ਵਿਸ਼ਵ ਹਿੰਦੂ ਪ੍ਰੀਸ਼ਦ ਖੁਦ ਨੂੰ ਅਮਰੀਕਨ ਏਜੰਸੀ ਵੱਲੋਂ ‘ਅੱਤਵਾਦੀ ਜਥੇਬੰਦੀ’ ਕਹਿਣ ‘ਤੇ ਭੜਕੀ

ਵਿਸ਼ਵ ਹਿੰਦੂ ਪ੍ਰੀਸ਼ਦ ਖੁਦ ਨੂੰ ਅਮਰੀਕਨ ਏਜੰਸੀ ਵੱਲੋਂ ‘ਅੱਤਵਾਦੀ ਜਥੇਬੰਦੀ’ ਕਹਿਣ ‘ਤੇ ਭੜਕੀ

ਸੀਆਈਏ ਖਿਲਾਫ਼ ਪ੍ਰਦਰਸ਼ਨ ਦੀ ਧਮਕੀ

 

ਨਵੀਂ ਦਿੱਲੀ/ਬਿਊਰੋ ਨਿਊਜ਼ :
ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਵੱਲੋਂ ਵਿਸ਼ਵ ਹਿੰਦੂ  ਪ੍ਰੀਸ਼ਦ (ਵੀਐਚਪੀ) ਨੂੰ ‘ਧਾਰਮਿਕ ਦਹਿਸ਼ਤੀ ਜਥੇਬੰਦੀ’ ਗਰਦਾਨੇ ਜਾਣ ’ਤੇ ਵੀਐਚਪੀ ਨੇ ਉਸ ਖਿਲਾਫ਼ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ।
ਵੀਐਚਪੀ ਨੇ ਸੀਆਈਏ ਨੂੰ ਭਾਰਤ ਵਿਰੋਧੀ ਕਰਾਰ ਦਿੰਦਿਆਂ ਉਸ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀਆਈਏ) ਨੇ ਵੀਐਚਪੀ ਅਤੇ ਬਜਰੰਗ ਦਲ ਨੂੰ ‘ਧਾਰਮਿਕ ਦਹਿਸ਼ਤੀ ਜਥੇਬੰਦੀਆਂ’ ਐਲਾਨਿਆ ਹੈ।