ਕੁਝ ਦਿਨ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਪੰਜਾਬਣ ਦੀ ਹਾਦਸੇ ਵਿਚ ਮੌਤ

ਕੁਝ ਦਿਨ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਪੰਜਾਬਣ ਦੀ ਹਾਦਸੇ ਵਿਚ ਮੌਤ

ਜ਼ੀਰਾ/ਬਿਊਰੋ ਨਿਊਜ਼:
ਬਲਾਕ ਜ਼ੀਰਾ ਦੇ ਪਿੰਡ ਕੋਠੇ ਗਾਦੜੀਵਾਲਾ ਦੀ ਕੁਝ ਕੁ ਦਿਨ ਪਹਿਲਾਂ ਕੈਨੇਡਾ ਗਈ ਗੁਰਮੀਤ ਕੌਰ ਦੀ ਟੋਰਾਂਟੋ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਪਿੰਡ ਪੁੱਜ ਗਈ ਹੈ।
ਪਿੰਡ ਵਾਸੀ ਲਖਵੀਰ ਸਿੰਘ ਨੇ ਦੱਸਿਆ ਕਿ ਹਰਚੰਦ ਸਿੰਘ ਨੇ ਵਿਆਜ ਉਤੇ ਰੁਪਏ ਲੈ ਕੇ ਆਪਣੀ ਧੀ ਗੁਰਮੀਤ ਕੌਰ ਨੂੰ ਆਈਲੈਟਸ ਕਰਵਾ ਕੇ  20 ਕੁ ਦਿਨ ਪਹਿਲਾਂ ਹੀ ਕੈਨੇਡਾ ਦੇ ਸ਼ਹਿਰ ਟੋਰਾਂਟੋ ਭੇਜਿਆ ਸੀ ਪਰ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਟੋਰਾਂਟੋ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ, ਜਿੱਥੋਂ ਪਿੰਡ ਕੋਠੇ ਗਾਦੜੀਵਾਲਾ ਲਿਆ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।