ਸਕੀ ਮਾਂ ਨੇ ਹੀ ਜਿਗਰ ਦੇ ਟੋਟੇ ਨੂੰ ਵੱਢਿਆ

ਸਕੀ ਮਾਂ ਨੇ ਹੀ ਜਿਗਰ ਦੇ ਟੋਟੇ ਨੂੰ ਵੱਢਿਆ

ਹਰਕੀਰਤ ਸਿੰਘ ਹੈਵੀ ਦੀ ਫਾਈਲ ਫੋਟੋ।
ਬਠਿੰਡਾ/ਬਿਊਰੋ ਨਿਊਜ਼ :
ਸਥਾਨਕ ਭਾਈ ਮਤੀ ਦਾਸ ਨਗਰ ਵਿਚ ਇੱਕ ਮਾਂ ਨੇ ਆਪਣੇ ਸੱਤ ਸਾਲਾ ਪੁੱਤਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਦਿੱਤਾ।  ਮੁਲਜ਼ਮ ਔਰਤ ਨੇ ਲੜਕੇ ਦੇ ਮੂੰਹ ਵਿੱਚ ਰੁਮਾਲ ਤੁੰਨ ਕੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਰੀਰ ‘ਤੇ ਕਈ ਵਾਰ ਕੀਤੇ। ਜਾਣਕਾਰੀ ਅਨੁਸਾਰ ਮੁਲਜ਼ਮ  ਰਾਜਵੀਰ ਕੌਰ ਪਤਨੀ ਪਰਮਿੰਦਰ ਸਿੰਘ ਨੇ ਆਪਣੇ ਪੁੱਤਰ ਹਰਕੀਰਤ ਸਿੰਘ ਹੈਵੀ (7) ਨੂੰ ਸਵੇਰੇ 6 ਵਜੇ ਦੇ ਕਰੀਬ ਗੁਸਲਖਾਨੇ ਵਿਚ ਨਹਾਉਣ ਸਮੇਂ ਘਟਨਾ ਨੂੰ ਅੰਜਾਮ ਦਿੱਤਾ।
ਥਾਣਾ ਸਿਵਲ ਲਾਇਨ ਦੇ ਮੁਖੀ  ਰਛਪਾਲ ਸਿੰਘ, ਡੀਐੱਸਪੀ ਗੁਰਮੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਰਾਜਵੀਰ ਕੌਰ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿਚ ਵਰਤਿਆ ਹਥਿਆਰ ਬਰਾਮਦ  ਕਰ ਲਿਆ ਹੈ। ਘਟਨਾ ਮੌਕੇ ਬੱਚੇ ਦਾ ਪਿਤਾ ਪਰਮਿੰਦਰ ਸਿੰਘ ਅਤੇ ਉਸ ਦਾ ਪੂਰਾ ਪਰਿਵਾਰ ਘਰ ਵਿੱਚ ਮੌਜੂਦ ਸੀ ਪਰ ਉਨ੍ਹਾਂ ਨੂੰ ਵਾਰਦਾਤ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਪਰਮਿੰਦਰ ਸਿੰਘ  ਨੇ ਪੁਲੀਸ ਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਸਮੁੱਚਾ  ਪਰਿਵਾਰ ਇਸ ਘਟਨਾ ਕਾਰਨ ਸਦਮੇ ਵਿਚ ਹੈ। ਉਨ੍ਹਾਂ ਦੱਸਿਆ ਕਿ ਰਾਜਵੀਰ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੀ ਸੀ , ਬੇਟੇ ਨੂੰ ਕਣਕ ਤੋਂ  ਐਲਰਜੀ ਸੀ। ਉਹ ਲੜਕੇ ਨੂੰ ਦਵਾਈ ਦੇਣ ਸਮੇਤ ਉਸ ਦੇ ਸਕੂਲ ਦਾ ਹੋਮਵਰਕ ਕਰਵਾਉਂਦੀ ਸੀ। ਉਸ ਨੇ ਇਹ ਕਾਰਾ ਕਿਉਂ ਕੀਤਾ, ਇਸ ਕਾਰਨ ਉਹ ਖੁਦ ਪ੍ਰੇਸ਼ਾਨ ਹਨ।
ਜ਼ਿਕਰਯੋਗ ਹੈ ਕਿ ਹਰਕੀਰਤ ਸਿੰਘ ਬਠਿੰਡਾ ਦੇ ਲਾਰਡ ਰਾਮਾ ਕ੍ਰਿਸ਼ਨਾ ਸਕੂਲ ਦਾ ਪਹਿਲੀ ਕਲਾਸ ਦਾ  ਵਿਦਿਆਥੀ ਸੀ। ਥਾਣਾ ਮੁਖੀ ਰਛਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਜਵੀਰ ਕੌਰ ਚੰਗੀ ਪੜ੍ਹੀ-ਲਿਖੀ ਹੈ  ਅਤੇ ਉਸ ਦਾ ਆਪਣੇ ਆਂਢ ਗੁਆਂਢ ਵਿੱਚ ਵੀ ਚੰਗਾ ਰਸੂਖ ਹੈ। ਪੁਲੀਸ ਨੇ ਬੱਚੇ  ਦਾਦੇ ਗੁਰਚਰਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 302 ਅਧੀਨ ਕੇਸ ਦਰਜ ਕਰ ਲਿਆ ਹੈ।