‘ਸਿੱਖ ਗੁਰੂਆਂ ਬਾਰੇ ਨਫ਼ਰਤੀ ਵੀਡੀਓਜ਼ ਤੇ ਤਕਰੀਰਾਂ ਹਟਾਈਆਂ ਜਾਣ’

‘ਸਿੱਖ ਗੁਰੂਆਂ ਬਾਰੇ ਨਫ਼ਰਤੀ ਵੀਡੀਓਜ਼ ਤੇ ਤਕਰੀਰਾਂ ਹਟਾਈਆਂ ਜਾਣ’

ਦਿੱਲੀ ਦੀ ਅਦਾਲਤ ਵਲੋਂ ਗੂਗਲ ਨੂੰ ਤੁਰੰਤ ਕਾਰਵਈ ਕਰਨ ਦੇ ਹੁਕਮ
ਨਵੀਂ ਦਿੱਲੀ/ਬਿਊਰੋ ਨਿਊਜ਼:
ਦਿੱਲੀ ਦੀ ਇਕ ਅਦਾਲਤ ਨੇ ਗੂਗਲ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਯੂਟਿਊਬ, ਫੇਸਬੁੱਕ ਤੇ ਹੋਰਨਾਂ ਵੈੱਬਸਾਈਟਾਂ ‘ਤੇ ਸਿੱਖ ਧਰਮ ਤੇ ਸਿੱਖ ਗੁਰੂਆਂ ਬਾਰੇ ਕੀਤੀਆਂ ਕਥਿਤ ਨਫ਼ਰਤੀ ਤਕਰੀਰਾਂ ਤੇ ਅਪਮਾਨਜਨਕ ਟਿੱਪਣੀਆਂ ਨਾਲ ਸਬੰਧਤ ਵੀਡੀਓਜ਼ ਤੇ ਲੇਖਾਂ ਨੂੰ ਇਕ ਹਫ਼ਤੇ ਦੇ ਅੰਦਰ ਹਟਾਉਣ ਲਈ ਕਿਹਾ ਹੈ। ਸਿਵਲ ਜੱਜ ਜਸਜੀਤ ਕੌਰ ਨੇ ਆਪਣੇ ਚੈਂਬਰ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਦੂਜੀ ਧਿਰ ਦੀ ਗੈਰਹਾਜ਼ਰੀ ‘ਚ ਹੁਕਮ ਜਾਰੀ ਕਰਦਿਆਂ ਕਿਹਾ ਕਿ ਪਹਿਲੀ ਨਜ਼ਰੇ ਲਗਦਾ ਹੈ ਕਿ ਸਾਕਸ਼ੀ ਭਾਰਦਵਾਜ, ਜਿਸ ਨੇ ਕਥਿਤ ਵੀਡੀਓਜ਼ ਅਪਲੋਡ ਕੀਤੇ, ਨੇ ਸਿੱਖ ਗੁਰੂਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਪਟੀਸ਼ਨਕਰਤਾ ਜੀ.ਐਸ.ਵਾਲੀ ਵੱਲੋਂ ਪੇਸ਼ ਹੋਏ ਐਡਵੋਕੇਟ ਗੁਰਮੀਤ ਸਿੰਘ, ਜਿਨ੍ਹਾਂ ਐਕਸ ਪਾਰਟੀ ਫ਼ੈਸਲਾ ਸੁਣਾਏ ਜਾਣ ਦੀ ਮੰਗ ਕੀਤੀ ਸੀ, ਮੁਤਾਬਕ ਕੋਰਟ ਨੇ ਕਿਹਾ ਕਿ ਅਜਿਹੇ ਵੀਡੀਓਜ਼ ਦੇ ਸੋਸ਼ਲ ਮੀਡੀਆ ਵਿੱਚ ਅੱਗੇ ਤੋਂ ਅੱਗੇ ਨਸ਼ਰ ਹੋਣ ਨਾਲ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਸੱਟ ਪੁੱਜੀ ਹੈ।
ਇਸ ਦੇ ਨਾਲ ਹੀ ਕੋਰਟ ਦਾ ਇਹ ਵੀ ਮੰਨਣਾ ਸੀ ਕਿ ਜੇਕਰ ਗੂਗਲ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਅਜਿਹੀਆਂ ਅਪਮਾਨਜਨਕ ਵੀਡੀਓਜ਼ ਪਾਉਣ ਤੋਂ ਨਾ ਰੋਕਿਆ ਗਿਆ ਤਾਂ ਇਸ ਨਾਲ ਸਮਾਜਿਕ ਏਕਤਾ ਤੇ ਅਮਨ ਕਾਨੂੰਨ ਦੀ ਸਥਿਤੀ ‘ਤੇ ਬੁਰਾ ਅਸਰ ਪੈ ਸਕਦਾ ਹੈ। ਕੋਰਟ ਨੇ ਗੂਗਲ ਇੰਡੀਆ ਤੇ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਦਿਆਂ ਕੇਸ ਦੀ ਅਗਲੀ ਸੁਣਵਾਈ 22 ਨਵੰਬਰ ਨਿਰਧਾਰਿਤ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਪਟੀਸ਼ਨਰ ਨੇ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਪੁਲੀਸ ਨੂੰ ਇਕ ਟੀਮ ਦੇ ਗਠਨ ਲਈ ਕਹੇ, ਜੋ ਕਿ ਅਜਿਹੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਤੋਂ ਰੋਕਣ ਲਈ ਨਜ਼ਰ ਰੱਖੇ