ਜੈਤੋ ਦਾ ਮੋਰਚਾ : ਅੰਗਰੇਜ ਹਕੂਮਤ ਹੋਈ ਗੋਡੇ ਟੇਕਣ ਲਈ ਮਜਬੂਰ

ਜੈਤੋ ਦਾ ਮੋਰਚਾ : ਅੰਗਰੇਜ ਹਕੂਮਤ ਹੋਈ ਗੋਡੇ ਟੇਕਣ ਲਈ ਮਜਬੂਰ

21 ਫਰਵਰੀ ਉੱਤੇ ਵਿਸ਼ੇਸ਼

ਪ੍ਰਮਿੰਦਰ ਸਿੰਘ ਪ੍ਰਵਾਨਾ (ਫੋਨ: 510-781-0487)
ਮਾਨਵ ਵਾਦੀ ਸਿੱਖ ਧਰਮ ਦੇ ਇਤਿਹਾਸ ਦਾ ਪੰਨਾ ਪੰਨਾ ਲਾਸਾਨੀ ਸ਼ਹੀਦੀਆਂ ਤੇ ਕੁਰਬਾਨੀਆਂ ਦੀਆਂ ਭੂਮਿਕਾਵਾਂ ਨਾਲ ਭਰਿਆ ਪਿਆ ਹੈ ਫਿਰ ਚਾਹੇ ਜੰਗ ਦਾ ਮੈਦਾਨ ਹੋਵੇ, ਘਲੂਘਾਰਿਆਂ ਦਾ ਅਣਮਨੁੱਖੀ ਤਸ਼ੱਦਦ ਹੋਵੇ ਖਾਲਸੇ ਨੇ ਨਿਸਚੈ ਕਰ ਆਪਣੀ ਜੀਤ ਕਰੂੰ ਦੀ ਚੜ੍ਹਦੀ ਕਲਾ ਵਿਚ ਰਹਿ ਕੇ ਪੂਰੇ ਜਾਹੋ ਜਹਾਲ ਨਾਲ ਲੜ ਕੇ ਜਿਤਾਂ ਪ੍ਰਾਪਤ ਕੀਤੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਹਰ ਕੁਰਬਾਨੀ ਲਈ ਤਿਆਰ ਹੋਇਆ ਹੈ। ਸੰਨ 1920-25 ਦੌਰਾਨ ਗੁਰਧਾਮਾਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਹਕੂਮਤ ਦੀ ਸ਼ਹਿ ਤੇ ਕਬਜ਼ਾ ਕਰੀ ਬੈਠੇ ਦੁਰਾਚਾਰੀ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ। ਜਿਸ ਨਾਲ ਵੱਖ ਵੱਖ ਗੁਰਧਾਮਾਂ ਨੂੰ ਪੰਥਕ ਪ੍ਰਬੰਧ ਹੇਠ ਲਿਆਂਦਾ ਗਿਆ। ਸਿੱਖ ਰਾਜ ਦੀ ਸਥਾਪਤੀ ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਗੁਰਧਾਮਾਂ ਦੇ ਨਾ ਤੇ ਕਾਫ਼ੀ ਸੰਪਤੀ ਅਤੇ ਦਿਖ ਵਿਚ ਖੂਬਸੂਰਤ ਮਾਹੌਲ ਬਣਿਆ ਪਰ ਅੰਦਰੂਨੀ ਪ੍ਰਬੰਧ ਵਿਚ ਠਾਕਰਦੁਆਰਾ ਮਰਯਾਦਾ ਹੀ ਰਹੀ। ਅੰਗਰੇਜ਼ਾਂ ਨੇ ਆਪਣਾ ਰਾਜ ਕਾਇਮ ਰੱਖਣ ਲਈ ਗੁਰਦੁਆਰਿਆਂ ਉੱਤੇ ਮਹੰਤਾਂ ਦੇ ਕਬਜੇ ਕਰਵਾ ਕੇ ਸਿੱਖੀ ਤਾਕਤ ਨੂੰ ਠੇਸ ਪਹੁੰਚਾਉਣ ਦੀ ਸਾਜਿਸ਼ ਸੀ।
ਉਹ ਸਿੱਖਾਂ ਦੀ ਬਹਾਦਰੀ ਤੋਂ ਜਰਕਦੇ ਸਨ ਤੇ ਠੇਸ ਪਹੁੰਚਾਉਣ ਲਈ ਬਹਾਨਾ ਲੱਭਦੇ ਸਨ। ਤਦ ਹੀ ਉਨ੍ਹਾਂ ਨੂੰ ਨਾਭਾ ਰਿਆਸਤ ਦੇ ਮਹਾਰਾਜਾ ਰਿਪਦਮਨ ਸਿੰਘ ਦੇ ਗੱਦੀ ਸੰਭਾਲਣ ਅਤੇ ਉਸ ਦੇ ਢੰਗ ਤਰੀਕੇ ਤੋਂ ਨਾਖੁਸ਼ ਸਨ। ਉਹ ਮਹਾਰਾਜਾ ਨੂੰ ਬਾਗੀ ਸਮਝਦੇ ਸਨ। ਉਸੇ ਸਮੇਂ ਸਿੱਖ ਸੰਗਤਾਂ ਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸਜਦੇ ਦਿਵਾਨਾਂ ਵਿਚ ਕਾਲੀਆਂ ਪੱਗਾਂ ਅਤੇ ਦੁਪੱਟੇ ਸਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਰੱਖੇ ਜਾਣ ਦੀ ਅਪੀਲ ਕੀਤੀ ਸੀ। ਮਹਾਰਾਜਾ ਰਿਪੁਦਮਨ ਸਿੰਘ ਨੇ ਵੀ ਇਸ ਅਪੀਲ ਦਾ ਸੁਆਗਤ ਕੀਤਾ। ਅੰਗਰੇਜ਼ ਸਰਕਾਰ ਨੂੰ ਮਹਾਰਾਜਾ ਨੂੰ ਗੱਦੀ ਤੋਂ ਲਾਉਣ ਦਾ ਬਹਾਨਾ ਮਿਲ ਗਿਆ।
25-26 ਅਤੇ 27 ਅਗਸਤ 1923 ਨੂੰ ਗੁਰਦੁਆਰਾ ਗੰਗਸਰ ਵਿਖੇ ਮਹਾਰਾਜਾ ਦੇ ਰਾਜ ਦੀ ਬਹਾਲੀ ਦਾ ਮਤਾ ਪਾਸ ਕੀਤਾ ਗਿਆ। ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਚ ਬੈਠੇ ਗਿਆਨੀ ਇੰਦਰ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 9 ਸਤੰਬਰ ਨੂੰ ਹੋਰਨਾਂ ਜਲੂਸਾਂ ਵਾਂਗ ਜੈਤੋ ਮੰਡੀ ਵੀ ਜਲੂਸ ਕਢਿਆ ਗਿਆ। ਜਲੂਸ ਵਿਚ ਸ਼ਾਮਲ ਅਕਾਲੀ ਗ੍ਰਿਫ਼ਤਾਰ ਕਰ ਲਏ ਗਏ 14 ਸਤੰਬਰ 1923 ਨੂੰ ਸੰਗਤਾਂ ਨੇ ਗੁਰਦੁਆਰਾ ਸ੍ਰੀ ਗੰਗਸਰ ਵਿਚ ਅਖੰਡ ਪਾਠ ਅਰੰਭ ਕੀਤਾ। ਅੰਗਰੇਜ਼ੀ ਸਰਕਾਰ ਨੇ ਪਾਠੀ ਸਿੰਘਾਂ ਨੂੰ ਚੁਕਵਾ ਲਿਆ। ਇਸ ਤਰ੍ਹਾਂ ਅਖੰਡ ਪਾਠ ਦੇ ਖੰਡਿਤ ਹੋਣ ਤੇ ਸੰਗਤਾਂ  ਵਿਚ ਰੋਸ ਦੀ ਲਹਿਰ ਫੈਲ ਗਈ। ਆਖੰਡ ਪਾਠ ਦੀ ਬਹਾਲੀ ਲਈ ਜੈਤੋ ਦਾ ਮੋਰਚਾ ਅਰੰਭ ਹੋਇਆ ਜੋ ਬਾਕੀ ਮੋਰਚਿਆਂ ਤੋਂ ਲੰਬਾ ਸਮਾਂ ਚਲਿਆ। ਜੋ ਗੁਰਦੁਆਰਾ ਸੁਧਾਰ ਲਹਿਰ ਦਾ ਸਭ ਤੋਂ ਵੱਡਾ ਮੋਰਚਾ ਹੈ।
ਸ੍ਰਗੁਰਦੁਆਰਾ ਪ੍ਰਬੰਧਕ ਕਮੇਟੀ ਨੇ 25-25 ਸਿੰਘ ਦਾ ਜਥਾ ਰੋਜ਼ਾਨਾ ਜੈਤੋ ਭੇਜਣ ਦਾ ਫੈਸਲਾ ਕੀਤਾ। 15 ਸੰਤਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਾਤਮਈ ਜਥਾ ਪੈਦਲ ਭੇਜਿਆ ਗਿਆ ਪਰ ਗੁਰਦੁਆਰਾ ਸਾਹਿਬ ਦਾਖਲ ਹੋਣ ਤੋਂ ਪਹਿਲਾਂ ਹੀ ਜਥੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਅੱਗੇ 25 ਸ਼ਾਤਮਈ ਸਿੰਘਾਂ ਦਾ ਜਥਾ ਗ੍ਰਿਫ਼ਤਾਰੀ ਦੇਣ ਲੱਗਾ ਸਰਕਾਰ ਨੇ ਮੋਰਚੇ ਨੂੰ ਗੈਕਾਨੂੰਨੀ ਕਰਾਰ ਦੇਂਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਆਗੂਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। 29 ਸਤੰਬਰ 1913 ਨੂੰ ਸ੍ਰਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ੀ ਹਕੂਮਤ ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਅੰਦਾਜ਼ੀ ਦੀ ਕਰੜੀ ਨਿਖੇਧੀ ਕੀਤੀ ਅਤੇ ਇਸ ਨੂੰ ਬਰਦਾਸ਼ਤ ਨਾ ਕਰਨ ਦਾ ਮਤਾ ਪਾਸ ਕੀਤਾ ਗਿਆ।
ਦੂਸਰੇ ਪੜ੍ਹਾਅ ਵਿਚ 500-500 ਦੇ ਜਥੇ ਭੇਜਣ ਦਾ ਫੈਸਲਾ ਹੋਇਆ। ਪਹਿਲਾ ਜਥਾ 20 ਫਰਵਰੀ ਨੂੰ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਪੁਜਿਆ। 21 ਫਰਵਰੀ ਨੂੰ ਜਥਾ ਜੈਤੋ ਵੱਲ ਚੱਲ ਪਿਆ। ਜਥੇ ਵਿਚ ਨੌਜੁਆਨ, ਬਜ਼ੁਰਗ, ਬੱਚੇ ਅਤੇ ਬੀਬੀਆਂ ਸ਼ਾਮਲ ਸਨ ਨਾਭਾ ਦੀ ਸਰਹੱਦ ਦਾਖਲ ਹੁੰਦੇ ਜਥੇ ਨੂੰ ਰੋਕ ਲਿਆ ਗਿਆ। ਗੁਰਦੁਆਰਾ ਗੰਗਸਰ ਜਾਣ ਦਾ ਰਸਤਾ ਬੰਦ ਸੀ। ਅੰਗਰੇਜ਼ੀ ਫੌਜ ਵਿਦਰੋਹ ਦੀ ਤਿਆਰੀ ਵਿਚ ਸੀ। ਜਥਾ ਜਦੋਂ ਟਿੱਬੀ ਸਾਹਿਬ ਵਲ ਵੱਧ ਰਿਹਾ ਸੀ ਤਾਂ ਅੰਗਰੇਜ਼ ਅਫ਼ਸਰ ਵਿਲਸਨ ਜੌਹਨਸਟਨ (Wilson Johnston) ਨੇ ਨਿਹੱਥੇ ਜਥੇ ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਸੰਗਤਾਂ ਨੂੰ ਘੇਰ ਕੇ ਬੇਹਿਸਾਬ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਜਥਾ ਟਿਬੀ ਸਾਹਿਬ ਪਹੁੰਚ ਗਿਆ। ਜਦ ਕਿ ਵੱਡੀ ਗਿਣਤੀ ਵਿਚ ਸੰਗਤ ਸ਼ਹੀਦ ਜਾਂ ਜ਼ਖ਼ਮੀ ਹੋ ਚੁੱਕੀ ਸੀ। ਬਚੇ ਹੋਏ ਸਿੰਘ ਜਦ ਟਿੱਬੀ ਸਾਹਿਬ ਤੋਂ ਗੁਰਦੁਆਰਾ ਗੰਗਸਰ ਵੱਲ ਵੱਧੇ ਤਾਂ ਘੋੜ ਸਵਾਰ ਫੌਜ ਨੇ ਰਾਹ ਰੋਕ ਲਿਆ ਜਿਹੜੀ ਕੁਝ ਕੁ ਸੰਗਤ ਬਚੀ ਸੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜੈਤੋ ਦੇ ਇਸ ਦੁਖਦਾਈ ਕਾਂਡ ਦੀ ਖ਼ਬਰ ਹਰ ਪਾਸੇ ਫੈਲ ਗਈ। 21 ਫਰਵਰੀ ਦੇ ਸਾਕੇ ਤੋਂ ਬਾਅਦ 500-500 ਸਿੰਘਾਂ ਦਾ ਜਥਾ ਭੇਜੇ ਜਾਣ ਦਾ ਐਲਾਨ ਹੋਇਆ। ਇਸ ਤਰ੍ਹਾਂ ਸ਼ਾਤਮਈ ਭੇਜੇ ਜਾਦੇ ਜਥਿਆਂ ਦੀਆਂ 21 ਜੁਲਾਈ 1925 ਤੱਕ ਗ੍ਰਿਫ਼ਤਾਰੀਆਂ ਹੁੰਦੀਆਂ ਰਹੀਆਂ। ਅੰਤ ਹਕੂਮਤ ਨੂੰ ਝੁਕਣਾ ਪਿਆ। ਸਰਕਾਰ ਨੇ ਜਾਣ ਲਿਆ ਸੀ ਕਿ ਸਿੰਘਾਂ ਦੇ ਨਿਸਚੈ ਨੂੰ ਕੋਈ ਨਹੀਂ ਤੋੜ ਸਕਦਾ। ਖਾਲਸੇ ਦੀ ਜਿੱਤ ਹੋਈ। ਅਖੰਡ ਪਾਠ ਸਾਹਿਬ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ। ਗੁਰਦੁਆਰਾ ਐਕਟ ਪਾਸ ਕਰਕੇ ਸਾਰੇ ਗੁਰਧਾਮਾਂ ਨੂੰ ਪ21 ਫਰਵਰੀ 2018 ਦਿਨ ਬੁੱਧਵਾਰ ਤੇ ਵਿਸ਼ੇਸ਼
ਪੰਥਕ ਪ੍ਰਬੰਧ ਹੇਠ ਲਿਆਂਦਾ ਗਿਆ।