ਸੋਸ਼ਲ ਮੀਡੀਆ ਪੈਦਾ ਕਰ ਰਿਹਾ ਹੈ ਕਾਤਲਾਂ ਦੀ ਭੀੜ

ਸੋਸ਼ਲ ਮੀਡੀਆ ਪੈਦਾ ਕਰ ਰਿਹਾ ਹੈ ਕਾਤਲਾਂ ਦੀ ਭੀੜ

‘ਸੋਸ਼ਲ ਮੀਡੀਆ’ ਰਾਹੀਂ ਫੈਲਾਈ ਆਂ ਜਾਣ ਵਾਲੀਆਂ ਅਫ਼ਵਾਹਾਂ ਦਾ ਸ਼ਿਕਾਰ ਪੜ੍ਹੇ-ਲਿਖੇ ਲੋਕ ਜ਼ਿਆਦਾ ਬਣ ਰਹੇ ਹਨ। ਹਾਲਾਂਕਿ ‘ਸਾਈਬਰ ਕ੍ਰਾਈਮ’ ਮਾਹਰਾਂ ਦਾ ਕਹਿਣਾ ਹੈ ਕਿ ਹਾਲੇ ਤਕ ਅਜਿਹਾ ਕਾਨੂੰਨ ਨਹੀਂ ਬਣਾ ਸਕੇ ਹਨ, ਜਿਸ ਰਾਹੀਂ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਫੈਲਾਉਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾ ਸਕੇ।
ਸਲਮਾਨ ਰਵੀ

ਝਾਰਖੰਡ ਦੇ ਜਮਸ਼ੇਦਪੁਰ ‘ਚ ਉੱਤਮ ਕੁਮਾਰ ਦੇ ਤਿੰਨ ਭਰਾਵਾਂ ਦੀ ਕੁੱਟ-ਕੁੱਟ ਕੇ ਹੱਤਿਆ ਦਾ ਮਾਮਲਾ ਹੋਵੇ ਜਾਂ ਫਿਰ ਰਾਜਸਥਾਨ ਦੇ ਅਲਵਰ ‘ਚ ਪਹਿਲੂ ਖਾਨ ਦੀ ਹੱਤਿਆ। ਇਨ੍ਹਾਂ ਸਾਰੇ ਮਾਮਲਿਆਂ ‘ਚ ਭੀੜ ਨੂੰ ਉਕਸਾਉਣ ਦਾ ਕੰਮ ਸੋਸ਼ਲ ਮੀਡੀਆ ਰਾਹੀਂ ਹੀ ਹੋਇਆ ਸੀ। ਝਾਰਖੰਡ ‘ਚ ਵਾਪਰੀਆਂ ਘਟਨਾਵਾਂ ਪਿੱਛੇ ਸਿਰਫ਼ ਅਫ਼ਵਾਹਾਂ ਦੀ ਹੀ ਭੂਮਿਕਾ ਰਹੀ ਹੈ। ਇਹ ਸੂਬੇ ਦੇ ਉੱਚ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਹਿੰਸਾ ਵੀ ਭੜਕੀ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨਾ ਪਿਆ। ਉਸੇ ਤਰ੍ਹਾਂ ਜਿਵੇਂ ਕਸ਼ਮੀਰ ਘਾਟੀ ‘ਚ ਹਿੰਸਾ ਭੜਕਦੀ ਹੈ। ਪ੍ਰਸ਼ਾਸਨ ਦਾ ਸੱਭ ਤੋਂ ਪਹਿਲਾ ਕਦਮ ਹੁੰਦਾ ਹੈ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨਾ। ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ‘ਚ ਸੋਸ਼ਲ ਮੀਡੀਆ ਇਕ ਵੱਡੀ ਚੁਣੌਤੀ ਸਾਬਤ ਹੋ ਰਹੀ ਹੈ। ਇਸ ਲਈ ਕਿਉਂਕਿ ਜ਼ਿਆਦਾਤਰ ਹਿੰਸਕ ਘਟਨਾਵਾਂ ਪਿੱਛੇ ਸੋਸ਼ਲ ਮੀਡੀਆ ਰਾਹੀਂ ‘ਨਫ਼ਰਤ ਫੈਲਾਉਣ’ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭੀੜ ਇਕੱਤਰ ਕਰਨ ‘ਚ ਜ਼ਿਆਦਾ ਸੋਸ਼ਲ ਮੀਡੀਆ ਦਾ ਹੀ ਹੱਥ ਹੈ। ਅਜਿਹਾ ਮਾਹਰਾ ਦਾ ਵੀ ਮੰਨਣਾ ਹੈ। ਪਿਛਲੇ ਕੁੱਝ ਮਹੀਨਿਆਂ ਦੌਰਾਨ ਵੇਖਿਆ ਗਿਆ ਕਿ ਹਿੰਸਾ ਲਈ ਭੀੜ ਨੂੰ ਉਕਸਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਭਾਵੇਂ ਉਹ ‘ਫ਼ੋਟੋਸ਼ਾਪ’ ਰਾਹੀਂ ਤਿਆਰ ਕੀਤੀਆਂ ਭੜਕਾਊ ਤਸਵੀਰਾਂ ਹੋਣ ਜਾਂ ਫਿਰ ਲੋਕਾਂ ਵਿਚਕਾਰ ਨਫ਼ਰਤ ਪੈਦਾ ਕਰਨ ਵਾਲੇ ਪੋਸਟ ਹੋਣ। ਸੋਸ਼ਲ ਮੀਡੀਆ ਨੇ ਮਾਹੌਲ ਖਰਾਬ ਕਰਨ ਦਾ ਕੰਮ ਕੀਤਾ ਹੈ।
‘ਸਾਈਬਰ ਕ੍ਰਾਈਮ’ ਮਾਹਰ ਅਤੇ ਵਕੀਲ ਅਨੁਜਾ ਕਪੂਰ ਕਹਿੰਦੀ ਹੈ ਕਿ ਸਿਰਫ਼ ਬਿਨਾਂ ਪੜ੍ਹੇ-ਲਿਖੇ ਲੋਕ ਹੀ ‘ਸੋਸ਼ਲ ਮੀਡੀਆ’ ਦੇ ਚੱਕਰ ‘ਚ ਫਸ ਜਾਂਦੇ ਹਨ, ਅਜਿਹਾ ਨਹੀਂ ਹੈ। ‘ਸੋਸ਼ਲ ਮੀਡੀਆ’ ਰਾਹੀਂ ਫੈਲਾਈ ਆਂ ਜਾਣ ਵਾਲੀਆਂ ਅਫ਼ਵਾਹਾਂ ਦਾ ਸ਼ਿਕਾਰ ਪੜ੍ਹੇ-ਲਿਖੇ ਲੋਕ ਜ਼ਿਆਦਾ ਬਣ ਰਹੇ ਹਨ। ਹਾਲਾਂਕਿ ‘ਸਾਈਬਰ ਕ੍ਰਾਈਮ’ ਮਾਹਰਾਂ ਦਾ ਕਹਿਣਾ ਹੈ ਕਿ ਹਾਲੇ ਤਕ ਅਜਿਹਾ ਕਾਨੂੰਨ ਨਹੀਂ ਬਣਾ ਸਕੇ ਹਨ, ਜਿਸ ਰਾਹੀਂ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਫੈਲਾਉਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ‘ਇਨਫ਼ਾਰਮੇਸ਼ਨ ਟੈਕਨੋਲਾਜੀ ਐਕਟ’ ਰਾਹੀਂ ‘ਸੋਸ਼ਲ ਮੀਡੀਆ’ ਉੱਤੇ ਜ਼ਹਿਰ ਫੈਲਾਉਣ ਵਾਲਿਆਂ ‘ਤੇ ਨੱਥ ਨਹੀਂ ਪਾਈ ਜਾ ਸਕਦੀ। ਇਸ ਲਈ ਹੋਰ ਵੀ ਉਪਾਅ ਕੀਤੇ ਜਾਣੇ ਚਾਹੀਦੇ ਹਨ, ਜਿਸ ‘ਚ ਪੁਲਿਸ ਦੇ ਨਾਲ-ਨਾਲ ਦੂਜੇ ਸੰਗਠਨਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਈਬਰ ਕ੍ਰਾਈਮ ‘ਚ ਪੁਲਿਸ ਅਤੇ ਜਾਂਚ ਏਜੰਸੀਆਂ ਇੰਟਰਨੈਟ ਰਾਹੀਂ ਕੀਤੀ ਗਈ ਧੋਖਾਧੜੀ ‘ਚ ਹੀ ਜ਼ਿਆਦਾ ਰੂਝੀਆਂ ਰਹਿੰਦੀਆਂ ਹਨ, ਜਦਕਿ ਸੋਸ਼ਲ ਮੀਡੀਆ ਰਾਹੀਂ ਹਿੰਸਾ ਫੈਲਾਉਣ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਨਹੀਂ ਹੋ ਪਾਉਂਦੀ।
ਦਿੱਲੀ ‘ਚ ਤੈਨਾਤ ਭਾਰਤੀ ਪੁਲਿਸ ਸੇਵਾ ਦੇ ਇਕ ਅਧਿਕਾਰੀ ਕਹਿੰਦੇ ਹਨ ਕਿ ਸੋਸ਼ਲ ਮੀਡੀਆ ‘ਤੇ ਨਫ਼ਰਤ ਫੈਲਾਉਣ ਵਾਲਿਆਂ ਅਤੇ ਲੋਕਾਂ ਨੂੰ ਭੜਕਾਉਣ ਵਾਲਿਆਂ ਵਿਰੁੱਧ ਇਸ ਲਈ ਕਾਰਵਾਈ ਨਹੀਂ ਹੋ ਪਾਉਂਦੀ, ਕਿਉਂਕਿ ਪਤਾ ਹੀ ਨਹੀਂ ਚੱਲ ਪਾਉਂਦਾ ਹੈ ਕਿ ਇਨ੍ਹਾਂ ਪਿੱਛੇ ਕੌਣ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਵਿਟਰ ਅਤੇ ਫੇਸਬੁਕ ‘ਤੇ ਜੇ ਕੁੱਝ ਭੜਕਾਊ ਸਮਗਰੀ ਆਉਂਦੀ ਹੈ ਤਾਂ ਫਿਰ ਵੀ ਕੁੱਝ ਕਾਰਵਾਈ ਕਰਨਾ ਸੰਭਵ ਹੁੰਦਾ ਹੈ। ਜਦਕਿ ਵਟਸਐਪ ਤਾਂ ਇਕ ਕਲੋਜਡ ਗਰੁੱਪ ਹੈ, ਜਿੱਥੇ ਇਸ ਦਾ ਪਤਾ ਲਗਾ ਪਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਕੌਣ ਭੜਕਾਊ ਤਸਵੀਰਾਂ ਜਾਂ ਪੋਸਟ ਪਾ ਰਿਹਾ ਹੈ। ਇਸ ਭੀੜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕਈ ਜਾਨਾਂ ਲਈਆਂ ਹਨ ਅਤੇ ਇਨ੍ਹਾਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਕਾਰਕੁਨਾਂ ‘ਚੋਂ ਹੀ ਇਕ ਹਨ ਨਦੀਮ ਅਖ਼ਤਰ, ਜਿਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਭੀੜ ਦੇ ਸ਼ਿਕਾਰ ਹੋਏ ਲੋਕਾਂ ਦੀ ਜਾਣਕਾਰੀ ਇਕੱਤਰ ਕਰਨ ਦਾ ਕੰਮ ਕੀਤਾ ਹੈ। ਉਹ ਅਜਿਹੇ ਲੋਕਾਂ ਦੇ ਪਰਿਵਾਰਾਂ ਨੂੰ ਨਿਆਂ ਦਿਵਾਉਣ ਦੀ ਪਹਿਲ ਕਰ ਰਹੇ ਹਨ। ਨਦੀਮ ਅਖ਼ਤਰ ਦਾ ਕਹਿਣਾ ਹੈ ਕਿ ਜਮਸ਼ੇਦਪੁਰ ਦੇ ਜੁਗਸਲਾਈ ਦੇ ਰਹਿਣ ਵਾਲੇ ਉੱਤਮ ਵਰਮਾ ਦੇ ਭਰਾਵਾਂ ਦੀ ਭੀੜ ਵੱਲੋਂ ਕੀਤੀ ਗਈ ਹਤਿਆ ‘ਚ ਵੀ ਸੋਸ਼ਲ ਮੀਡੀਆ ਨੇ ਅਹਿਮ ਭੂਮਿਕਾ ਨਿਭਾਈ ਹੈ, ਕਿਉਂਕਿ ਵਟਸਐਪ ਅਤੇ ਫੇਸਬੁਕ ‘ਤੇ ਕਈ ਦਿਨਾਂ ਤੋਂ ਮਾਹੌਲ ਬਣਾਇਆ ਗਿਆ। ਉਸੇ ਤਰ੍ਹਾਂ ਸਰਾਏਕੇਲਾ ਖਰਸਾਂਵਾ ਜ਼ਿਲ੍ਹੇ ਦੇ ਸ਼ੋਭਾਪੁਰ ‘ਚ ਜਿਸ ਭੀੜ ਨੇ ਸ਼ੇਖ ਨਈਮ, ਸੱਜਾਦ, ਸ਼ੇਖ ਹਲੀਮ ਅਤੇ ਸਿਰਾਜ ਖਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ, ਉਸ ਨੂੰ ਸੋਸ਼ਲ ਮੀਡੀਆ ਰਾਹੀਂ ਹੀ ਕਈ ਦਿਨਾਂ ਤਕ ਭੜਕਾਇਆ ਗਿਆ ਸੀ। ਉਹ ਕਹਿੰਦੇ ਹਨ ਕਿ ਪਹਿਲੂ ਖਾਨ ਹਰਿਆਣਾ ਦੇ ਕਿਸਾਨ ਸਨ, ਜੋ ਰਾਜਸਥਾਨ ਦੇ ਅਲਵਰ ਦੇ ਪਸ਼ੂ ਮੇਲੇ ਤੋਂ ਦੁੱਧ ਦੇਣ ਵਾਲੀ ਗਾਂ ਖਰੀਦ ਕੇ ਲਿਆ ਰਹੇ ਸਨ। ਵਾਟਸਐਪ ਰਾਹੀਂ ਨਫਰਤ ਫੈਲਾਈ ਗਈ ਅਤੇ ਉਨ੍ਹਾਂ ਦੀ ਹੱਤਿਆ ਤੋਂ ਬਾਅਦ ਵਟਸਐਪ ਰਾਹੀਂ ਅਜਿਹੀ ਮੁਹਿੰਮ ਚਲਾਈ ਗਈ, ਜਿਸ ‘ਚ ਉਸ ਦੀ ਹੱਤਿਆ ਨੂੰ ਸਹੀ ਦੱਸਿਆ ਜਾ ਰਿਹਾ ਸੀ ਅਤੇ  ਉਸ ਨੂੰ ਗਊ-ਤਸਕਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਇਹ ਸੱਚ ਨਹੀਂ ਸੀ। ਜੋ ਲੋਕ ਸੋਸ਼ਲ ਮੀਡੀਆ ‘ਤੇ ਪਹਿਲੂ ਖਾਨ ਵਿਰੁੱਧ ਚਲਾਹੀ ਜਾ ਰਹੀ ਮੁਹਿੰਮ ਤੋਂ ਪ੍ਰਭਾਵਿਤ ਹੋ ਰਹੇ ਸਨ, ਉਹ ਹੁਣ ਵੀ ਮੰਨਣ ਨੂੰ ਮਜ਼ਬੂਰ ਹਨ ਕਿ ਉਹ ਇਕ ਗਊ-ਤਸਕਰ ਹੀ ਸੀ।