਸ਼ੱਪ ਦੀ ਲੋੜ ਇਸ ਕਰਕੇ ਵੱਧ ਗਈ ਹੈ ਕਿ ਅੱਜ ਗੱਪਸ਼ੱਪ ਦੇ ਰਵਾਇਤੀ ਅੱਡੇ ਖ਼ਤਮ ਹੋ ਗਏ ਹਨ।
ਇੰਝ ਕੁਲ ਮਿਲਾ ਕੇ ਦੇਖਿਆ ਜਾਵੇ, ਤਾਂ ਫੇਸਬੁੱਕ ਦੇ ਕਰੇਜ਼ ਦਾ ਰਾਜ਼ ਇਹੀ ਹੈ ਕਿ ਉਹ ਅਜੋਕੇ ਵਿਅਕਤੀ ਦੀ ਹਕੀਕੀ ਜ਼ਿੰਦਗੀ ਦੀਆਂ ਕੁਝ ਲੋੜਾਂ ਨੂੰ ਇੰਟਰਨੈੱਟ ਦੀ ਕਲਪਿਤ ਦੁਨੀਆਂ ਵਿੱਚ ਪੂਰਾ ਕਰਦਾ ਹੈ। ਦੋਸਤੀ, ਸੰਵਾਦ ਤੋਂ ਲੈ ਕੇ ਚੀਜ਼ਾਂ ‘ਤੇ ਕੰਟਰੋਲ ਤੱਕ ਉਸ ਦੀਆਂ ਲੋੜਾਂ ਕਲਪਿਤ ਢੰਗ ਨਾਲ ਪੂਰੀਆਂ ਹੋ ਜਾਂਦੀਆਂ ਹਨ, ਪਰ ਕਿਉਂ ਜੋ ਇਹ ਹਕੀਕੀ ਰੂਪ ‘ਚ ਪੂਰੀਆਂ ਨਹੀਂ ਹੁੰਦੀਆਂ, ਪਿਆਸ ਬਣੀ ਰਹਿੰਦੀ ਹੈ। ਥੋੜ੍ਹਾ ਹੋਰ ਡੂੰਘਾਈ ਨਾਲ ਵੇਖੀਏ, ਤਾਂ ਫੇਸਬੁੱਕ ਤੇ ਇੰਟਰਨੈੱਟ ਦੀ ਇਹ ਕਲਪਿਤ ਦੁਨੀਆਂ ਸਰਮਾਏਦਾਰਾ ਸਮਾਜ ਵਿੱਚ ਵਿਅਕਤੀ ਦੇ ਅਲਗਾਓ ਦਾ ਇੱਕ ਹੋਰ ਨਵਾਂ ਪ੍ਰਗਟਾਵਾ ਹੈ। ਮੂਲ ਪ੍ਰਵਿਰਤੀ ਪੁਰਾਣੀ ਹੈ, ਉਸ ਦਾ ਪ੍ਰਗਟਾਵਾ ਨਵਾਂ ਹੈ। ਫਿਰ ਫੇਸਬੁੱਕ ਵਰਗੀ ਕਲਪਿਤ ਦੁਨੀਆਂ ਦਾ ਭਵਿੱਖ ਕੀ ਹੈ? ਇਹ ਕਦੋਂ ਤੱਕ ਅਤੇ ਕਿਸ ਹੱਦ ਤੱਕ ਹਕੀਕੀ ਦੁਨੀਆਂ ਦੀਆਂ ਲੋੜਾਂ ਨੂੰ ਪੂਰਾ ਕਰਦੀ ਰਹੇਗੀ?
ਸਰਮਾਏਦਾਰੀ ਦੇ ਖਾਸੇ ਨੂੰ ਦੇਖਦੇ ਹੋਏ ਫੇਸਬੁੱਕ ਆਦਿ ਦਾ ਭਵਿੱਖ ਬਹੁਤਾ ਦੂਰ ਦਾ ਨਹੀਂ। ਸਰਮਾਏਦਾਰੀ ਇੱਕ ਅਜਿਹਾ ਪ੍ਰਬੰਧ ਹੈ, ਜਿਹੜਾ ਇਸ ਤਰ੍ਹਾਂ ਦੇ ਫੈਸ਼ਨ ਨੂੰ ਕਦੇ ਵੀ ਸਥਾਈ ਨਹੀਂ ਹੋਣ ਦਿੰਦਾ। ਕੁਝ ਸਮੇਂ ਬਾਅਦ ਉਹ ਇਹਦੇ ਬਦਲ ‘ਚ ਨਵੀਂ ਚੀਜ਼ ਪੇਸ਼ ਕਰ ਦਿੰਦਾ ਹੈ। ਇੱਥੋਂ ਤੱਕ ਕਿ ਧਰਮ ਦੇ ਮਾਮਲੇ ‘ਚ ਵੀ ਸਰਮਾਏਦਾਰੀ ਇੰਝ ਹੀ ਕਰਦੀ ਹੈ, ਅਨੇਕਾਂ ਬਾਬੇ ਪੈਦਾ ਹੁੰਦੇ ਤੇ ਅਲੋਪ ਹੁੰਦੇ ਰਹਿੰਦੇ ਹਨ, ਪਰ ਫੇਸਬੁੱਕ ਕਲਪਿਤ ਢੰਗ ਨਾਲ ਅਜੋਕੇ ਮਨੁੱਖ ਦੀਆਂ ਜਿਨ੍ਹਾਂ ਲੋੜਾਂ ਨੂੰ ਪੂਰਾ ਕਰਦੀ ਹੈ, ਉਹ ਤਾਂ ਹਕੀਕੀ ਹੀ ਨੇ। ਸਰਮਾਏਦਾਰੀ ਦੇ ਵਿਕਾਸ ਨਾਲ ਮਨੁੱਖ ਦੇ ਟੁੱਟਣ ਅਤੇ ਰਿਸ਼ਤਿਆਂ ਦੇ ਖੋਖਲੇ ਹੋਣ ਦਾ ਅਮਲ ਹੋਰ ਵੀ ਤੇਜ਼ ਤੇ ਪੀੜਾਦਾਇਕ ਹੋਣਾ ਹੈ। ਸਰਮਾਏਦਾਰੀ ਦੇ ਮੰਗ ਤੇ ਪੂਰਤੀ ਦੇ ਨਿਯਮ ਅਨੁਸਾਰ ਇਨ੍ਹਾਂ ਹਕੀਕੀ ਲੋੜਾਂ ਦੀ ਪੂਰਤੀ ਦੇ ਫੇਸਬੁੱਕਨੁਮਾ ਹੋਰ ਵੀ ਹੱਲ ਸਾਹਮਣੇ ਆਉਣਗੇ, ਪਰ ਉਹ ਵੀ ਥੋੜ੍ਹ ਚਿਰੇ ਹੀ ਸਾਬਤ ਹੋਣ ਲਈ ਸਰਾਪੇ ਹੋਣਗੇ। ਹਕੀਕੀ ਸਮੱਸਿਆਵਾਂ ਤੇ ਲੋੜਾਂ ਦਾ ਹਕੀਕੀ ਹੱਲ ਸਰਮਾਏਦਾਰੀ ਦੇ ਖਾਤਮੇ ਨਾਲ ਹੀ ਸੰਭਵ ਹੈ।