ਮਨੀਲਾ ‘ਚ ਲੁਟੇਰਿਆਂ ਵਲੋਂ ਪੰਜਾਬੀ ਨੌਜਵਾਨ ਦਾ ਕਤਲ

ਮਨੀਲਾ ‘ਚ ਲੁਟੇਰਿਆਂ ਵਲੋਂ ਪੰਜਾਬੀ ਨੌਜਵਾਨ ਦਾ ਕਤਲ

ਸ਼ੇਰਪੁਰ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਪਿੰਡ ਈਸਾਪੁਰ ਲੰਡਾ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਧਨੇਸਰ ਦੇ ਪੁੱਤਰ ਗੁਰਤੇਜ ਸਿੰਘ ਦੀ ਮਨੀਲਾ ‘ਚ ਲੁਟੇਰਿਆਂ ਨੇ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਸੁਖਦੇਵ ਸਿੰਘ ਧਨੇਸਰ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਉਸਦਾ ਪੁੱਤਰ ਗੁਰਤੇਜ ਸਿੰਘ ਮਨੀਲਾ ਗਿਆ ਸੀ, ਤੇ ਉਸਦਾ ਫਾਇਨਾਂਸ ਦਾ ਕਾਰੋਬਾਰ ਸੀ। ਗੁਰਤੇਜ ਸਿੰਘ ਕਿਸ਼ਤਾਂ ਦੇ ਪੈਸੇ ਲੈ ਕੇ ਆ ਰਿਹਾ ਸੀ ਤੇ ਲੁਟੇਰਿਆਂ ਨੇ ਉਸ ਉੱਤੇ ਲੁੱਟ ਦੀ ਨੀਯਤ ਨਾਲ ਗੋਲੀ ਚਲਾ ਦਿੱਤੀ। ਗੰਭੀਰ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਗੁਰਤੇਜ ਸਿੰਘ ਤਿੰਨ ਭੈਣਾਂ ਦਾ ਭਰਾ ਸੀ ਜੋ ਆਪਣੇ ਪਿੱਛੇ ਵਿਧਵਾ ਪਤਨੀ, ਬੇਟਾ, ਬੇਟੀ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਛੱਡ ਗਿਆ।